ਦੇ ਬੁਲ੍ਹ ਕੰਬਦੇ ਕੰਬਦੇ ਮੁੜ ਖੁਲ੍ਹੇ।
"...ਉਹ ਹਿੰਦੁਸਤਾਨ ਦਾ ਦਿਲ ਹੈ....ਸਮਝੇ" ਮੁੰਡੇ ਉਹਦੇ ਵਲ ਇਉਂ ਤੱਕਦੇ ਸਨ ਜੇਕਰ ਮੁਨਸ਼ੀ ਨਹੀਂ ਕੋਈ ਓਪਰਾ ਆਦਮੀ, ਉਹਨਾਂ ਨਾਲ ਗੱਲਾਂ ਕਰ ਰਿਹਾ ਹੁੰਦਾ ਹੈ।
"ਦਿਲ........ਭਲਾ ਕਿਉਂ ਹੈ ਦਿਲ.........ਜਾਣਦੇ ਹੋ?"
"ਨਹੀਂ ਜੀ" ਮੁੰਡਿਆਂ ਫੇਰ ਅਗੋਂ ਸਿਰ ਹਿਲਾਏ।
"ਤੁਸੀ ਤੇ ਕੁਝ ਵੀ ਨਹੀਂ ਜਾਣਦੇ......ਉਹ ਰੱਬਾ! ਤੁਸੀਂ ਤੇ ਕੁਝ ਵੀ ਨਹੀਂ ਜਾਣਦੇ — ਕੇਡੇ ਅਨਜਾਣ ਹੋ....." ਉਸ ਦੁਹਾਂ ਹਥਾਂ ਵਿਚ ਆਪਣਾ ਸਿਰ ਫੜ ਕੇ ਹਲੂਣਿਆਂ, "ਤੁਸੀਂ ਜਾਣਦੇ ਨਹੀਂ ਜਵਾਹਰ ਲਾਲ ਨੂੰ, ਜਿਹੜਾ ਹਿੰਦੁਸਤਾਨ ਲਈ ਧੜਕਦਾ ਹੈ — ਫੜਕਦਾ ਹੈ - ਜੁਆਨ ਦਿਲ।"
"ਇਹੋ ਜਿਹੀ ਪੜ੍ਹਾਈ ਮੁੰਡਿਆਂ ਅਗੇ ਕਦੇ ਨਹੀਂ ਸੀ ਪੜ੍ਹੀ। ਉਹ ਸਾਰੇ ਹੀ ਆਪਣੇ ਮੁਨਸ਼ੀ ਦੇ ਪ੍ਰਸ਼ਨ ਦਾ ਉੱਤਰ ਸੋਚ ਰਹੇ ਸਨ।
"ਤੁਹਾਡੇ ਘਰ ਉਤੇ ਜੇ ਕੋਈ ਕਬਜ਼ਾ ਕਰ ਲਵੇ ਤੁਸੀਂ ਉਹਨੂੰ ਚੰਗਾ ਸਮਝੋਗੇ?"
ਮੁੰਡੇ ਅੱਡੀਆਂ ਅੱਖਾਂ ਨਾਲ ਪਹਿਲਾਂ ਵਾਂਗ ਹੀ ਬੈਠ ਰਹੇ।
"ਦਸੋ ਵੀ — ਬੋਲੋ — ਚੰਗਾ ਸਮਝੋਗੇ ਤੁਸੀਂ ਉਹਨੂੰ?" ਉਹਦੀ ਅਵਾਜ਼ ਉੱਚੀ ਹੋ ਗਈ।
"ਨਹੀਂ ਕਦੇ ਨਹੀਂ।"
"......ਨਾਲੇ ਉਹ ਆਖੇ ਆਪਣੇ ਘਰ ਦੀ ਚੀਜ਼ ਵਸਤ ਮੇਰੇ ਕਬਜ਼ੇ ਵਿਚ ਰਹਿਣ ਦਿਓ — ਉਹਨੂੰ ਤੁਸੀ ਕਿਹੋ ਜਿਹਾ ਸਮਝੋਗੇ, ਹਥ ਖੜੇ ਕਰੋ!" ਬੁੱਢੇ ਮੁਨਸ਼ੀ ਦੇ ਅੰਦਰ ਜੋਸ਼ ਜਿਹਾ ਪੈਦਾ ਹੋ ਰਿਹਾ ਸੀ।
"ਬਹੁਤ ਭੈੜਾ-ਬਹੁਤ ਭੈੜਾ" ਅਵਾਜ਼ਾਂ ਆਈਆਂ।
"ਤੁਸੀਂ ਉਹਨੂੰ ਰਖੋਗੇ — ਰਹਿਣ ਦਿਓਗੇ ਆਪਣੇ ਘਰ?"
"ਕਦੇ ਨਹੀਂ"
"ਓ ਮੁੰਡਿਓ — ਤੁਸੀ ਜਾਣਦੇ ਹੋ ਤੁਹਾਡੇ ਘਰ ਉੱਤੇ ਕਿਸੇ ਗ਼ੈਰ
4