ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਿੱਲੋ ਉਤੇ ਕਿਸੇ ਹੋਰ ਦੀਆਂ ਛਿੱਟਾਂ ਉਹ ਨਹੀਂ ਸੀ ਸਹਾਰ ਸਕਦੀ। ਇਕ ਈਰਖਾ ਦੀ ਡਾਟ ਉਹਦੇ ਕਾਲਜੇ ਵਿਚੋਂ ਉਠੀ ਤੇ ਮੂੰਹ ਭੁਆ ਕੇ ਉਸ ਬਿੱਲੋ ਬਾਹਰ ਖਿਚ ਖੜੀ ਤੇ ਹਿਕਦੀ ਹਿਕਦੀ ਘਰ ਨੂੰ ਟੁਰ ਗਈ।

ਕੁਲਬੀਰ ਨੂੰ ਕੇਸੋ ਦੀ ਇਹ ਇਕ ਅਦਾ ਜਾਪੀ। ਤੇ ਉਹ ਫੇਰ ਨਾਵਲ ਪੜਦਾ ਰਿਹਾ।

ਓਦਨ ਜਿਦਨ ਕੇਸੋ ਪਠਿਆਂ ਦੀ ਪੰਡ ਬੰਨ੍ਹ ਕੇ ਚੁਕਾਣ ਲਈ ਇਕ ਕਾਮੇਂ ਨੂੰ ਪਈ ਸੱਦਦੀ, ਸੀ ਤਾਂ ਕੁਲਬੀਰ ਨੇ ਅਗੋਂ ਵਾਲੀ ਹੋ ਕੇ ਉਹਦੀ ਪੰਡ ਨੂੰ ਹਥ ਜਾ ਪਾਇਆ "ਚੁਕ"

ਸੋਚਦੀ ਸੋਚਦੀ ਕੇਸੋ ਵੀ ਓੜਕ ਝੁਕੀ ਤੇ ਜਦੋਂ ਚੌਂਹਾਂ ਹੱਥਾਂ ਨੇ ਪੰਡ ਤਾਂਹ ਚੁੱਕੀ ਤਾਂ ਕੇਸੋ ਦੇ ਖੁੱਲ੍ਹੇ ਗਲਾਵੇਂ ਦਾ ਇਕ ਸਿਰਾ ਹਵਾ ਨਾਲ ਇਕ ਪਾਸੇ ਉਡ ਗਿਆ। ਕੁਲਬੀਰ ਮੁਸਕ੍ਰਾ ਪਿਆ, ਕੇਸੋ ਦਾ ਚਿਹਰਾ ਲਜਿਆ ਨਾਲ ਸੂਹਾ ਹੋ ਗਿਆ। ਉਹ ਟੁਰੀ ਜਾਂਦੀ ਕੁਲਬੀਰ ਦੀ ਮੁਸਕ੍ਰਾਹਟ ਦਾ ਖ਼ਿਆਲ ਕਰਦੀ ਸੀ। ਆਪਣੇ ਆਪ ਤੇ ਉਹਦਾ ਦਿਲ ਮੁੜ ਮੁੜ ਲਾਹਨਤਾਂ ਪਾਉਂਦਾ ਸੀ। ਕਿਉਂ ਝੱਗੇ ਦੇ ਬਟਨ ਖੁਲ੍ਹੇ ਰਹਿ ਗਏ ਸਨ? ਪਰ ਕੁਲਬੀਰ ਮੁਸਕ੍ਰਾਇਆ ਕਿਉਂ? ਇਕ ਸਾਊ ਘਰ ਦੇ ਮੁੰਡੇ ਨੂੰ ਇਉਂ ਕਿਸੇ ਜ਼ਨਾਨੀ ਤੇ ਮੁਸਕਾਣਾ ਨਹੀਂ ਚਾਹੀਦਾ। ਉਹਦੇ ਮੂੰਹ ਉਤੇ ਪਰਸੀਨੇ ਦੇ ਤੁਪਕੇ ਚਮਕ ਰਹੇ ਸਨ।

ਬਿੱਲੋ ਨੇ ਦੂਰੋਂ ਲਗੀ ਆਉਂਦੀ ਕੇਸੋ ਨੂੰ ਤਕ ਕੇ ਅੜਿੰਗਣਾ ਆਰੰਭ ਦਿੱਤਾ। ਲੋਚੀ ਦੌੜ ਕੇ ਟੰਗਾਂ ਨੂੰ ਚੰਬੜ ਗਿਆ। ਕੇਸੋ ਇਉਂ ਹੋ ਗਈ ਜਾਣੀ ਸਮੁੰਦਰ ਵਿਚੋਂ ਚੁੱਭੀ ਮਾਰ ਕੇ ਚਿਰ ਪਿਛੋਂ ਨਿਕਲੀ ਸੀ। ਪੰਡ ਮਝ ਅਗੇ ਸੁਟ ਕੇ ਉਸ ਲੋਚੀ ਨੂੰ ਹਿਕ ਨਾਲ ਲਾ ਲਿਆ ਤੇ ਕਿੰਨਾ ਚਿਰ ਚੁੰਮਦੀ ਰਹੀ।

++++

ਬਿੱਲੋ ਉਤੇ ਕੁਲਬੀਰ ਦੀਆਂ ਛਿੱਟਾਂ ਤੇ ਨੰਗਾ ਗਲਵਾਂ ਤੱਕ ਕੇ ਉਹਦੇ

ਮੁਸਕ੍ਰਾਣ ਨੇ ਕੇਸੋ ਦੇ ਮਨ ਉਤੇ ਇਕ ਭਾਰ ਜਿਹਾ ਵਧਾ ਦਿੱਤਾ ਜਿਹੜਾ

38