ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

"ਪੂਰੋ ਤੂੰ ਮੇਰੇ ਨਾਲ ਵਾਢੀ ਤੇ ਜਾਂਦੀ ਹੁੰਦੀ ਮੈਂ - ਐਤਕਾਂ ਇੱਕਲੀ ਹੀ ਕਰ ਵੇਖ"

"ਚੰਗਾ" ਕੁਝ ਚਿਰ ਮਗਰੋਂ ਉਹ ਬੋਲੀ।

ਪੁਰੋਂ ਦਿਨੋ ਦਿਨ ਲਾਵੀਆਂ ਕਰਦੀ ਰਹੀ। ਪਹਿਲੇ ਦਿਨ ਇਕ ਭਾਰ ਉਸ ਆਂਦਾ, ਦੂਜੇ ਦਿਨ ਵੀ, ਤੀਜੇ ਦਿਨ ਮਸਾਂ ਅਧੀ ਭਰੋਟੀ। ਉਹਦੀਆਂ ਬਾਹਵਾਂ ਅੰਬ ਗਈਆਂ - ਪਾਸੇ ਆਕੜ ਗਏ ਪਾਸੋਂ ਆਕੜ ਗਏ — ਵਾਢੀ ਕਰਦੀ ਦੇ। ਰਾਜ ਬੜੀ ਉਤਾਵਲਤਾ ਨਾਲ ਭਰੀ ਚੁਕੀ ਆਉਂਦੀ ਦਾ ਰਾਹ ਤਕਦਾ ਹੁੰਦਾ ਸੀ ।

ਇਕ ਦਿਨ ਵਾਢੀ ਕਰਦੀ ਕਰਦੀ ਨੂੰ ਜਦੋਂ ਤ੍ਰੇਹ ਲਗੀ ਤਾਂ ਪਾਣੀ ਵਧੇਰੇ ਪੀ ਗਈ। ਪਿੰਡਾ ਗਰਮ ਸਰਦ ਹੋ ਗਿਆ। ਕੈਆਂ ਤੇ ਜੁਲਾਬ ਸ਼ੁਰੂ ਹੋ ਗਏ, ਵਾਢੀ ਵਿਛੇ ਛੱਡ ਕੇ ਉਹ ਮਸਾਂ ਘਰ ਮੁੜੀ। ਮੰਜੇ ਤੇ ਜਾ ਢਈ। ਔਖਿਆਈ ਨਾਲ ਉਠ ਕੇ ਰਾਜੂ ਨੇ ਉਹਨੂੰ ਸਾਂਭਿਆ। ਪਰ ਦੂੰਹ ਘੰਟਿਆਂ ਦੇ ਅੰਦਰ ਅੰਦਰ ਉਹਦੇ ਸੁਆਸ ਮੁਕ ਗਏ।

ਘੁਸਮੁਸਾਂ ਪਤਲੇ ਨ੍ਹੇਰੇ ਵਿਚ ਬਦਲ ਗਿਆ। ਵਾਗੀਆਂ ਦੀਆਂ ਹੇਕਾਂ ਪਿੰਡ ਲਾਗੇ ਆ ਕੇ ਬੰਦ ਹੋ ਗਈਆਂ।ਬੜੇ ਉਤੇ ਰਾਜੂ ਇਕ ਵਰ੍ਹਾ ਪਹਿਲਾਂ ਦੀ ਦਰਦਨਾਕ ਘਟਨਾ ਵਿਚ ਘੁਮਿਆ ਬੈਠਾ ਸੀ। ਉਹਨੂੰ ਡੰਗਰਾਂ ਦੇ ਘੱਟੇ ਤੋਂ ਪਰੇ ਭਾਰ ਚੁਕੀ ਲਗੈ ਆਉਂਦੇ ਲਾਵੇ ਹੁਣ ਨਜ਼ਰ ਨਹੀਂ ਸਨ ਆਉਂਦੇ। ਉਹਦੇ ਹੁੱਕੇ ਦੀ ਚਿਲਮ ਬੁਝ ਚੁਕੀ ਸੀ। ਉਹ ਐਵੇਂ ਮੂੰਹ ਵਿਚ ਨੜੀ ਪਾਈ

ਕਿੰਨਾ ਚਿਰ ਓਥੇ ਬੈਠਾ ਰਿਹਾ

17