ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੁੰਦੀ ਹੈ। ਸਖ਼ਤ ਸਮਾਲੋਚਨਾਂ ਤੋਂ ਇਸਤ੍ਰੀ ਦਾ ਸੁਹਲ ਹਿਰਦਾ ਝੇਂਪ ਜਾਂਦਾ ਹੈ। ਮੋਹਨੀ ਅਜਿਹੀਆਂ ਗਲਾਂ ਤੋਂ ਸਦਾ ਕੰਨੀ ਕਤਰਾਉਂਦੀ ਸੀ।

ਬਸੰਤ ਤੋਂ ਇਕ ਦਿਨ ਪਹਿਲਾਂ ਅਸੀਂ ਬਜ਼ਾਰੋਂ ਕੁਝ ਚੀਜ਼ਾਂ ਲੈਣ ਚੱਲੇ ਤਾਂ ਬਲੀ ਚੰਦ ਵੀ ਨਾਲ ਸੀ। ਮੈਨੂੰ ਉਹ ਹਰ ਪਾਸਿਓਂ ਸੰਪੂਰਨ ਮਨੁਖ ਜਾਪਦਾ ਸੀ। ਸੌਦਿਆਂ ਬਾਰੇ ਉਹ ਏਡੀਆਂ ਗਲਾਂ ਕਰਨ ਲਗਾ ਜੀਕਰ ਸਾਰੇ ਸੰਸਾਰ ਦੇ ਬਿਓਪਾਰ ਦੀ ਉਹਨੂੰ ਸੂਝ ਹੁੰਦੀ ਹੈ। ਹਰੇਕ ਨਿਰਖ ਦਾ ਉਹਨੂੰ ਪਤਾ ਸੀ। ਉਹ ਸਾਧਾਰਨ ਤੇ ਉੱਘੀਆਂ ਹਟੀਆਂ ਬਾਰੇ ਤੋਤੇ ਵਾਂਗ ਦਸਦਾ ਚਲਿਆ ਗਿਆ। ਇਕ ਚੰਗੀ ਪ੍ਰਸਿੱਧ ਹੱਟੀ ਤੋਂ ਕਈ ਵਰ੍ਹਿਆਂ ਦੇ ਅਸੀਂ ਸੌਦੇ ਖ਼ਰੀਦਦੇ ਚਲੇ ਆਉਦੇ ਸਾਂ। ਉਹ ਡਾਢੇ ਸਾਊ ਹਟਵਾਣੀਏਂ ਸਨ। ਪਰ ਬਲੀ ਚੰਦ ਨੇ ਸਾਨੂੰ ਓਧਰ ਜਾਣੋ ਡਕਦਿਆਂ ਆਖਿਆ:

"ਰਤਨ! ਤੁਸੀਂ ਡਾਢੇ ਭੋਲੇ ਹੋ। ਹੁਣ ਤੀਕਰ ਉਨ੍ਹਾਂ ਠੱਗਾਂ ਕੋਲੋਂ ਲੁਟਾਈ ਖਾਂਦੇ ਚਲੇ ਆਏ ਹੋ - ਉਹ ਤੇ ਛਿੱਲ ਲਾਹ ਘੜਦੇ ਨੇ। ਕਦੇ ਕਿਸੇ ਹੋਰ ਤੋਂ ਵੀ ਖ਼ਰੀਦ ਕੀਤੀ ਜੇ?"

"ਨਹੀਂ?" ਮੈਂ ਆਖਿਆ।

"ਆਓ ਏਧਰ" ਅਸੀਂ ਬਲੀ ਚੰਦ ਦੇ ਮਗਰ ਟੁਰ ਪਏ, "ਚੀਜ਼ ਖ਼ਬਰੇ ਰਤਾ ਮਹਿੰਗੀ ਹੀ ਮਿਲੇ ਪਰ ਹੋਵੇਗੀ ਸੋਲਾਂ ਆਨੇ ਖਰੀ" ਬਲੀ ਚੰਦ ਓੜਕ ਇਕ ਮਾਮੂਲੀ ਜਿਹੀ ਹੱਟੀ ਅਗੇ ਜਾ ਖਲੋਤਾ।

"ਵੱਡੇ ਵੱਡੇ ਹੱਥਾਂ ਨਾਲੋਂ ਨਿਕੇ ਨਿਕੇ ਸਸਤੇ ਰਹਿੰਦੇ ਹਨ" ਬਲੀ ਚੰਦ ਨੇ ਮੇਰੇ ਵਲ ਮੂੰਹ ਕਰ ਕੇ ਆਖਿਆ।

ਸਾਰੇ ਸੌਦੇ ਖ਼ਰੀਦੇ ਗਏ। ਵਾਕਈ ਕੁਝ ਮਹਿੰਗੇ ਸਨ। ਪਰ ਘਰ ਜਦੋਂ ਉਹ ਸੌਦੇ ਵਰਤੇ ਤਾਂ ਮਾਤਾ ਜੀ ਨੇ ਦਸਿਆ ਕਿ ਸਾਰੀਆਂ ਚੀਜ਼ਾਂ ਘਟੀਆਂ ਸਨ।

"ਤੁਹਾਨੂੰ ਭਰਮ ਹੈ ਮਾਤਾ ਜੀ — ਬਲੀ ਚੰਦ ਵਰਗਾ ਮਨੁੱਖ ਕਦੇ ਘਟੀਆ ਚੀਜ਼ਾਂ ਦੁਆ ਸਕਦਾ ਹੈ।"

ਦੂਜੇ ਕੁ ਦਿਨ ਸਾਡਾ ਪੁਰਾਣਾ ਹਟਵਾਣੀਆ ਅਲਾਂਭਾ ਲੈ ਕੇ ਆਇਆ

111