ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਹ ਉੱਤਰ ਦਿੱਤਾ ਜਿਹੜਾ ਸਲੀਮਾਂ ਲਈ ਸਮਝਣਾ ਕਠਨ ਹੀ ਨਹੀਂ, ਸਗੋਂ ਅਸੰਭਵ ਸੀ।

++++

ਕਹਿੰਦੇ ਦੇ ਪਿੰਡ ਵਿਚ ਉਹ ਇਕੋ ਬੁੱਢਾ ਸੀ, ਜਿਹੜਾ ਏਡੀ ਵੱਡੀ ਉਮਰੇ ਹਲ ਵਾਹੁੰਦਾ ਰਹਿੰਦਾ ਸੀ। ਜਦੋਂ ਆਥਣ ਨੂੰ ਕੰਮ ਕਾਰੋਂ ਵੇਹਲਿਆਂ ਹੋ ਕੇ ਉਹ ਘਰ ਆਉਂਦਾ ਤਾਂ ਹਲ ਪੰਜਾਲੀ ਢੰਗਿਆਂ ਤੋਂ ਲਾਹ ਕੇ ਉਹ ਸਲੀਮਾਂ ਨੂੰ ਬੁਲਾਵੇ ਵਿਚ ਨਪਦਾ। ਉਹਦੀਆਂ ਮਸੂਸ ਅੱਖਾਂ, ਗੁਲਾਬੀ ਗਲ੍ਹਾਂ ਤੇ ਕੱਕੇ ਵਾਲਾਂ ਨਾਲ ਮੁੜ ਮੁੜ ਪਿਆਰ ਕਰਦਾ। ਸਲੀਮਾਂ ਦੀਆਂ ਬਲੀਆਂ ਨੂੰ ਖੁਰਦਰੀਆਂ ਉਂਗਲਾਂ ਦੇ ਪੋਟਿਆਂ ਨਾਲ ਛੂੰਹਦਾ। ਉਹਦੀਆਂ ਸੁਹਲ ਬਾਹਵਾਂ ਨੂੰ ਆਪਣੇ ਗਲ ਵਿਚ ਪਾਂਦਾ, ਕੁਤਕੁਤਾੜੀਆਂ ਕਢਦਾ ਤੇ ਮੁੜ ਬੇ-ਵਸਾ ਜਿਹਾ ਹੋ ਕੇ ਸਲੀਮਾਂ — ਸਲੀਮਾਂ ਕੂਕਦਾ।

ਉਹਦੀ ਪਤਨੀ ਦੂਰ ਬੈਠੀ ਉਹਦੇ ਝੋਲੇ ਪਿਆਰ ਨੂੰ ਤਕ ਤਕ ਪਰਸੰਨ ਹੁੰਦੀ ਤੇ ਕਹਿੰਦੀ:—

"ਏਡੀ ਡੂੰਘੀ ਆਥਣ ਹੋ ਗਈ ਏ — ਸਾਰਾ ਪਿੰਡ ਖਾਓ ਪੀਓ ਕਰਨ ਵਾਲਾ ਹੈ — ਉਠ ਕੇ ਨਹਾ ਲੈ ਹੁਣ। ਸਲੀਮਾਂ ਨਾਲ ਲਾਡ ਕਰਨ ਨੂੰ ਬਥੇਰਾ ਸਮਾ ਪਿਆ ਹੈ।"

ਡੂੰਘੀ ਆਥਣ ਸੁਣ ਕੇ ਨਿਆਮਤ ਦੀਆਂ ਨਿਗਾਹਾਂ ਅਕਾਸ਼ ਵਲ ਉਠਦੀਆਂ। ਲਿਸ਼ਕਦੇ ਤਾਰਿਆਂ ਦੀਆਂ ਮਹੀਨ ਕਿਰਨਾਂ ਉਹਦੇ ਨੈਣਾਂ ਦੀ ਜੋੜਨਾ ਨੂੰ ਹੋਰ ਚਮਕਾ ਦੇਂਦੀਆਂ। ਇਕ ਸੰਜੀਦਗੀ ਉਹਦੇ ਚਿਹਰੇ ਦੀਆਂ ਝਰੜੀਆਂ ਉਤੇ ਲਹਿਰਾਂ ਪੈਂਦੀ ਤੇ ਉਹ ਆਖਦਾ — "ਸਲੀਮਾਂ ਨਾਲ ਪਿਆਰ ਕਰਨ ਨੂੰ ਵਧੇਰੇ ਸਮਾਂ ਕਿਥੇ ਹੈ — ਡੂੰਘੀ ਆਥਣ ਮਗਰੋਂ ਰਾਤ ਹੈ — ਹਨੇਰਾ ਹੈ — ਨੀਂਦ ਹੈ ਤੇ ਉਹਦੀਆਂ ਅੱਖਾਂ ਗਿਲੀਆਂ ਗਿਲੀਆਂ ਮਲੂਮ ਦੇਣ ਲਗਦੀਆਂ।

XXXX

48