ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਣਦੀ ਤੋਂ ਮੁੜ ਬਾਹਰੋਂ ਹੀ ਅੰਤਰ ਧਿਆਨ ਹੋ ਕੇ ਮੂਰਤੀ ਅੱਗੇ ਪ੍ਰਾਰਥਨਾ ਕਰਦੀ। ਭਾਵੇਂ ਉਹ ਕੰਧ ਦੇ ਉਹਲੇ ਜਿਹੇ ਹੋ ਕੇ ਅਰਦਾਸ ਕਰਦੀ ਹੁੰਦੀ ਸੀ, ਪਰ ਪੁਜਾਰੀ ਜਦੋਂ ਅਰਚਾ ਪੂਜਾ ਦੀ ਸਮਿਗਰੀ ਸਾਂਭਦਾ, ਤਾਂ ਉਹਦੀਆਂ ਨਿਗਾਹਾਂ ਗੰਗੀ ਤੇ ਪੈ ਜਾਂਦੀਆਂ।

ਗੰਗੀ ਮੰਦਰ ਅਗੇ ਜਾ ਕੇ ਪਾਸੇ ਜਿਹੇ ਖਲੋ ਗਈ, ਭਜਨ ਸੁਣਦੀ ਰਹੀ। ਲੋਕਾਂ ਦੇ ਟੁਰ ਜਾਣ ਮਗਰੋਂ ਹਥ ਜੋੜ ਕੇ ਉਸ ਅੱਖਾਂ ਨੂਟ ਲਈਆਂ ਕੋਈ ਖ਼ਾਮੋਸ਼ ਪ੍ਰਾਰਥਨਾ ਉਹਦੇ ਮਨੋਂ ਉਠਣ ਲਗੀ, "ਤੂੰ ਸਭ ਕਾ ਰਖਵਾਰਾ ਪ੍ਰਭੂ ਜੀ" ਇਹ ਤੁਕ ਉਹਦੇ ਕੰਨਾਂ ਵਿਚ ਗੂੰਜ ਰਹੀ ਸੀ। ਗੰਗੀ ਦੇ ਨਕਸ਼ਾਂ ਵਿਚ ਖਿੱਚ ਸੀ। ਉਹ ਮੰਦਰ ਦੇ ਅਘੜ ਜਿਹੇ ਬੁੱਤ ਨਾਲੋਂ ਵੀ ਸੁਹਣੀ ਮੂਰਤੀ ਜਾਪਦੀ ਸੀ। ਪੁਜਾਰੀ ਨੇ ਸਮਿਗਰੀ ਸਾਂਭਦਿਆਂ ਕਈ ਵਾਰ ਉਹਨੂੰ ਤਕਿਆ। "ਮੇਰੇ ਕਸ਼ਟ ਵੀ ਕਟ ਦੇ ਹੇ ਭਗਵਾਨ!" ਗੰਗੀ ਦੇ ਅੰਦਰੋਂ ਧੁਨੀ ਉਠ ਰਹੀ ਸੀ।

ਮੁੜ ਗੰਗੀ ਨੇ ਅੱਖਾਂ ਖੋਹਲੀਆਂ, ਉਹ ਸਿਲ ਵਾਂਗ ਖਲੋੜੀ, ਏਧਰ ਓਧਰ ਤਕਦੀ ਪਈ ਸੀ। ਨਾ ਮੋਟਰਾਂ ਦੀ ਘੂੰ ਘੂੰ ਉਹਦੇ ਕੰਨ ਸੁਣਦੇ ਸਨ ਨਾ ਲੰਘਦੇ ਲੋਕਾਂ ਦੀਆਂ ਗਲਾਂ। ਉਹਨੂੰ ਇਉਂ ਜਾਪਦਾ ਸੀ। ਜੀਕਰ ਹਰ ਕੋਈ ਉਸੇ ਵਲ ਝਾਕਦਾ ਲੰਘ ਰਿਹਾ ਹੁੰਦਾ ਹੈ, ਤੇ ਉਹਨੂੰ ਸਿਞਾਣਦਾ ਸੀ। ਸਾੜ੍ਹੀਆਂ ਉਤੋਂ ਦੀ ਲੰਮੇ ਕੋਟ ਪਾਈ ਜਾਂਦੀਆਂ ਇਸਤ੍ਰੀਆਂ ਮਾਨੋਂ ਉਹਨੂੰ ਮੱਥੇ ਤੇ ਵਟ ਪਾ ਪਾ ਤੱਕਦੀਆਂ ਸਨ, ਜਾਣੀ ਉਨ੍ਹਾਂ ਦੀਆਂ ਪੋਸ਼ਾਕਾਂ ਉਹ ਦੀ ਨਜ਼ਰ ਨਾਲ ਮੈਲੀਆਂ ਹੋ ਜਾਣਗੀਆਂ।

ਇਕ ਬੇਕਰਾਰੀ ਜਿਹੀ ਉਹਦੇ ਅੰਦਰ ਕੰਬ ਉਠੀ। ਉਹਨੂੰ ਇਉਂ ਭਾਸਦਾ ਸੀ ਜੀਕਰ ਉਹਦੇ ਅੰਦਰੋਂ ਸੁਆਸ ਮੁਕ ਚਲੇ ਹਨ। ਨਦੀ ਦੀਆਂ ਛੱਲਾਂ ਮਾਨੋਂ ਉਹਨੂੰ ਧੂ ਕੇ ਪਤਾ ਨਹੀਂ ਕਿਥੇ ਖੜਨਾ ਚਾਹੁੰਦੀਆਂ ਸਨ? ਪਾਟ ਬੜਾ ਚੌੜਾ ਸੀ। ਪਾਰਲਾ ਪਾਸਾ ਜੀਕਰ ਢਲ ਕੇ ਧੂੰਆਂ ਹੀ ਬਣ ਗਿਆ ਹੁੰਦਾ ਹੈ। ਗੰਗੀ ਓਧਰ ਤਕ ਰਹੀ ਸੀ, ਪਾਰਲੇ ਪਾਸੇ ਵਲ। ਉਹਨੂੰ ਉਹ ਦਿਨ ਚੇਤੇ ਆ ਗਏ, ਜਦੋਂ ਸ਼ਾਹ, ਗੰਗੀ ਦੀ ਮਾਂ ਕੋਲ, ਪਾਰਲੇ ਪਾਸੇ

20