ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕਾਗਰ ਕਰ ਦੇਂਦੀ ਹੈ, ਜੀਕਰ ਸਾਜ਼ਾਂ ਦੀ ਝਨਕਾਰ ਨਾਲ ਬੇਕਰਾਰ ਹਿਰਦਾ।

ਖਬਰੇ ਉਹਨੂੰ ਕੋਈ ਦਾਸਤਾਨ ਚੇਤੇ ਆਉਂਦੀ ਹੋਵੇ — ਕਿਹੜਾ ਹਿਰਦਾ ਹੈ ਜਿਸਦੇ ਵਿਚ ਕਦੇ ਖ਼ੁਸ਼ੀ ਦੀਆਂ ਘੜੀਆਂ ਨਹੀਂ ਆਈਆਂ — ਮਿਹਰਦੀਨ ਨੂੰ ਦੋ ਜੁੜੇ ਮੂੰਹ ਤੱਕ ਕੇ ਆਪਣੇ ਬੀਤੇ ਅਫ਼ਸਾਨੇ ਚੇਤੇ ਆ ਜਾਂਦੇ ਹੋਣਗੇ — ਖ਼ਬਰੇ ਉਹਦਾ ਵਿਆਹ, ਘਰ ਆਈ ਸਜਰੀ ਵਹੁਟੀ, ਘੁੰਡ ਚੁਕਾਈ, ਪਹਿਲੀਆਂ ਛੇੜਾ ਛਾੜੀਆਂ, ਤੋਂ ਉਸ ਜੀਵਨ ਦੀਆਂ ਹੋਰ ਸਾਰੀਆਂ ਨਿਘੀਆਂ ਯਾਦਾਂ।

ਕੋਈ ਕੁੱਤਾ ਆ ਕੇ ਮਿਹਰਦੀਨ ਦੀ ਲੱਤ ਨੂੰ ਲੁਕ-ਲਿੱਪਿਆ ਕਿੱਲਾ ਸਮਝ ਕੇ ਸੁੰਘਦਾ ਹੈ, ਪਰ ਮਿਹਤ ਦੀਨ ਨੂੰ ਕਖ ਪਤਾ ਨਹੀਂ ਲਗਦਾ। ਕੁੱਤਾ ਸਿੰਘ ਸੰਘ ਕੇ ਟੁਰ ਜਾਂਦਾ ਹੈ। ਕੋਈ ਵਡੀ ਗਲ ਨਹੀਂ ਕਿਸੇ ਕੁੱਤੇ ਏਸ ਅਹਿੱਲ ਟੰਗ ਉਤੇ ਕਦੇ ਮੂਤਰ ਹੀ ਕਰ ਦਿੱਤਾ ਹੋਵੇ, ਪਰ ਮਿਹਰ ਦੀਨ ਨੂੰ ਉਹਦੀ ਦੁਨੀਆਂ ਵਿਚੋਂ ਇਹੋ ਜਿਹੀਆਂ ਸਾਧਾਰਨ ਘਟਨਾਆਂ ਨਹੀਂ ਕਢ ਸਕਦੀਆਂ।

ਮਿਹਰਦੀਨ ਪਾਣੀ! - ਮਿਹਰਦੀਨ ਪਾਣੀ!

ਲਗਾਤਾਹਰ ਦੁੰਹ ਤਿੰਨਾਂ ਕੋਠੀਆਂ ਵਿਚੋਂ ਵਾਜਾਂ ਉਠ ਕੇ ਮਿਹਰ ਦੀਨ ਦੀ ਲਿਵ ਤੋੜ ਘੱਤਦੀਆਂ ਹਨ। ਉਹਦੀ ਧੌਣ ਉਠਦੀ ਹੈ। ਕਿਸੇ ਲੁਪਤ ਸੰਸਾਰ ਤੋਂ ਵਸਦੀ ਰਸਦੀ ਦੁਨੀਆ ਵਿਚ ਆ ਕੇ ਉਹ ਹੌਲੀ ਦੇਣੀ ਆਖ ਦੇਂਦਾ ਹੈ — “ਆਇਆ ਜੀ!?

ਇਕ ਸਾਹ ਜਿਹਾ ਖਿਚ ਤੇ ਮਸ਼ਕ, ਕੁਛੜੇ ਮਾਰ ਕੇ ਉਹ ਟੁਰ ਪੈਂਦਾ ਹੈ, ਪਰ ਆਲੇ ਦੁਆਲੇ ਦੀਆਂ ਕੋਠੀਆਂ ਚੋਂ ਵਾਜਾਂ ਉਹਦੇ ਕੰਨਾਂ ਵਿਚ ਗੂੰਜਦੀਆਂ ਹਨ — ਮਿਹਰ ਦੀਨ ਪਾਣੀ!

ਇਨ੍ਹਾਂ ਵਾਜਾਂ ਨੇ ਰਾਤੀਂ ਖ਼ਾਬਾਂ ਵਿਚ ਵੀ ਉਹਨੂੰ ਕਈ ਵਾਰ ਬੇਕਰਾਰ ਕੀਤਾ ਹੋਵੇਗਾ, ਤੇ ਕਿੰਨੀ ਵਾਰੀ ਉਭੜਵਾਹਿਆ ਉਠ ਕੇ ਕਿੱਲੀਓਂ ਮੁਸ਼ਕ ਲਾਹ ਕੇ ਬਾਹਰ ਰਾਤ ਦੇ ਸਨਾਟਿਆਂ ਨੂੰ ਤਕ ਉਹ ਲੱਜਿਤ ਹੋਇਆ

--

9