ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਿਆਮਤ ਦਾ ਸਵੇਰਾ ਇਕ ਜੁਗ ਪਹਿਲਾਂ ਬੀਤ ਗਿਆ ਸੀ, ਦੁਪਹਿਰਾਂ ਢਲ ਚੁਕੀਆਂ ਸਨ ਤੇ ਆਥਣ ਆ ਪਹੁੰਚੀ ਸੀ — ਉਹ ਵੀ ਡੂੰਘੇਰੀ ਹੁੰਦੀ ਜਾਂਦੀ ਸੀ। ਜਰਜਰਾ ਸਰੀਰ, ਕੰਬਦੇ ਅੰਗ, ਮਧਮ ਹੁੰਦੀ ਨੈਣ-ਜੋਤ — ਹੁਣ ਉਹਦੀ ਸਮ੍ਰਥਾ ਸਿਥਲ ਹੁੰਦੀ ਜਾ ਰਹੀ ਸੀ। ਉਸ ਕੋਲੋਂ ਖੇਤੀ ਦਾ ਕੰਮ ਵੀ ਨਹੀਂ ਸੀ ਹੋ ਸਕਦਾ ਤੇ ਹੋਰ ਕੋਈ ਹਥ ਵਟਾਉਣ ਵਾਲਾ ਹੈ ਨਹੀਂ ਸੀ। ਓੜਕ ਖੇਤੀ ਛੁਟ ਗਈ, ਤੇ ਉਹ ਹਲਕੀ ਹਲਕੀ ਮਜ਼ਦੂਰੀ ਕਰਕੇ ਗੁਜ਼ਾਰਾ ਕਰਨ ਲਗਾ। ਕਿਸੇ ਜਟ ਦੀ ਗੋਡੀ ਕਰਵਾ ਆਉਂਦਾ, ਕਿਸੇ ਦੀਆਂ ਆਡਾਂ ਖਾਲ ਆਉਂਦਾ, ਕਿਸੇ ਦੀ ਪਾਣੀ ਦੀ ਵਾਰੀ ਲਿਆ ਦੇਂਦਾ ਤੇ ਕਿਸੇ ਘਰ ਰਾਤੀਂ ਪਹਿਰੇ ਤੇ ਜਾ ਬਹਿੰਦਾ। ਕੰਮੋਂ ਵਿਹਲਿਆਂ ਹੋ ਕੇ ਆਥਣ ਨੂੰ ਲਹਿੰਦੇ ਸੂਰਜ, ਢਲਦੇ ਪਰਛਾਵਿਆਂ ਮੁੜਦੀਆਂ ਡਾਰਾਂ, ਪਰਤਦੇ ਵਾਗੀਆਂ, ਨੂੰ ਕਿੰਨਾ ਕਿੰਨਾ ਚਿਰ ਉਹ ਵਿੰਹਦਿਆਂ ਰਹਿੰਦਾ ਸੀ, ਇਥੋਂ ਤਕ ਕਿ ਸਲੀਮਾਂ ਦੂਰੋਂ ਭਜ ਕੇ ਉਹਦੇ ਗੋਡਿਆਂ ਨੂੰ ਆ ਪਲਚਦੀ।

"ਅੱਬਾ ਕੀ ਵਿੰਹਦਾ ਏਂ?" ਉਹ ਪੁਛਦੀ।

ਨਿਆਮਤ ਤ੍ਰਬਕ ਕੇ ਮੂੰਹ ਉਤੇ ਹੱਥ ਫੇਰਦਾ, ਜੇਕਰ ਸੌਂ ਕੇ ਉਠਿਆ ਹੁੰਦਾ ਹੈ ਤੇ ਆਖਦਾ — "ਆਥਣ ਹੋ ਗਈ ਹੈ — ਮੇਰੀ ਸਲੀਆਂ[1] — ਬਸ ਇਹੋ ਵਿੰਹਦਾ ਸਾਂ" ਕਈ ਮਹੀਨੇ ਹੋਰ ਲੰਘ ਗਏ। ਹੁਣ ਨਿਆਮਤ ਕੋਲੋਂ ਮਜ਼ਦੂਰੀ ਵੀ ਨਹੀਂ ਸੀ ਹੋ ਸਕਦੀ। ਪਿੰਡ ਵਿਚ ਉਹ ਇਕ ਨਕਾਰੀ ਜਿੰਦ ਸਮਝਿਆ ਜਾਣ ਲਗਾ। ਉਹਨੂੰ ਪੈਲੀਆਂ ਠੇਕੇ ਤੇ ਦੇਣੀਆਂ ਤੇ ਜ਼ਿਮੀਂਦਾਰਾਂ ਚਿਰੋਕੀਆਂ ਬੰਦ ਕਰ ਛਡੀਆਂ ਸਾਨੇ — ਹੁਣ ਤੇ ਉਹਨੂੰ ਕੋਈ ਦੂੰਹ ਚੌਂਹ ਘੰਟਿਆਂ ਲਈ ਮਜ਼ਦੂਰੀ ਤੇ ਵੀ ਨਹੀਂ ਸੀ ਲਾਉਂਦਾ। ਨਿਆਮਤ ਦੀ ਰੋਜ਼ੀ ਦਾ ਹਰ ਹੀਲਾ ਡੱਕਿਆ ਗਿਆ।

ਨਿਆਮਤ ਮੰਗ ਖਾਣ ਨਾਲੋਂ ਮੌਤ ਨੂੰ ਤਰਜੀਹ ਦੇਂਦਾ ਸੀ। ਉਹ ਕਈ ਦਿਨ ਸੋਚਦਾ ਰਿਹਾ ਕਿ ਹੁਣ ਉਹ ਕੀ ਕਰੇ — ਟੱਬਰ ਕਿਕੁਰ ਪਾਲੇ। ਓੜਕ ਉਹਨੂੰ ਕੁਝ ਸੁਝਿਆ। ਉਸ ਪਿੰਡ ਛੱਡ ਕੇ ਜਾਣ ਦਾ ਇਰਾਦਾ ਧਾਰ

ਲਿਆ।

  1. ਸਲੀਆਂ ਦੀ ਥਾਂ ਸਲੀਮਾਂ ਸਹੀ ਹੈ।

49