ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬੋਝਲ ਪੰਡ

"ਦੱਛ ਮਾਂ ਭਾਈਆ ਕਿੱਦਾਂ ਦਾ ਛੀ?

ਪੋਹ ਦੀ ਰਾਤ ਦੇ ਇਕ ਤਿਖੇਰੇ ਬੁਲੇ ਨੇ ਕੋਠੇ ਦਾ ਬੂਹਾ ਕਾੜ ਦੇਣੀ ਖੋਲ੍ਹ ਦਿਤਾ। ਮਘਦੇ ਚੁਲ੍ਹੇ ਵਿਚੋਂ ਚੰਗਿਆੜੇ ਸਾਰੇ ਅੰਦਰ ਵਿਚ ਖਿੱਲਰ ਗਏ। ਕੇਸੋ ਉੱਠੀ, ਬੂਹਾ ਕਾਹਲੀ ਦੇਣੀ ਭੀੜ ਕੇ ਖਿਲਰੇ ਚੰਗਿਆੜਿਆਂ ਨੂੰ ਕੰਠੇ ਕਰਨ ਲੱਗ ਪਈ।

"ਦੱਛ ਵੀ ਮਾਂ - ਭਾਈਆ ਕਿੱਦਾਂ ਦਾ ਛੀ?" ਲੋਚੀੀ ਦੇ ਇਹ ਬੋਲ ਮਾਨੋ ਇਕ ਬੁੱਲਾ ਸਨ ਜਿਸ ਕੇਸੋ ਦਾ ਮੁੱਦਤਾਂ ਦਾ ਸਾਂਭਿਆ ਹੋਇਆ ਦਿਲ ਚੰਗਿਆੜੇ ਬਣਾ ਕੇ ਭੋਂ ਤੇ ਉਡਾ ਦਿੱਤਾ ਸੀ। ਉਹ ਮਚਦੇ ਚੰਗਿਆੜਿਆਂ ਨੂੰ ਹੂੰਝਦੀ ਸੀ। "ਭਾਈਆ" ਕੋਈ ਮਿਜ਼ਰਾਬ ਸੀ ਜਿਹੜੀ ਉਹਦੀ ਜ਼ਿੰਦਗੀ ਦੇ ਵਰ੍ਹਿਆਂ ਦੀਆਂ ਅਠਾਰਾਂ ਜਾਂ ਉੱਨੀ ਤਾਰਾਂ ਨੂੰ ਇਕੋ ਵਾਰ ਠੁਕਰਾ ਗਈ। ਉਹਦੇ ਅੰਦਰ ਇਕ ਝਨਕਾਰ ਉਠ ਖਲੋਤੀ ਸੀ।

"ਹੁਣ ਤੇ ਛੰਬਰ ਚੁਕੀ ਏਂ ਮਾਂ - ਦੱਛ ਵੀ" ਲੋਚੀ ਆਪਣੀ ਰਿਹਾੜੇ

ਪਿਆ ਰਿਹਾ।

31