ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਹ ਕਿਸੇ ਅਨੋਖੀ ਮਿਟੀ ਦਾ ਸਾਜਿਆ ਜਾਪਦਾ ਹੈ। ਖ਼ਬਰੇ ਕੜਕਦੇ ਸਿਆਲਿਆਂ ਤੋਂ ਲੂੰਹਦੀਆਂ ਧੁੱਪਾਂ ਨੇ ਮਸ਼ਕਾਂ ਭਰਦੇ ਮਿਹਰਦੀਨ ਦੇ ਮਨ ਨੂੰ ਜਮਾ ਜਮਾ ਕੇ ਢਾਲ ਢਾਲ ਕਿਹੜੇ ਸੰਚਿਆਂ ਵਿਚ ਢਾਲਿਆ ਹੈ। ਇਕ ਵਿਗਾਸ ਜਿਹਾ ਉਹਦੇ ਮੂੰਹ ਉਤੇ ਕਿਉਂ ਦਿਸਦਾ ਰਹਿੰਦਾ ਹੈ?

ਉਹ ਕੋਈ ਵੱਡਾ ਆਦਮੀ ਨਹੀਂ, ਕੋਈ ਉੱਘੀ ਹਸਤੀ ਨਹੀਂ, ਪਿੰਡ ਦਾ ਚੌਧਰੀ ਨਹੀਂ, ਆਪਣੀ ਸਮਾਜ ਦਾ ਕੋਈ ਸਿਰ-ਕੱਢ ਮਨੁੱਖ ਨਹੀਂ, ਇਕ ਉੱਕਾ ਹੀ ਸਾਧਾਰਨ ਪਿੰਡ ਦੀ ਨੁਕਰੇ ਕੱਚੇ ਕੋਠੇ ਵਿਚ ਰਹਿਣ ਵਾਲੀ ਜਿੰਦ।

ਉਹਦੀ ਰਾਹ ਵਿਚ ਕੋਈ ਚੀਜ਼ ਘਟ ਹੀ ਰੋਕ ਪਾਉਂਦੀ ਹੈ। ਝਖੜਾਂ ਵਿਚੋਂ ਉਹ ਲੰਘ ਆਉਂਦਾ ਹੈ। ਪਾਣੀਆਂ ਨੂੰ ਚੀਰ ਲੈਂਦਾ ਹੈ, ਜੰਮਦੇ ਕੱਕਰ ਤੇ ਝੁਲਸਦੀਆਂ ਲੂਆਂ ਉਹਦੇ ਬੰਜਰ ਸਰੀਰ ਤੇ ਕੋਈ ਅਸਰ ਨਹੀਂ ਪਾਉਂਦੀਆਂ। ਨਲਕਾ ਜੇਕਰ ਰਾਤ ਭਰ ਉਹਦੀ ਉਡੀਕ ਵਿਚ ਓਦਰ ਗਿਆ ਹੁੰਦਾ ਹੈ। ਉਹ ਹਰ ਹੀਲੇ ਪਿੰਡੋਂ ਪ੍ਰੀਤ ਨਗਰ ਪਹੁੰਚਦਾ ਹੈ।

ਉਹ ਨਲਕੇ ਤੇ ਖਲੋਤਾ ਖਲੋਤਾ ਹਥੀ ਚੁਕਦਾ ਦਬਦਾ ਹੈ। ਹਥੀ ਦੀ ਚੀਕੂੰ ਚੀਕੂ ਵਿਚ ਉਹਦੀ ਸੁਰਤ ਜੁੜ ਜਾਂਦੀ ਹੈ ਤੇ ਨਲਕੇ-ਮਸ਼ਕ ਦੇ ਜੁੜੇ ਬੁਲ੍ਹਾਂ ਤੇ ਉਹਦੀਆਂ ਨਿਗਾਹਾਂ। ਨਲਕੇ ਦੀ ਆਤਮਾ ਵਿਚੋਂ ਫੁਟਦੀ ਧਾਰ ਤਿਹਾਈ ਮਸ਼ਕ ਪੀਂਦੀ ਜਾਂਦੀ ਹੈ। ਮਿਹਰ ਦੀਨ ਹੱਥੀ ਨਪਦਾ ਤੇ ਮੁਸਕਾਂਦਾ ਜਾਂਦਾ ਹੈ।

11