ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੀ? ਅਜ ਮੈਂ ਜ਼ਰੂਰ ਛੁਟਕਾਰਾ......."

ਉਹ ਛੁਟਕਾਰੇ ਦਾ ਖ਼ਿਆਲ ਵੀ ਮਨ ਵਿਚ ਦੁਹਰਾਣਾ ਨਹੀਂ ਸੀ ਚਾਹੁੰਦੀ ਮਤੇ ਉਹਦੇ ਇਰਾਦੇ ਨੂੰ ਸ਼ਾਹਣੀ ਭਾਂਪ ਜਾਵੇ।

ਆਥਣ ਹੋ ਗਈ। ਸ਼ਾਹਣੀ ਨੇ ਗਾਲਾਂ ਦੀ ਵਰਖਾ ਵਿਚ ਗੰਗੀ ਨੂੰ ਗਾਗਰ ਚੁਕਾ ਕੇ ਘਾਟ ਵਲ ਟੋਰ ਦਿਤਾ। ਗੰਗੀ ਇਧਰ ਉਧਰ ਝਾਕਦੀ ਅਗੇ ਹੀ ਅਗੇ ਲੰਘ ਗਈ। ਮੰਦਰ ਕੋਲ ਚਲੀ ਗਈ। ਖੜੋ ਗਈ। ਉਹੋ ਭਜਨ ਗਾਂਵਿਆ ਜਾ ਰਿਹਾ ਸੀ,"ਤੂੰ ਸਭ ਕਾ ਰਖਵਾਰਾ ਪ੍ਰਭੁ ਜੀ" ਪੁਜਾਰੀ ਨੇ ਗੰਗੀ ਨੂੰ ਤਕ ਸਿਰ ਖੁਰਕਿਆ।

ਨ੍ਹੇਰਾ ਗਾੜਾ ਹੋ ਗਿਆ। ਠੰਢ ਲਥ ਪਈ। ਫ਼ਿਜ਼ਾ ਧੁੰਧਲੀ ਹੋਣ ਲਗੀ। ਬਾਜ਼ਾਰ ਸੁੰਨੇ ਹੁੰਦੇ ਜਾਂਦੇ ਸਨ। ਮੰਦਰ ਦੀ ਆਰਤੀੀ ਬੰਦ ਹੋ ਚੁਕੀ ਸੀ। ਕੇਵਲ ਇਕੋ ਜੋਤ ਘਿਓ ਦੀ ਮੂਰਤੀ ਅੱਗੇ ਪਈ ਜਗਦੀ ਸੀ।

ਗੰਗੀ ਨੇ ਗਾਗਰ ਵਾਕੋਂ ਲਾਹ ਕੇ ਰਖ ਦਿੱਤੀ। ਸਹਿਮੀ ਸਹਿਮੀ ਮੰਦਰ ਦੇ ਬੂਹੇ ਅੱਗੇ ਜਾ ਖਲੋੜੀ। ਮੰਦਰ ਵਿਚ ਸੁਨਮਸਾਨ ਸੀ।

ਗੰਗੀ ਨੇ ਹਥ ਜੋੜ ਲਏ ਤੇ ਅੰਤਰ ਧਿਆਨ ਹੋ ਕੇ ਪ੍ਰਾਰਥਨਾ ਵਿਚ ਲੀਨ ਹੋ ਗਈ।— "ਹੇ ਭਗਵਾਨ! ਅੱਜ ਮੈਂ ਛੁਟਕਾਰਾ ਚਾਹੁੰਦੀ ਹਾਂ ਸੁਫਨਿਆਂ ਵਿਚ ਬੰਦ ਖ਼ਲਾਸ ਕਰਾਉਣ ਵਾਲਿਆ ਸਚ ਮੁਚ ਵੀ ਖਲਾਸੀ ਕਰਾ ਦੇਹ ਦੀਵੇ ਦਾ ਕਿੰਨਾ ਮਿੰਨਾ ਚਾਨਣ ਉਹਦੇ ਕਿਰਮਚੀ ਮੂੰਹ ਉਤੇ ਪੌਣ ਵਾਂਗ ਹਿਲਦਾ ਸੀ।

ਉਹ ਖ਼ਾਮੋਸ਼ ਖੜੋ ਗਈ - ਉਹਦੀਆਂ ਅੱਖਾਂ ਅੱਗੋਂ ਧੁੰਦ ਜਿਹੀ ਛਾਂਦੀ ਜਾਂਦੀ ਸੀ, ਮਾਨੋ ਉਹ ਹੋਰ ਹੀ ਦੁਨੀਆਂ ਵਿਚ ਚਲੀ ਗਈ ਹੈ।

ਝਿਮਣੀਆਂ ਵਿਚੋਂ ਉਹਨੂੰ ਇਉਂ ਜਾਪਿਆ ਜਾਣੀ ਮੂਰਤੀ ਹਿਲ ਪਈ ਹੈ ਤੇ ਮੂਰਤੀ ਵਿਚੋਂ ਕੋਈ ਧੁੰਦਲਾ ਮੁਕਟ ਜਿਹਾ ਉਭਰਦਾ ਭਾਇਆ।

ਗੰਗੀ ਉੱਤੇ ਬੇ-ਖ਼ੁਦੀ ਛਾ ਚੁਕੀ ਸੀ।

"ਤੂੰ — ਕੀ — ਚਾਹੁੰਦੀ ਏਂ — ਦੇਵੀ!' ਮੁਕਟ ਵਾਲੀ ਸੂਰਤ

ਬੋਲ ਪਈ।

27