ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਣਾਏਗਾ, ਜਿਨ੍ਹਾਂ ਦੀਆਂ ਬਾਤਾਂ ਉਹਨੂੰ ਉਹ ਕਈ ਵਾਰ ਸੁਣਾ ਚੁਕਿਆ ਸੀ —

"ਪਰੀਆਂ ਪਾਣੀ ਦੇ ਥੱਲੇ ਪਤਾਲ ਵਿਚ ਰਹਿੰਦੀਆਂ ਹਨ। ਉਹਨਾਂ ਦੇ ਲੰਮੇ ਲੰਮੇ ਵਾਲ ਤੇ ਉਡਣ ਲਈ ਖੰਭ ਹੁੰਦੇ ਹਨ।"

ਟਾਹਣੀਆਂ ਤੇ ਬੈਠੇ ਪੰਛੀ ਉਹਦੇ ਵਲ ਤਕਦੇ, ਜਾਂਦੇ ਜਾਂਦੇ ਰਾਹੀ ਉਹਦੇ ਬਾਰੇ ਖ਼ਬਰੇ ਕੀ ਖ਼ਿਆਲ ਕਰਦੇ। ਉਹਦਾ ਵਿਸ਼ਵਾਸ ਸੀ ਕਿ ਉਹਦੀ ਇਕ ਦਿਨ ਜ਼ਰੂਰ ਸੁਣੀ ਜਾਏਗੀ।

XXXX

ਨੂਰਾ ਤੇ ਆਇਸ਼ਾ ਬਚਪਨ ਤੋਂ ਇਕੱਠੇ ਨਦੀ ਦੇ ਕੰਢੇ ਡੰਗਰ ਚਾਰਦੇ ਹੁੰਦੇ ਸਨ। ਬੜੀਆਂ ਭੋਲੀਆਂ ਸੂਰਤਾਂ ਸਨ: ਜਦੋਂ ਖੇਡ ਵਿਚ ਰੁਝੇ ਹੋਣ ਕਰਕੇ ਉਨ੍ਹਾਂ ਦੇ ਚਰਦੇ ਡੰਗਰ ਦੂਰ ਨਿਕਲ ਜਾਂਦੇ ਤਾਂ ਨੂਰਾ ਖੇਡ ਛਡ ਕੇ ਮੋੜਾ ਲਾਉਣ ਨੂੰ ਭਜਦਾ। ਆਇਸ਼ਾ ਭਜੇ ਜਾਂਦੇ ਨੂਰੇ ਨੂੰ ਤਕਦੀ। ਨੂਰਾ ਕਈ ਵਾਰ ਨਜ਼ਰਾਂ ਤੋਂ ਉਹਲੇ ਹੋ ਜਾਂਦਾ ਤੇ ਕਿੰਨਾ ਕਿੰਨਾ ਚਿਰ ਨਾ ਮੁੜਦਾ। ਆਇਸ਼ਾ ਚਿੰਤਾਤੁਰ ਹੋ ਕੇ ਕਿਸੇ ਦਰਖ਼ਤ ਦੀ ਟਾਹਣੀ ਤੇ ਚੜ ਕੇ ਨੂਰੇ ਨੂੰ ਤਕਦੀ — ਸੂਰਜ ਡੁਬਦਾ ਡੁਬਦਾ ਧਰਤੀ ਦੀ ਕੰਨੀ ਨੂੰ ਜਾ ਛੂੰਹਦਾ ਪਰ ਨੂਰਾ ਨਾ ਬਹੁੜਦਾ। ਆਇਸ਼ਾ ਲਹਿ ਕੇ ਜੰਗਲ ਵਿਚੋਂ ਦੀ ਉਡ ਉਠਦੀ — ਖਿਲਰੇ ਹੋਏ ਵਾਲ, ਲੰਬੀ ਹੋਈ ਚੁੰਨੀ, ਖੁਲੇ ਗਲਵੇਂ ਦਾ ਝਗਾ। ਉਹ ਜੰਗਲ ਦੀ ਕੁੜੀ ਨੂਰਿਆ ਨੂਰਿਆ ਕੂਕਦੀ। ਜੰਗਲ ਦੀ ਸੁੰਨ ਉਹਦੇ ਬੋਲਾਂ ਨਾਲ ਗੂੰਜ ਉਠਦੀ।

ਛੇਤੀ ਹੀ ਨੂਰਾ ਉਹਨੂੰ ਡੰਗਰ ਮੋੜੀ ਲਗਾ ਆਉਂਦਾ ਦਿਸ ਪੈਂਦਾ। ਕਾਹਲੀ ਨਾਲ ਉਹਦੇ ਕੋਲ ਜਾਂਦੀ ਤੇ ਉਹਦੀ ਬਾਂਹ ਖਿਚ ਕੇ ਪੁਛਦੀ:—

"ਤੂੰ ਕਿਥੇ ਰਿਹਾ ਏਨਾ ਚਿਰ ਨੂਰਿਆ! - ਹੈਂ ਦੱਸ, ਬੋਲ ਵੀ?"

"ਡੰਗਰ ਦੂਰ ਚਲੇ ਗਏ ਸਨ ਆਇਸ਼ਾ!" ਨੂਰਾ ਉੱਤਰ ਦੇਂਦਾ।

"ਮੈਂ ਤੈਨੂੰ ਕਦੇ ਦੀ ਟੋਲਦੀ ਹਾਂ"

"ਕਦੇ ਦੀ ਟੋਲਦੀ ਵੇਂ — ਅਜੇ ਹੁਣੇ ਤੋਂ ਤੇਰੇ ਕੋਲੋਂ ਗਿਆ ਸਾਂ"

52