ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿ ਅਸੀਂ ਸੌਦੇ ਦੂਜੀ ਹਟੀਓਂ ਕਿਉਂ ਖ਼ਰੀਦੇ ਜਦੋਂ ਹਰਿਕ ਚੀਜ਼ ਉਹ ਸਾਨੂੰ ਸਵੱਲੀ ਦੇਂਦਾ ਹੁੰਦਾ ਸੀ। ਮੈ ਘਰ ਸਮਝਾਇਆ ਕਿ ਅਸੀਂ ਠੱਗਾਂ ਕੋਲੋਂ ਖਹਿੜਾ ਛੁਡਾ ਲਿਆ ਚਿਰ ਤੋਂ ਸਾਡੀ ਇਹ ਛਿੱਲ ਲਾਹੁੰਦੇ ਆਉਂਦੇ ਸਨ। ਪਰ ਮਾਤਾ ਜੀ ਮੁੜ ਆਖੀ ਜਾਣ, ਠੱਗਾਂ ਕੋਲ ਸਗੋਂ ਫਸ ਗਏ ਹਾਂ ਰਤਨ!" ਬਲੀ ਚੰਦ ਨੇ ਸਾਡੀ ਕਪੜੇ ਦੀ ਦੁਕਾਨ ਵੀ ਛੁਡਾ ਦਿੱਤੀ ਸੀ। ਮਾਤਾ ਜੀ ਨੂੰ ਤੇ ਖ਼ਾਸ ਕਰ ਕੇ ਮੋਹਣੀ ਨੂੰ ਦੂਜੀ ਦੁਕਾਨ ਦੇ ਕਪੜਿਆਂ ਤੋਂ ਸਦਾ ਸ਼ਕ ਰਿਹਾ, ਪਰ ਮੈਂ ਉਨ੍ਹਾਂ ਦੀ ਗੱਲ ਕਦੇ ਨਾ ਗੌਲੀ ਕਿਉਂਕਿ ਮੈਂ ਜਾਣਦਾ ਸਾਂ ਜ਼ਨਾਨੀਆਂ ਵਹਿਮਣਾਂ ਹੁੰਦੀਆਂ ਹਨ।

ਬਲੀ ਚੰਦ ਸਦਾ ਹੀ ਏਸ ਗੱਲ ਤੇ ਜ਼ੋਰ ਦੇਂਦਾ ਹੁੰਦਾ ਸੀ ਕਿ ਦੁਨੀਆਂ ਜ਼ਿੰਦਗੀ ਦਾ ਇਕੋ ਪਾਸਾ ਵੇਖਦੀ ਹੈ, ਦੂਜਾ ਪਾਸਾ ਵੇਖਿਆਂ ਅੱਖਾਂ ਉਘੜਦੀਆਂ ਹਨ।ਓਸ ਮੇਰਾ ਇਹ ਵਿਸ਼ਵਾਸ ਪੱਕਾ ਕਰਾ ਦਿੱਤਾ ਸੀ ਕਿ ਸੰਸਾਰ ਦੇ ਨੜਿਨਵੇਂ ਫ਼ੀ ਸਦੀ ਲੋਕਾਂ ਦੀ ਜ਼ਿੰਦਗੀ ਦਾ ਦੂਜਾ ਪਾਸਾ ਖ਼ਤਰਨਾਕ ਹੁੰਦਾ ਹੈ। ਮਿੱਤਰ ਉਤੋਂ ਉਤੋਂ ਸੱਜਣ ਪਰ ਅੰਦਰੋਂ ਧੀਆਂ ਭੈਣਾਂ ਤੇ ਵਾਰ ਕਰਨ ਵਾਲੇ, ਦੁਕਾਨਦਾਰ ਮੂੰਹ ਦੇ ਮਿੱਠੇ ਪਲੋਸਵੀਆਂ ਗੱਲਾਂ ਕਰਨ ਵਾਲੇ, ਪਰ ਅੰਦਰੋਂ ਕੀਤੀਆਂ ਹੁੰਦੇ ਹਨ।

ਬਲੀ ਚੰਦ ਨੇ ਇਕ ਵਾਰ ਰਾਜ ਨੀਤੀ ਤੇ ਵਿਚਾਰ ਕਰਦਿਆਂ ਦਸਿਆ ਸੀ ਕਿ ਸਾਰੇ ਲੀਡਰਾਂ ਦੀ ਜ਼ਿੰਦਗੀ ਦੇ ਦੋ ਪਾਸੇ ਹੁੰਦੇ ਹਨ। ਇਹ ਲੋਕ ਆਖਣਗੇ ਕੁਝ ਕਮਾਣਗੇ ਕੁਝ। ਜਨਤਾ ਨੂੰ ਤਕਰੀਰਾਂ ਨਾਲ ਮੋਮ ਕਰ ਲੈਣਗੇ, ਆਪਣੇ ਮਗਰ ਲਾ ਲੈਣਗੇ, ਪਰ ਦੂਜੇ ਪਾਸੇ, ਸ਼ਰਾਬ ਹੈ, ਰੰਡੀ ਬਾਜ਼ੀ ਹੈ, ਕੌਂਸਲ ਦੀ ਮੈਂਬਰੀ ਦੀ ਲਗਨ ਮਚਲਦੀ ਹੁੰਦੀ ਹੈ।

ਮਹਾਤਮਾ ਗਾਂਧੀ ਤੇ ਜਵਾਹਰ ਲਾਲ ਤੇ ਟੀਕਾ ਟਿਪਣੀ ਕਰਦਿਆਂ ਉਸ ਦਸਿਆ ਕਿ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਦਾ ਦੂਜਾ ਬੰਨਾ ਵੀ ਕਿਸੇ ਸੁਆਰਥ ਤੋਂ ਖ਼ਾਲੀ ਨਹੀਂ। ਇਹ ਆਮ ਲੀਡਰਾਂ ਨਾਲੋਂ ਉਚੇ ਜ਼ਰੂਰ ਹਨ ਪਰ ਮੁਲਕ ਦੇ ਪਰਧਾਨ ਜਾਂ ਡਿਕਟੇਟਰ ਬਣਨ ਦੀ ਇੱਛਾ ਇਨ੍ਹਾਂ ਦੇ

ਅੰਦਰ ਵੀ ਲੁਕੀ ਹੋਈ ਹੈ।

112