ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਂਦੇ ਜਾਂਦੇ

ਨਵੀਂ ਬਸਤੀ ਦਿਨੋਂ ਦਿਨ ਵਧਦੀ ਜਾਂਦੀ ਸੀ। ਚਿੱਟੀਆਂ ਕੋਠੀਆਂ ਧੁਪ ਵਿਚ ਫ਼ਾਨੂਸਾਂ ਵਗ ਚਮਕਦੀਆਂ ਦੂਰੋਂ ਦਿਖਾਈ ਦੇਂਦੀਆਂ ਸਨ, ਸੜਕਾਂ ਦੀਆਂ ਰਵਸ਼ਾਂ ਉਤੇ ਦਰਖ਼ਤ ਫੁੱਲ ਤੇ ਸਰੂ ਸਿਰ ਪਏ ਕਢਦੇ ਸਨ।

ਹੁਣ ਤੇ ਏਨੋਂ ਪੁਾਹੁਣੇ ਏਂਥੇ ਆਉਣ ਲਗ ਪਏ ਕਿ ਪਤਾ ਨਹੀਂ ਸੀ ਲਗੇਦਾ ਕੌਣ ਕਿਦ੍ਹੇ ਘਰ ਆਇਆ ਹੋਏਆ ਹੈ। ਬੜੇ ਬੇ-ਪਛਾਣ ਜਿਹੇ ਚਿਹਰੇ ਸੰਝ ਸਵੇਰ ਗਰੌਂਡਾਂ ਤੇ ਪਾਰਕਾਂ ਵਿਚ ਭੋਂਦੇ ਲਭਦੇ। ਕਈ ਪਰਦੇਸੀ ਦਰਸ਼ਕ ਜਿਹੜੇ ਕਿਸੇ ਦੇ ਵੀ ਸੰਬੰਧੀ ਜਾਂ ਮਿੱਤਰ ਨਹੀਂ ਸਨ ਹੁੰਦੇ, ਏਥੇ ਕਰਾਏ ਦੇ ਮਕਾਨਾਂ ਵਿਚ ਰਹਿ ਰਹੇ ਸਨ। ਕਾਲਜਾਂ ਦੇ ਮੁੰਡੇ ਕੁੜੀਆਂ ਏਥੇ ਹੁਨਾਲੇ ਦੀਆਂ ਛੁਟੀਆਂ ਕਟਣ ਲਈ ਇਉਂ ਬਿਹਬਲ ਸਨ ਜੀਕਰ ਇਹ ਕੋਈ ਰਮਣੀਕ ਪਰਬਤ ਹੂੰਦਾ ਹੈ। ਭਾਵੇਂ ਬਹੁਤ ਸਾਰੇ ਇਕ ਦੂਜੇ ਲਈ ਓਪਰੇ ਸਨ ਪਰ ਫੇਰ ਵੀ ਇਥੋਂ ਦੀ ਜ਼ਿੰਦਗੀ ਵਿਚ ਕੋਈ ਸਾਂਝ ਜਿਹੀ ਧੜਕਦੀ ਜਾਪਦੀ ਸੀ। ਬਾਹਰੋਂ ਆਉਂਦਿਆਂ ਹੀ ਹਰ ਕੋਈ

ਦੂਜਿਆਂ ਵਿਚ ਇਉਂ ਰਲ ਜਾਂਦਾ ਸੀ ਜੀਕਰ ਆਥਣ ਨੂੰ ਬਿਰਛਾਂ ਤੇ

93