ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

"ਨਹੀਂ ਹੁਣ ਨਹੀਂ — ਏਡਾ ਵਡਾ ਚਿਰ ਹੋ ਗਿਆ ਹੈ?" ਉਹ ਦੋਵੇਂ ਬਾਹਾਂ ਅੱਡ ਕੇ ਦਸਦੀ।

ਨੂਰਾ ਮੁਸਕਾ ਕੇ ਲਮਕਦੇ ਵਾਲਾਂ ਨਾਲ ਕੱਜੀਆਂ ਆਇਸ਼ਾ ਦੀਆਂ ਗਲਾਂ ਨੂੰ ਦੋਹਾਂ ਹਥਾਂ ਵਿਚ ਨਪ ਲੈਂਦਾ, ਤੇ ਉਹਦੀਆਂ ਤਾਰਿਆਂ ਵਾਂਗ ਟਿਮਟਮਾਂਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਆਖਦਾ:

"ਮੇਰੀ ਭੋਲੀ ਆਇਸ਼ਾ - ਮੈਂ ਤੇਰੇ ਕੋਲ ਹੀ ਤੇ ਹਾਂ-"

ਉਹ ਜੀਕਰ ਸੂਰਜ ਲਹਿੰਦਾ ਲਹਿੰਦਾ ਗੁਮ ਜਾਇਗਾ, ਓਕਰ ਹੀ — ਹੈਂ ਠੂਰਿਆ — ਮੈਨੂੰ ਭਾਸਿਆ ਸੀ ਤੂੰ ਮੇਰੇ ਕੋਲੋਂ ਨਿਖੜ ਗਿਆ ਹੈਂ।" ਆਇਸ਼ਾ ਤੇ ਨੂਰਾ ਚਕਵੀਆਂ ਦੇ ਜੋੜੇ ਵਾਂਗ ਪੱਛਮ ਦੀ ਲਾਲ ਨੁਕਰ ਵਲ ਤਕਣ ਲਗਦੇ।

ਉਹ ਸਮੇਂ ਵਿਚ ਉੱਡੇ ਜਾ ਰਹੇ ਸਨ, ਅਗੇਰੇ ਤੋਂ ਉਚੇਰੇ। ਰੰਗ ਬਰੰਗੇ ਖ਼ਾਬ ਤਕਦੇ ਤਕਦੇ ਉਹ ਉਸ ਅਕਾਸ਼ ਵਿਚ ਖੰਭ ਫੜ-ਫੜਾ ਰਹੇ ਸਨ, ਜਿਸਨੂੰ ਜੁਆਨੀ ਕਹਿਣਾ ਅਸੰਭਵ ਹੈ ਪਰ ਡੂੰਘੇਰਾ ਬਚਪਨ ਵੀ ਉਹ ਨਹੀਂ ਹੁੰਦਾ। ਇਸ ਅਵਸਥਾ ਵਿਚ ਅਜੇ ਭੁਲੱਪਣ ਜ਼ਿੰਦਗੀ ਵਿਚੋਂ ਮੁਕ ਨਹੀਂ ਚੁਕੀ ਹੁੰਦੀ। ਏਸ ਅਵਸਥਾ ਦੇ ਸੁਫਨਿਆਂ ਵਿਚ ਇਕ ਵਚਿਤ੍ਰ ਖਿਚ ਹੁੰਦੀ ਹੈ। ਸਾਬ ਲਈ ਜ਼ਿੰਦਗੀ ਟਪੋਸੀਆਂ ਮਾਰਦੀ ਹੈ। ਹਰ ਵੇਲੇ ਖੇਲ੍ਹ ਕੁਦਣ ਲਈ ਹਾਣ ਦੀ ਚਾਹ ਦਿਲ ਨੂੰ ਬੇ-ਕਰਾਰ ਰਖਦੀ ਹੈ। ਖ਼ਾਬ ਬਣ ਕੇ ਬੁਲਬੁਲਿਆਂ ਵਾਂਗ ਟੁੱਟ ਜਾਂਦੇ ਹਨ। ਪਿਆਰ ਹੁੰਦਾ ਹੈ, ਅਣਸਮਝਿਆ ਸਿਕ ਹੁੰਦੀ ਹੈ ਉਡਦੀ ਉਡਦੀ।

ਨਦੀ ਪਿੰਡ ਦੇ ਨਾਲੋਂ ਦੀ ਖਹਿੰਦੀ ਲਘਦੀ ਸੀ। ਪਿੰਡ ਦੇ ਮੰਡ ਕੰ ਉਤੇ ਚਾਨਣੀਆਂ ਰਾਤਾਂ ਵਿਚ ਜੁੜਦੇ, ਕਈ ਕਬੱਡੀ ਖੇਡਦੇ ਤੇ ਕਈ ਢਾਹਣੀ ਬੰਨ੍ਹ ਕੇ ਬਾਤਾਂ ਪਾਉਂਦੇ। ਨੂਰਾ ਤੇ ਆਇਸ਼ਾ ਵੀ ਚੰਨ ਚੜ੍ਹਦੇ ਸਾਰ ਕੰਢੇ ਉਤਲੀ ਝੂਮ ਝੂਮ ਕਰਦੀ ਘਾਹ ਉਤੇ ਆ ਬਹਿੰਦੇ।

"ਸੁਣਾ ਨੂਰਿਆ ਕੋਈ ਬਾਤ" ਆਇਸ਼ਾ ਆਖਦੀ, ਚਿਟੀ ਦੁਧ ਵਰਗੀ

ਚਾਨਣੀ ਵਿਚ ਆਇਸ਼ਾ ਦੀਆਂ ਕਾਲੀਆਂ ਲਿਟਾਂ ਹਵਾ ਨਾਲ ਇੰਜ ਉਠ-

53