ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੇਸੋ ਜਦੋਂ ਅੰਦਰ ਮੁੜੀ ਤਾਂ ਲੋਚੀ ਸੌਂ ਚੁਕਾ ਸੀ। ਉਸ ਚੁਲ੍ਹੇ ਦੀ ਅੰਗ ਮੁੜ ਤੀਲੇ ਨਾਲ ਫੋਲਿਆ, ਸੁਆਹ ਝੜ ਕੇ ਚੰਗਿਆੜਿਆਂ ਦੀ ਅਗ ਮੁੜ ਚਮਕ ਉਠੀ।

ਲੋਚੀ ਨੂੰ ਉਸ ਹਿਕ ਨਾਲ ਘੁਟ ਲਿਆ ਤੇ ਲੇਟ ਗਈ। ਚੰਗਿਆੜਿਆਂ ਵਲ ਤਕਦੀ ਤਕਦੀ ਨੂੰ ਪਤਾ ਨਹੀਂ ਕਦੋਂ ਨੀਂਦਰ ਆ ਗਈ।

ਚੰਗਿਆੜੇ ਬਰੋਬਰ ਸੁਲਘਦੇ ਰਹੇ। ਉਨ੍ਹਾਂ ਚੋਂ ਨਿਕਲਦਾ ਧੁੰਦਲਾ ਚਾਨਣ ਕੇਸੋ ਦੇ ਮੂੰਹ ਉਤੇ ਬੁਝੋ ਮੀਟੀ ਦੀ ਖੇਡ ਖੇਡਦਾ ਰਿਹਾ।

+ + + ++

"ਕੇਸੋ!" ਸੁਰਜਣ ਸਿੰਘ ਜ਼ਿੰਮੀਦਾਰ ਨੇ ਆਖਿਆ ਸੀ, "ਤੂੰ ਮਹਿੰ ਵੇਚ ਘਤ — ਸੁਣਿਆਂ ਜੇ, ਤੈਨੂੰ ਔਖ ਹੋਵੇਗਾ।"

ਕਿੰਨੇ ਦਿਨ ਕੇਸੋ ਸੁਰਜਨ ਸਿੰਘ ਦੀ ਏਸਗਲ ਦਾ ਉੱਤਰ ਨਾ ਦੇ ਸਕੀ। ਤੇ ਉਸ ਮੁੜ ਇਕ ਦਿਹਾੜੇ ਪੁਛਿਆ।

"ਕੇਸੋ ਤੇਰੇ ਲਈ ਸਾਂਭਣੀ ਔਖੀ ਹੋ ਜਾਵੇਗੀ — ਬਿੱਲੋ"

"ਜੀ ਨਹੀਂ" ਕੇਸੋ ਨੇ ਹੌਲੀ ਦੇਣੀ ਆਖਿਆ, "ਮੈਂ ਆਪੀਂ ਘਾਹ ਖੋਤ ਖੋਤ ਕੇ ਪਾ ਦਿਆਂ ਕਰਾਂਗੀ"

"ਪਰ ਜੇ ਤੂੰ ਵੇਚ ਦੇਵੇਂ, ਸੌਖੀ ਹੋ ਜਾਵੇਂ, ਚਾਰ ਪੈਸੇ ਤੇਰੇ ਪੱਲੇ ਹੋ ਜਾਣਗੇ"

"ਉਹਦੇ ਹਥਾਂ ਦੀ ਪਾਲੀ ਹੋਈ ਮੰਝ ਮੇਰੇ ਕੋਲੋਂ ਵੇਚਣ ਨਹੀਂ ਹੋਵੇਗੀ ਜੀ" ਨਾਲ ਕੇਸੋ ਦੀਆਂ ਅੱਖਾਂ ਅੱਥਰ ਭਰ ਆਈਆਂ।

ਸੁਰਜਨ ਸਿੰਘ ਦਾ ਦਿਲ ਇਹ ਦ੍ਰਿਸ਼ ਤਕ ਕੇ ਪ੍ਰਭਾਵਤ ਹੋਏ ਬਿਨਾਂ ਨਾ ਰਹਿ ਸਕਿਆ, ਉਸ ਦਿਲਬਰੀ ਦੇ ਲਹਿਜੇ ਵਿਚ ਆਖਿਆ: "ਨਾ ਰੋ ਕੇਸੋ! ਭਾਣੇ ਅੱਗੇ ਕੋਈ ਹਥ ਨਹੀਂ ਡਾਹ ਸਕਦਾ — ਹੋਣੀ ਰੋਕੀ ਰੁਕਦੀ ਏ ਭਲਾ ਕਦੇ ਭੋਲੀਏ। ਤੂੰ ਮੇਰੀਆਂ ਧੀਆਂ ਵਾਂਗਰ ਏਂ, ਪੱਠੇ ਦਬੇ ਦੀ ਲੋੜ ਤੂੰ ਮੇਰੀਆਂ ਪੈਲੀਆਂ ਚੋਂ ਪੂਰੀ ਕਰ ਲਿਆ ਕਰੀਂ, ਚੰਗਾ ਨਾ ਵੇਚ।

ਸੁਰਜਣ ਸਿੰਘ ਦੇ ਨਾਲ ਕੇਸੋ ਦੇ ਘਰ ਵਾਲਾ ਕਿੰਨੇ ਵਰ੍ਹੇ ਕਾਮਾ ਲੱਗਾ

34