ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂੰ ਜੱਫੀ ਵਿਚ ਲੈਣ ਲਈ ਇਕ ਬਾਂਹ ਤਾਣੀ।

"ਕੀ ਇਹ ਧੋਖਾ ਹੈ?" ਗੰਗੀ ਭੈ ਭੀਤ ਹੋ ਉਠੀ।

"ਧੋਖਾ ਨਹੀਂ ਅਸਲੀਅਤ ਹੈ।"

"ਹੇ ਭਗਵਾਨ —!"

"ਭਗਵਾਨ ਨਹੀਂ ਪੁਜਾਰੀ ਹੈ।"

"ਮੈਨੂੰ ਨਾ ਛੇੜੋ! — ਨਾ ਛੇੜੋ!"

"ਤੂੰ ਮੈਥੋਂ ਬਚ ਨਹੀਂ ਸਕਦੀ।"

ਬੇੜੀ ਦੂਜੇ ਕੰਢੇ ਤੇ ਜਾ ਲੱਗੀ। ਗੰਗੀ ਨੇ ਇਕ ਚੀਕ ਮਾਰੀ।

ਕਿੰਨੇ ਚਿਰ ਮਗਰੋਂ ਗੰਗੀ ਮੁੜ ਸ਼ਹਿਰ ਵਿਚ ਫਿਰਦੀ ਤੱਕੀ ਗਈ। ਉਹਦੇ ਗਰਭ ਵਿਚ ਬੱਚਾ ਸੀ। ਉਹ ਹੁਣ ਕਦੇ ਮੰਦਰ ਨਹੀਂ ਸੀ ਗਈ। ਉਹਦੀ ਸੂਰਤ ਵਿਗੜ ਚੁਕੀ ਸੀ। ਉਹ ਅਵਾਰਾ ਘੁੰਮਦੀ ਰਹਿੰਦੀ ਸੀ। ਉਹਨੂੰ ਹੁਣ ਕੋਈ ਨੌਕਰ ਵੀ ਨਹੀਂ ਸੀ ਰਖਦਾ। ਕੋਈ ਉਹਨੂੰ ਪਾਗਲ ਆਖਦਾ ਸੀ ਤੇ ਕੋਈ ਬਦਚਲਣ। ਉਹਦੀ ਜ਼ਿੰਦਗੀ ਦੀ ਪੁਸਤਕ ਅਨਪੜ੍ਹੀ

ਠੱਪੀ ਪਈ ਸੀ।

29