ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

"ਉਹ ਕਿਹੜੇ ਛੁਣਦਾ ਏ?"

"ਸੁਣਦਾ ਏ"

"ਫੇਰ ਦੱਛਦੀ ਕਿਉਂ ਨਹੀਂ ਉਹ ਕਿਥੇ ਲੁਕਿਆ ਏ" ਲੇਜ਼ੀ ਨਾਲੇ ਊਂ ਊਂ ਕਰਨ ਲਗ ਪਿਆ। ਕੇਸੋ ਉਹਨੂੰ ਥਾਪੜਦੀ ਚੁਪ ਕਰ ਗਈ। ਉਸ ਵੇਲੇ ਕੋਠੇ ਲਾਗਲੇ ਛੱਪਰ ਵਲੋਂ ਕਿਸੇ ਖੜਾਕ ਦੀ ਅਵਾਜ਼ ਆਈ। ਕੋਸੇ ਤੇਜ਼ੀ ਨਾਲ ਉੱਠੀ, ਲੋਚੀ ਨੂੰ ਮੰਜੇ ਉਤੇ ਪਾ ਕੇ ਛੱਪਰ ਵਲ ਬਾਹਰ ਨਿਕਲ ਗਈ।

ਕਾਲੀ ਸੁੰਨੀ ਰਾਤ ਵਿਚ ਝੱਖੜ ਦੀ ਅਵਾਜ਼ ਗੂੰਜਦੀ ਸੀ। ਹਵਾ ਦੀਆਂ ਥਪੇੜਾਂ ਨਾਲ ਉਹਦੀ ਚੁੰਨੀ ਤੇ ਝੱਗਾ ਕਦੇ ਪਿੰਡੇ ਨਾਲ ਚੰਬੜ ਜਾਂਦੇ ਤੇ ਕਦੇ ਨਾਲੋਂ ਉਡ ਉਡ ਪਾਟਣਾ ਚਾਹੁੰਦੇ। ਉਸ ਛੱਪਰ ਕੋਲ ਆਪਣੀ ਬਿੱਲੋ ਮੱਝ ਖੁਲ੍ਹੀ ਫਿਰਦੀ ਤੱਕੀ। ਖੜਾਕ ਉਸੇ ਦੇ ਕਿੱਲਾ ਤੁੜਾਣ ਤੋਂ ਹੋਇਆ ਸੀ।

ਬਿੱਲੋਂ ਨੂੰ ਉਸ ਰਸਿਓਂ ਫੜਿਆ। ਮਸਾਂ ਧੂਹ ਕੇ ਉਹਨੂੰ ਛੱਪਰ ਥੱਲੇ ਲੈ ਗਈ। ਦੂਜੇ ਕਿੱਲੇ ਨਾਲ ਬੰਨ੍ਹ ਕੇ ਉਹਦੀ ਪਿਠ ਨੂੰ ਥਾਪੜਦੀ ਰਹੀ।

ਇਹੋ ਮਝ ਸੀ ਜਿਹੜੀ ਕੇਸੋ ਦੇ ਘਰ ਵਾਲੇ ਨੇ ਪਾਲ ਪਾਲ ਕਟੀਓਂ ਏਡੀ ਵਡੀ ਕੀਤੀ ਸੀ। ਉਹਦੀਆਂ ਅੱਖੀਆਂ ਬਿੱਲੀਆਂ ਹੋਣ ਕਰ ਕੇ ਲੋਚੀ ਦੇ ਭਾਈਏ ਉਹਦਾ ਨਾਉਂ ਬਿੱਲੋ ਹੀ ਰਖ ਦਿੱਤਾ ਸਾ ਨੇ। ਸੱਜਰਾ ਖੱਬਲ ਖਾਲਾਂ ਤੋਂ ਖੋਤ ਖੋਤ ਉਹ ਏਸ ਬਿੱਲੋ ਨੂੰ ਪਾਉਂਦਾ ਹੁੰਦਾ ਸੀ।

"ਬਿੱਲੇ! ਬਿੱਲੋ!! ਕੇਸੋ ਨੇ ਬਿੱਲੋ ਦੀ ਧੋਣ ਨੂੰ ਥੋੜਾ ਜਿਹਾ ਪਿਆਰਿਆ ਮੱਝ ਦੇ ਪਿੰਡੇ ਨੂੰ ਪਲੋਸਦੀ ਕੇਸੋ ਦੇ ਅੰਦਰ ਪਤਾ ਨਹੀਂ ਕੀ ਕੁਝ ਹੋ ਰਿਹਾ ਸੀ। ਬਾਹਰਲੇ ਝੱਖੜ ਦੀ ਮਾਰੋ ਮਾਰ ਉਹਨੂੰ ਆਪਣੇ ਅੰਦਰ ਕਿਸੇ ਝੁਲਦੇ ਤੂਫ਼ਾਨ ਦਾ ਭੁਲੇਖਾ ਪਾ ਰਹੀ ਸੀ।

"ਬਿੱਲੋ ਕਿੱਲਾ ਕਿਉਂ ਪਟਾਇਆ ਸੀ? - ਭੁਖੀ ਏਂ ਤੂੰ ਬਿੱਲੋ! ਹੱਛਾ ਭਲਕੇ ਤੈਨੂੰ ਬਾਹਲੇ ਪੱਠੇ ਪਾਵਾਂਗੀ - ਚੰਗਾ" ਨਾਲੇ ਕੇਸੋ ਨੇ ਬਿੱਲੋ ਦੀ ਬੂਥੀ ਚੁੰਮ ਲਈ।

33