ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਮਿੱਤਰਾਂ ਨੂੰ ਪਾੜ ਦੇਂਦਾ ਤੇ ਘਰ ਵਿਚ ਲੜਾਈਆਂ ਪੁਆ ਦੇਂਦਾ ਹੈ - ਅਜੇ ਹੋਰ ਦਿਨ ਦੀ ਗੱਲ ਹੈ ਕਿ ਸ਼ਿਵ ਦਰਸ਼ਨ ਤੇ ਕੁਲਦੀਪ ਦੁਹਾਂ ਸਕੇ ਭਰਾਵਾਂ ਦੇ ਆਪੋ ਵਿਚ ਸਿਰ ਪੁੜਵਾ ਦਿੱਤੇ ਸਨ ਏਸ ਬਦਮਾਸ਼ ਨੇ ਇਹ ਹਰਿਕ ਨੂੰ ਜ਼ਿੰਦਗੀ ਦਾ ਦੂਜਾ ਪਾਸਾ ਹੀ ਵਖਾਉਂਦਾ ਫਿਰਦਾ ਹੈ।"

ਮੈਂ ਹੈਰਾਨ ਜਿਹਾ ਹੋ ਗਿਆ। ਕੁਝ ਚਿਰ ਸੋਚਦਾ ਵੀ ਰਿਹਾ ਪਰ ਹਮ ਜਮਾਤ ਦੀਆਂ ਗੱਲਾਂ ਤੇ ਮੈਨੂੰ ਯਕੀਨ ਨਾ ਆਇਆ। ਦੂਜੇ ਦਿਨ ਜਦੋਂ ਮੈਂ ਬਾਜ਼ਾਰ ਵਿਚੋਂ ਲੰਘ ਰਿਹਾ ਸਾਂ ਤਾਂ ਇਕ ਨੁੱਕਰ ਦੀ ਓਟ ਵਿਚ ਬਲੀ ਚੰਦ ਕਿਸੇ ਨਾਲ ਗੱਲਾਂ ਪਿਆ ਕਰਦਾ ਸੀ। ਮੈਂ ਖਲੋ ਗਿਆ। ਮੈਂ ਚਾਹੁੰਦਾ ਸਾਂ ਉਹ ਉਧਰੋਂ ਗਲ ਮੁਕਾਏ ਤਾਂ ਉਹਨੂੰ ਮਿਲਾਂ। ਉਸ ਮੈਨੂੰ ਕੋਈ ਨਾ ਤਕਿਆ। ਮੈਂ ਧਿਆਨ ਨਾਲ ਜਦੋਂ ਸੁਣਿਆ ਉਹ ਆਖ ਰਿਹਾ ਸੀ:—

"ਰਤਨ ਦਾ ਪਿਤਾ — ਚੰਗਾ ਹੋਇਆ ਯਾਰ ਮਰ ਗਿਆ, ਉਸ ਕੋਲੋਂ ਸਾਰੇ ਤੰਗ ਪਏ ਹੋਏ ਸਨ। ਉਹ ਤੇ ਪੁੱਜ ਕੇ ਵੱਢੀ ਖੋਰਾ ਸੀ — ਅਫ਼ਸਰ ਉਹਦੇ ਸਦਾ ਹੀ ਵਿਰੁਧ ਰਹੇ, ਤੁਸੀਂ ਲੋਕ ਐਂਵੇਂ ਪਰਸੰਸਾ ਕਰਨ ਲਗ ਜਾਂਦੇ ਹੋ। ਜ਼ਿੰਦਗੀ ਦਾ ਦੂਜਾ ਪਾਸਾ ਨਹੀਂ ਤਕਦੇ।

ਮੈਂ ਦੰਦਾਂ ਵਿਚ ਜੀਭ ਨਪੀ — ਇਉਂ ਜਾਪਿਆ ਜੇਕਰ ਮੇਰੀਆਂ ਅੱਖਾਂ ਅਗੋਂ ਕੋਈ ਪਰਦਾ ਚੁਕਿਆ ਗਿਆ ਹੁੰਦਾ ਹੈ। ਮੈਂ ਬਲੀ ਚੰਦ ਨੂੰ ਬਿਨਾ ਬੁਲਾਏ ਹੀ ਅਗੇ ਟੂਰ ਗਿਆ।


114