ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰੀਓ ਪਰੀਓ ਮੇਰਾ ਨੂਰਾ ਦੇ ਦਿਓ

"ਪਰੀਓ ਪਰੀਓ ਮੇਰਾ ਨੂਰਾ ਦੇ ਦਿਓ" ਆਇਸ਼ਾ ਨਦੀ ਦੇ ਕੰਢੇ ਤੇ ਖਲੋ ਕੇ ਆਖਦੀ। ਨਦੀ ਬੇ ਪਰਵਾਹੀ ਨਾਲ ਗੜਗੜਾਂਦੀ, ਲਹਿਰਾਂ ਕੰਢਿਆਂ ਵਲ ਪਛਾੜਦੀ ਕਦੇ ਸੁੰਘਾੜਦੀ ਵਗੀ ਜਾਂਦੀ। ਸੂਰਜ ਦੀਆਂ ਸਨਹਿਰੀ ਕਿਰਨਾਂ ਦੇ ਝਲਕਾਰੇ ਲਹਿਰਾਂ ਵਿਚੋਂ ਲੰਘਕੇ ਕੰਢੇ ਤੇ ਖਲੋਤੇ ਬ੍ਰਿਛਾਂ ਦੇ ਪੱਤਿਆਂ ਪਰ ਥਰਕਦੇ। ਆਇਸ਼ਾ ਝਲਕਾਰਿਆਂ ਨੂੰ ਵਿੰਹਦੀ ਤੇ ਕਦੇ ਲਹਿਰਾਂ ਨੂੰ। ਜੇ ਕਿਰਨਾਂ ਲਹਿਰਾਂ ਵਿਚੋਂ ਦੀ ਲੰਘ ਕੇ ਪੱਤਿਆਂ ਉਤੇ ਪਹੁੰਚ ਸਕਦੀਆਂ ਹਨ ਤਾਂ ਕੀ ਨੂਰਾ ਨਹੀਂ ਨਿਕਲ ਸਕਦਾ......"

ਉਹ ਆਸਵੰਦ ਹੋ ਕੇ ਬੇ-ਕਰਾਰੀ ਨਾਲ ਮੁੜ ਕੂਕਦੀ, "ਪਰੀਓ ਪਰੀਓ ਮੇਰਾ ਨੂਰਾ ਦੇ ਦਿਓ।" ਫੇਰ ਧੜਕਦੇ ਦਿਲ ਨਾਲ ਕਾਹਲੀ ਕਾਹਲੀ ਨਜ਼ਰਾਂ ਪਾਣੀ ਦੀ ਸਤਹ ਉਤੇ ਫੇਰਦੀ — ਦੂਰ ਕਿਤੇ ਉਹਨੂੰ ਕੋਈ ਘੁੰਮਣ ਘੇਰੀ ਪੈਂਦੀ ਦਿਖਾਈ ਦੇਂਦੀ ਤਾਂ ਉਹ ਕੰਢਿਓ ਕੰਢੇ ਉਧਰ ਨੂੰ ਭੱਜਦੀ, ਉਹਨੂੰ ਇੰਜ ਜਾਪਦਾ ਜਾਣੀ ਉਹਦਾ ਨੂਰਾ ਕਿਸੇ ਪਾਣੀ ਦੇ ਡੂੰਘਾਣ ਵਿਚੋਂ

ਨਿਕਲ ਕੇ ਉਹਦੇ ਕੋਲ ਹਛਿਆ ਹਫਿਆ ਪਹੁੰਚੇਗਾ। ਪਰੀਆਂ ਦੇ ਹਾਲ

51