ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੈਂ ਜਾਤਾ ਉਹ ਓਦਨ ਵਾਲੀ ਕੋਠੀ ਵਿਚ ਹੀ ਜਾਏਗੀ। ਉਥੋਂ ਦੀ ਰਹਿਣ ਵਾਲੀ ਹੋਵੇਗੀ। ਪਰ ਨਹੀਂ ਅਜ ਉਹ ਇਕ ਹੋਰ ਕੋਠੀ ਵਿਚ ਚਲੀ ਗਈ। ਉਥੇ ਮੈਨੂੰ ਪਤਾ ਸੀ ਕੋਈ ਬੀਮਾਰ ਹੈ। ਏਸ ਤੋਂ ਬਾਅਦ ਵੀ ਮੈਂ ਤਕਿਆ ਉਹ ਬਦਲਵੀਆਂ ਕੋਠੀਆਂ ਵਿਚ ਨਿਤ ਜਾਂਦੀ ਹੁੰਦੀ ਸੀ। ਮੇਰੇ ਅੰਦਰ ਬੜੀ ਤੀਬਰਤਾ ਰਹਿਣ ਲਗੀ ਕਿ ਇਹ ਹੈ ਕੌਣ

ਦੂਜੇ ਕੁ ਦਿਨ ਦੀ ਗਲ ਹੈ ਮੈਂ ਰਾਤ ਦੀ ਰੋਟੀ ਖਾ ਕੇ ਇਕ ਬੀਮਾਰ ਮੁੰਡੇ ਕੋਲ ਬਹਿਣ ਚਲਾ ਗਿਆ। ਅੰਦਰ ਬਤੀ ਨੀਵੀਂ ਤੇ ਮਧਮ ਹੋਈ ਹੋਈ ਸੀ। ਫਿੱਕਾ ਚਾਨਣ ਕੰਧਾਂ ਉਤੇ ਪੈ ਰਿਹਾ ਸੀ। ਜਦੋਂ ਮੈਂ ਵਰਾਂਡੇ ਵਿਚ ਪੈਰ ਧਰੇ ਤਾਂ ਬਿੜਕ ਸੁਣ ਕੇ ਬਿਮਾਰ ਬਿਸਤਰੇ ਵਿਚ ਹਿਲਿਆ। ਮੇਰੇ ਵਿੰਹਦਿਆਂ ਉਸ ਇਕ ਦਮ ਮੂੰਹ ਨੰਗਿਆਂ ਕਰਕੇ ਮੇਰੇ ਵਲ ਝਿਮਣੀਆਂ ਵਿਚੋਂ ਤਕਿਆ।

"ਉਹ ਤੇ ਨਹੀਂ — —।" ਉਸ ਦੇ ਮੂੰਹੋਂ ਐਵੇਂ ਹੀ ਨਿਕਲ ਗਿਆ। ਸਰ੍ਹਾਂਦੀ ਡਿਊਟੀ ਤੇ ਬੈਠੇ ਮਨੁਖ ਨੇ ਬੀਮਾਰ ਦੇ ਸਿਰ ਨੂੰ ਹੌਲੀ ਦੇਣੀ ਘੰਟਿਆ ਤੇ ਪੁੱਛਿਆ, "ਕੌਣ ਨਹੀਂ?"

"ਉਹ ਆਈ ਨਹੀਂ ਹੁਣ ਤੀਕਰ?"

"ਆਉਂਦੀ ਹੋਵੇਗੀ" ਡਿਊਟੀ ਵਾਲੇ ਨੇ ਆਰਾਮ ਦੇਣ ਲਈ ਪੋਲਾ ਜਿਹਾ ਉਹਨੂੰ ਥਾਪੜਿਆ।

ਮੈਂ ਕੁਝ ਚਿਰ ਬੈਠਾ ਰਿਹਾ। ਮੁੜ ਘਰ ਜਾ ਕੇ ਮੰਜੇ ਤੋਂ ਜਾ ਲੇਟਿਆ। ਸੋਚਦਾ ਸਾਂ, "ਕੀ ਇਹ ਮੁੰਡਾ ਓਸੇ ਕੁੜੀ ਦਾ ਜ਼ਿਕਰ ਪਿਆ ਕਰਦਾ ਸੀ, ਕੀਕਰ ਬਿਹਬਲ ਹੋ ਕੇ ਮੇਰੀ ਬਿੜਕ ਸੁਣ ਕੇ ਮੂੰਹ ਨੰਗਾ ਕਰ ਲਿਆ ਸਾਨੇ" ਏਸ ਕੁੜੀ ਨਾਲ ਇਹਦਾ ਕੀ ਸਬੰਧ? ਮੈਨੂੰ ਇਹਨਾਂ ਖ਼ਿਆਲਾਂ ਵਿਚ ਨੀਂਦਰ ਨਹੀਂ ਸੀ ਪੈਂਦੀ। ਮੈਂ ਉਠ ਕੇ ਚਾਨਣੇ ਵਿਚ ਜਾ ਕੇ ਪੜ੍ਹਨ ਲਗ ਪਿਆ। ਇਕ ਪ੍ਰੀਛੇਦ ਮੁਕਾਇਆ, ਉਹਦੇ ਅੰਤ ਵਿਚ ਲਿਖਿਆ ਸੀ:

"ਕਈ ਵਾਰ ਮਨੁੱਖ ਹਿਰਦੇ ਦੀ ਹਾਲਤ ਇਹੋ ਜਿਹੀ ਹੋ ਜਾਂਦੀ ਹੈ ਕਿ ਇਹ ਇਕੱਲ ਮਹਿਸੂਸ ਕਰਦਾ ਹੈ। ਹੌਲ ਜਿਹਾ ਇਹਦੇ ਅੰਦਰੋਂ

96