ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂੰ ਉਭਾਰ ਖਾ ਖਾ ਵਿਚੋਂ ਗੁੰਮ ਹੋ ਰਹੀਆਂ ਸਨ ਉਦੋਂ ਲੰਙੇ ਨੂੰ ਦੂਰੋਂ ਸ਼ਸ਼ੀ ਸੈਰੋਂ ਮੁੜੀ ਆਉਂਦੀ ਦਿਸੀ। ਉਹਨੂੰ ਇਉਂ ਪਰਤੀਤ ਹੋਇਆ ਜੇਕਰ ਉਹ ਵੀ ਇਕ ਲਹਿਰ ਵਾਂਗੂੰ ਉਭਰਦਾ ਉਭਰਦਾ ਤਲਾ ਦੇ ਪਾਣੀਆਂ ਉਤੇ ਵਿਛ ਰਿਹਾ ਹੁੰਦਾ ਹੈ।

"ਸ਼ਸ਼ੀ .......ਸ਼ਸ਼ੀ......" ਉਸ ਜ਼ੋਰ ਦੀ ਪੁਕਾਰਿਆ।

ਸ਼ਸ਼ੀ ਲੰਘੀ ਜਾਂਦੀ ਲੰਙੇ ਦੇ ਕੋਲ ਆ ਤੇ ਗਈ ਪਰ ਝਕਦੀ ਝਕਦੀ। ਕਿਉਂਕਿ ਹੁਣ ਉਹ ਮੁਟਿਆਰ ਸੀ।

ਨ੍ਹੇਰਾ ਡੂੰਘਾ ਹੋ ਗਿਆ ਸੀ। ਚੰਨ ਦੀ ਧੁੰਦਲੀ ਚਾਨਣੀ ਏਧਰ ਓਧਰ ਖਲੋਤੇ ਦਰਖਤਾਂ ਦੀਆਂ ਸਿਖਰਾਂ ਉਤੇ ਫੁਹਾਰ ਵਾਂਗ ਛਟਕ ਰਹੀ ਸੀ। ਲੰਙੇ ਦੇ ਅੰਦਰ ਹਲੂਣਾ ਜਿਹਾ ਉਭਰਿਆ।

"ਸ਼ਸ਼ੀ .........ਸ਼ਸ਼ੀ! ਤੈਨੂੰ ਯਾਦ ਏ ਅਸੀ ਨਿਕੇ ਹੁੰਦੇ ਏਸੇ ਤਲਾ ਦੇ ਕੰਢੇ ਤੇ ਖੇਡਣ ਆਉਂਦੇ ਹੁੰਦੇ ਸਾਂ — ਸ਼ਸ਼ੀ! ਕਿੰਨੇ ਹੀ ਕੁੜੀਆਂ ਮੁੰਡੇ" ਲੰਙਾ ਇਉਂ ਬੋਲ ਪਿਆ ਜੇਕਰ ਪਾਣੀ ਨਾਲ ਭਰਿਆ ਹੋਇਆ ਗਲਾਸ ਬਦੋ ਬਦੀ ਡੁਲ੍ਹਣਾ ਚਾਹੁੰਦਾ ਹੁੰਦਾ ਹੈ।

ਸ਼ਸ਼ੀ ਖਾਮੋਸ਼ ਖੜੀ ਸੀ।

"...ਇਕ ਦਿਨ ਖੇਡ ਸ਼ੁਰੂ ਸੀ — ਕੋਈ ਕੁੜੀ ਕਿਸੇ ਮੁੰਡੇ ਨਾਲ ਤੇ ਕਿਧਰੋਂ ਕੋਈ ਜੁਟ ਜੁੜ ਗਿਆ, ਪਰ ਮੈਂ ਇਕੱਲਾ ਹੀ ਰਹਿ ਗਿਆ ਸਾਂ — ਤੈਨੂੰ ਯਾਦ ਏ ਸ਼ਸ਼ੀ।"

"ਹਾਂ ਯਾਦ ਏ" ਸ਼ਸ਼ੀ ਚਾਰ ਚੁਫੇਰੇ ਨਿਗਾਹਾਂ ਫੇਰਦੀ ਬੋਲੀ।

"ਹਾਰ ਕੇ ਮੈਂ ਤੈਨੂੰ ਕਿਹਾ ਆ...,, ਮੇਰੇ ਨਾਲ ਸ਼ਸ਼ੀ!” ਉਹ ਰੁਕ ਗਿਆ। ਦੋਵੇਂ ਕਿੰਨਾ ਚਿਰ ਬਿਨ ਬੋਲ ਚਾਣਨੀ ਵਿਚ ਆਪਣੇ ਪਰਛਾਾਵਿਆਂ ਨੂੰ ਤਕਦੇ ਰਹੇ।

"ਪਰ ਸ਼ਸ਼ੀ ਤੂੰ ਵੀ ਪਾਸਾ ਪਰਤ ਕੇ ਇਕ ਹੋਰ ਸਾਥੀ ਵਲ ਟੂਰ ਪਈ ਸੈਂ" ਲੰਙੇ ਹਾਉਕਾ ਭਰ ਕੇ ਮੁੜ ਕਿਹਾ।

"ਤੇ ਮੈਂ ਇਕੱਲਾ ਰਹਿ ਗਿਆ ਬਿਲਕੁਲ ਇਕੱਲਾ ਸਖੀ......" ਲੰਙਾ

117