ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

"ਮੈਨੂੰ ਇਹ ਸਾਜ਼ ਬੜਾ ਮਧੂਰ ਲਗਦਾ ਹੈ ਜਦੋਂ ਤੁਸੀਂ......" ਮੁੰਡਾ ਠਹਿਰ ਠਹਿਰ ਕੇ ਬੋਲਿਆ।

ਉਹ ਮੁਸਕਰਾ ਪਈ। "ਮੈਨੂੰ ਵੀ ਪਿਆਰਾ ਲਗਦਾ ਸੀ ਤਦੋ ਤੇ ਸਿਖਿਆ ਹੈ।" ਉਸ ਹਸੂੰ ਹਸੂੰ ਕਰਦੀ ਦੇ ਬੁਲ੍ਹ ਖੁਲ੍ਹੇ। ਰੋਗੀ ਉਹਦੇ ਬੋਲਾਂ ਨੂੰ ਇੰਝ ਸੁਣਦਾ ਸੀ ਜੀਕਰ ਅਰੋਗਤਾ ਦੇ ਫ਼ਰਿਸ਼ਤੇ ਦੀ ਉਡਾਰੀ ਸੁਣਦਾ ਹੋਵੇ।

"ਦੂਜੇ ਸਾਜ਼ਾਂ ਦੀ ਟਿਊਨ ਵਿਚ ਵਜਾਂਦਿਆਂ ਵਜਾਂਦਿਆਂ ਟੋਟ ਆ ਜਾਂਦੀ ਹੈ" ਇਉਂ ਕਹਿੰਦੀ ਦੇ ਉਹਦੇ ਹਥ ਅਛੋਪਲੇ ਹੀ ਰੋਗੀ ਦੇ ਮਥੇ ਤੇ ਜਾ ਟਿਕੇ ਤੇ ਝੁਕੀ ਝੁਕੀ ਮੁੜ ਬੋਲੀ, "ਪਰ ਦਿਲਰੁਬਾ ਦੀਆਂ ਸੁਰਾਂ ਵਿਚੇ ਵਿਚ ਲੀਨ ਹੋ ਜਾਂਦੀਆਂ ਹਨ....।"

"ਲੀਨ ਹੋ ਜਾਂਦੀਆਂ ਹਨ — ਸਦਾ ਹੀ ਵਜਦਾ ਰਹਿੰਦਾ ਹੈ — ਇਹ ਸਾਜ਼.....ਦਿਲ..... ਰੁਬਾ" ਤੇ ਮੁੰਡੇ ਦੀ ਨਿਰਬਲ ਜੋਤ ਕੁੜੀ ਦੇ ਚਿਹਰੇ ਤੇ ਨੀਝ ਬਣ ਕੇ ਖਲੋ ਗਈ।

ਮੁੰਡੇ ਦੇ ਮੰਜੇ ਕੋਲ ਵਰਾਂਡੇ ਦੀ ਡਾਟ ਉਤੇ ਚੜੀ ਹੋਈ ਵੇਲ ਵਿਚ ਇਕੋ ਇਕ ਫੁਲ ਟਹਿਕਦਾ ਸੀ। ਕੁਝ ਚਿਰ ਲਈ ਰੋਗੀ ਦੀ ਨਜ਼ਰ ਉਖੜ ਕੇ ਫੁਲ ਤੇ ਜਾ ਪਈ। ਹੁਣੇ ਇਕ ਤਿਤਲੀ ਉਸ ਤੇ ਆ ਕੇ ਬੈਠੀ ਸੀ। ਘੁਸਮੁਸਾ ਹੋ ਚੁਕਾ ਸੀ।

ਹੁਣ ਰੋਗੀ ਤੇ ਝੁਕੀ ਹੋਈ ਕੁੜੀ ਮੁਸਕਰਾਂਦੀ ਹੋਈ ਖੜੀ ਹੋ ਚੁਕੀ ਸੀ। ਉਹਦੇ ਚਿਹਰੇ ਦੀ ਕਾਹਲ ਤੇ ਛੇਤੀ ਸਾੜ੍ਹੀ ਦੀ ਸਾਂਭ ਤੋਂ ਭਾਸਦਾ ਸੀ, ਜੀਕਰ ਉਹ ਜਾਣ ਲਈ ਤਿਆਰ ਸੀ।

ਮੁੰਡੇ ਨੇ ਲਿਸੀਆਂ ਬਾਹਾਂ ਮਸਾਂ ਚੁਕ ਕੇ ਉਹਦੇ ਵਲ ਵਧਾਈਆਂ —

"ਬਸ.....?"

"ਜੀ.....। ਉਹ ਕੁਝ ਚੁਪ ਜਿਹੀ ਹੋ ਗਈ। ਉਸ ਮੁੰਡੇ ਵਲ ਝਾਕਿਆ। ਉਹਦੀਆਂ ਨਿਗਾਹਾਂ ਵਿਚ ਜੇਕਰ ਕੋਈ ਇਕਰਾਰ ਸੀ। ਤੇ

ਬੂਹਿਓਂ ਬਾਹਰ ਉਹ ਹੌਲੇ ਜਿਹੇ ਨਿਕਲੀ — ਤੇ ਤਿਤਲੀ ਉਡ ਗਈ।

99