ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾ ਲਗਣ ਦੇਂਦੀ, ਉਹਦਾ ਮੁਤਰਾਲ ਹੂੰਝਦੀ, ਉਹਦੀ ਖੁਰਲੀ ਕੋਲ ਦੇ ਟੋਇਆਂ ਨੂੰ ਸੁਕੀ ਮਿੱਟੀ ਨਾਲ ਪੂਰ ਕੇ ਉਤੇ ਤੂੜੀ ਵਿਛਾ ਦੇਂਦੀ ਤਾਂ ਜੋ ਬਿਲੋ ਰਾਤੀਂ ਨਿਘੀ ਰਹੇ।

ਜਦੋਂ ਬਿੱਲੋਂ ਅਜੇ ਕੱਟੀ ਹੀ ਸੀ, ਤਾਂ ਕੇਸੋ ਦੇ ਘਰ ਵਾਲੇ ਨੇ ਉਹਦੇ ਗਲ ਇਕ ਘੁੰਗਰੂ ਬੰਧਾ ਸੀ। ਸ਼ਾਮੀਂ ਸੁਰਜਨ ਸਿੰਘ ਦੀਆਂ ਜ਼ਮੀਨਾਂ ਤੋਂ ਜਦੋਂ ਕੰਮੋਂ ਵਿਹਲਿਆਂ ਹੋ ਕੇ ਉਹ ਘਰ ਮੁੜਦਾ ਤਾਂ ਬਿੱਲੋ ਉਹਦੇ ਮਗਰ ਮਗਰ ਦੌੜਦੀ ਫਿਰਦੀ ਰਹਿੰਦੀ, ਉਹਦੇ ਨਾਲ ਲਾਡੀਆਂ ਕਰਦੀ ਤੇ ਗਲ ਬੱਧਾ ਘੁੰਗਰੂ ਛਣਕਦਾ ਰਹਿੰਦਾ। ਉਹ ਘੁੰਗਰੂ ਮੁਦਤ ਦਾ ਟੁੱਟ ਕੇ ਕਿਧਰੇ ਡਿੱਗ ਚੁਕਾ ਹੋਇਆ ਸੀ।

ਹੁਣ ਜਦੋਂ ਵੀ ਕਖਾਂ ਦੀ ਪੰਡ ਲੈ ਕੇ ਕੇਸੋ ਘਰ ਮੁੜਦੀ ਤਾਂ ਕਿਸੇ ਘੁੰਗਰੂ ਦੀ ਛਣਕਾਰ ਅਜੇ ਵੀ ਉਹਦੇ ਕੰਨਾਂ ਵਿਚ ਗੂੰਜਦੀ ਹੁੰਦੀ ਸੀ।

"ਨ੍ਹੇਰੇ ਹੋਏ ਉਹ ਚੂਲ੍ਹੇ ਵਿਚ ਅਗ ਬਾਲਦੀ। ਲੋਚੀ ਉਹਦੀ ਝੋਲੀ ਵਿਚ ਹੋ ਬਹਿੰਦਾ, ਤੇ ਮੁੜ ਪੁਛਦਾ:

"ਮਾਂ, ਭਾਈਆ ਮਨੁੱਖਾਂ ਵਰਗਾ ਛੀ-ਛਾਰੇ ਮਨੁਖ ਏਥੇ ਈ ਫਿਰਦੇ ਨੇ, ਪਰ ਭਾਈਆਂ ਕਿੱਥੇ ਗਿਆ?"

ਇਹ ਡਾਢਾ ਔਖਾ ਸਵਾਲ ਸੀ, ਜਿਸਦਾ ਉੱਤਰ ਕੇਸੋ ਨੂੰ ਕੁਝ ਵੀ ਨਾ ਔੜਦਾ।

ਉਹ ਏਡੀ ਚਲਾਕ ਵੀ ਨਹੀਂ ਸੀ ਕਿ ਇਧਰ ਉਧਰ ਦੀਆਂ ਸੁਣਾ ਬੱਚੇ ਦਾ ਮਨ ਪਰਚਾ ਦੇਂਦੀ। ਉਹ ਤੇ ਚਮਿਆਰਾਂ ਦੀ ਸਾਧਾਰਨ ਕੁੜੀ ਸੀ ਤੇ ਉਹਦੀ ਉਮਰ ਵੀ ਏਡੀ ਅਣਪੱਕੀ ਸੀ ਕਿ ਲੋਰੀਆਂ ਦੇ ਕੇ ਬੱਚੇ ਨੂੰ ਸੁਲਾਣ ਦਾ ਵੱਲ ਵੀ ਤੇ ਉਹਨੂੰ ਨਹੀਂ ਸੀ ਆਉਂਦਾ, ਜਿਹੜਾ ਪੱਕੀ ਉਮਰ ਦੀਆਂ ਜ਼ਨਾਨੀਆਂ ਨੂੰ ਆਉਂਦਾ ਹੁੰਦਾ ਹੈ। ਲੋਚੀ ਦਾ ਮਨ ਪਰਚਾਣ ਦੀ ਥਾਂ ਉਹਦਾ ਆਪਣਾ ਮਨ ਹੀ ਉਹਦੇ ਸੁਆਲਾਂ ਨਾਲ ਉਖੜ ਜਾਂਦਾ। ਲੋਚੀ ਵੀ ਤੇ ਬੜਾ ਹੱਠੀ ਮੁੰਡਾ ਸੀ ਝਟ ਹੀ ਫੇਰ ਪੁਛਦਾ।

"ਦੱਛ ਮਾਂ, ਭਾਈਆ ਕਿੱਥੇ ਗਿਆ?"

36