ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਵੇਗਾ।

ਮਸ਼ਕ ਲਈ ਜਾਂਦਾ ਉਹ ਪਿਛੇ ਮੁੜ ਕੇ ਕਦੇ ਨਹੀਂ ਤਕਦਾ। ਵਿਕਟਰ ਹਿਊਗੋ ਦਾ ਕਥਨ ਹੈ, ਮੁਸੀਬਤਾਂ ਮਾਰੇ ਪਿੱਛੇ ਪਰਤ ਕੇ ਨਹੀਂ ਤਕਦੇ, ਉਹ ਜਾਣਦੇ ਹੁੰਦੇ ਨੇ ਕਿ ਬਦਕਿਸਮਤੀ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ ਜਿਹੜੀ ਕੋਠੀ ਅਗੋਂ ਲੰਘਦਾ ਹੈ ਓਥੋਂ ਹੀ “ਮਿਹਰ ਦੀਨ ਪਾਣੀ ਸੁਣਾਈ ਦੇਂਦਾ ਹੈ, ਜਿਉਂ ਜਿਉਂ ਉਹ ਵਾਜਾਂ ਸੁਣਦਾ ਹੈ, ਉਹਦੇ ਪੈਰ ਤਿਖੇਰੇ ਹੁੰਦੇ ਚਲੇ ਜਾਂਦੇ ਹਨ, ਓੜਕ ਕਿਸੇ ਕੋਠੀ ਵਿਚ ਜਾ ਕੇ ਉਹ ਮਸ਼ਕ ਪਲਟ ਦੇਂਦਾ ਹੈ।

ਕੀ ਮਸ਼ਕ ਉਲੱਦ ਕੇ ਉਹ ਕੁਝ ਹੌਲਾ ਹੌਲਾ ਮਹਿਸੂਸ ਕਰਦਾ ਹੋਵੇਗਾ? ਮਸ਼ਕ ਖ਼ਾਲੀ ਹੋਣ ਨਾਲ ਉਹਦੇ ਮਨ ਉਤੇ ਇਕ ਮਸ਼ਕ ਨਾਲੋਂ ਕਿਤੇ ਵਡੇਰਾ ਬੋਝ ਆ ਟਿਕਦਾ ਹੈ, ਜਦੋਂ ਲਾਗਲੀ ਕੋਠੀਓਂ ਕੋਈ ਰਤਾ ਮੱਥਾ ਸੰਘੇੜ ਕੇ ਆਖ ਦੇਂਦਾ ਹੈ — “ਦੇਰ ਹੋ ਗਈ ਹੈ ਮਿਹਰ ਦੀਨ-ਪਾਣੀ।”

"ਲਓ ਲਿਆਇਆ ਜੀ” ਉੱਤਰ ਦੇਂਦਿਆਂ ਭਾਵੇਂ ਉਹਦਾ ਮਨ ਭਾਰੂ ਹੁੰਦਾ ਹੈ ਕਿ ਕਦੋਂ ਪਾਣੀ ਪੁਚਾ ਦਿਆਂ, ਪਰ ਉਹਦੇ ਕਾਲੇ ਬੁਲਾਂ ਵਿਚੋਂ ਚਿੱਟੇ ਦਿਸਦੇ ਦੰਦ ਤੇ ਬੇ-ਸ਼ਿਕਨ ਮੱਥਾ ਉਹਦੇ ਕਿਸੇ ਲੁਕਵੇਂ ਖੇੜੇ ਦਾ ਪਤਾ ਲਾ ਦੇਦੇ ਹਨ।

ਕਈ ਵਾਰੀ ਮਿਹਰ ਦੀਨ ਦੇ ਆਲੇ ਦੁਆਲੇ ਕੰਮਾਂ ਕਾਰਾਂ ਤੇ ਜਾਣ ਵਾਲਿਆਂ ਦੀਆਂ ਕਾਹਲੀਆਂ ਵਾਜਾਂ ਦਾ ਝੁਰਮਟ ਟੁਟ ਪੈਂਦਾ ਹੈ। ਏਨੀਆਂ ਪਾਣੀ ਮੰਗਦੀਆਂ ਵਾਜਾਂ ਵਿਚੋਂ ਲੰਘ ਕੇ ਕੱਲੇ ਮਿਹਰ ਦੀਨ ਨੂੰ ਤਕ ਕਈ ਵਾਰੀ ਖ਼ਿਆਲ ਆਉਂਦਾ ਹੁੰਦਾ ਹੈ ਕਿ ਵੇਖੀਏ ਹੁਣ ਉਹ ਕਿਹੜੀ ਰੌ ਵਿਚ ਉੱਤਰ ਦੇਵੇਗਾ। ਓਪਰੇ ਨੂੰ ਤੇ ਇਉਂ ਜਾਪਣ ਲਗਦਾ ਹੈ ਕਿ ਉਹ ਹੁਣੇ ਮਸ਼ਕ ਸੁਟ ਕੇ ਆਖ ਦੇਵੇਗਾ — “ਮੈਥੋਂ ਨਹੀਂ ਇਹ ਕੰਮ ਹੁੰਦਾ ਜੀ, ਮੈਂ ਏਸ ਨੌਕਰੀਓਂ ਬਾਜ਼ ਆਇਆ” ਪਰ ਏਨੇ ਬੋਲਾਂ ਦੀ ਭੀੜ ਵਿਚੋਂ ਲੰਘਦਾ ਮਿਹਰ ਦੀਨ ਹਸਦੇ ਮੂੰਹ "ਹੁਣੇ ਲਿਆਇਆ ਜੀ” ਆਖ ਕੇ ਚਕ੍ਰਿਤ ਕਰ ਦੇਂਦਾ ਹੈ। ਕੇਡਾ ਸੁਆਦਲਾ ਠਰ੍ਹੰਮਾ ਹੈ।

10