ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਖਿਆ: "ਖੈਰਿਆ!"

ਖੈਰਾ ਜੀਕਰ ਧਰਤੀ ਵਿਚ ਗੱਡਿਆ ਗਿਆ ਸੀ। ਬੋਲਣ ਦਾ ਯਤਨ ਕਰਨ ਤੇ ਵੀ ਉਹ ਬੋਲ ਨਾ ਸਕਿਆ।

ਥੋੜੀ ਥੋੜੀ ਹਵਾ ਚਲ ਰਹੀ ਸੀ। ਕਮਾਦ ਦੀ ਧੀਮੀ ਖੜ ਖੜ ਫ਼ਿਜ਼ਾ ਵਿਚ ਸੰਗੀਤ ਵਾਂਗ ਗੂੰਜਦੀ ਸੀ। ਕਿਸ਼ਨਾ ਖੈਰੇ ਦੇ ਹੋਰ ਨੇੜੇ ਚਲਾ ਗਿਆ।

"ਖੈਰਿਆ!" ਕਿਸ਼ਨਾ ਮੁੜ ਬੋਲਿਆ।

ਖੈਰੇ ਨੇ ਬੁਲ੍ਹ ਪਤਾ ਨਹੀਂ ਕੀਕਰ ਪੁੱਟੇ — "ਐਤਕਾਂ ਜਾਣ ਦੇਹ — ਭੁਲ ਗਿਆ ਹੁਣ ਤੋਂ ਨਹੀਂ ਆਵਾਂਗਾ ਬਾਬਾ!"

"ਤੂੰ ਡਰ ਨਾ — ਖੈਰਿਆ! ਮੈਂ ਤੈਨੂੰ ਇਕ ਗਲ ਸੁਣਾਂਦਾ ਹਾਂ — ਪੁਰਾਣੀ ਗਲ ਹੈ — ਇਕ ਵਾਰੀ ਮੈਂ ਤੇ ਤੇਰੇ ਦਾਦੇ ਚਰਾਗ ਨੇ ਇਕ ਫਸਲ ਬੀਜੀ ਸੀ ਇੰਜ ਸਿੰਜ ਕੇ ਪਾਲੀ ਸੀ — ਪ੍ਰੇਮ ਦੀ ਫਸਲ — ਪੁੱਤਰ! ਕਮਾਦ ਉਜੜਦੇ ਦਾ ਮੈਨੂੰ ਡਰ ਨਹੀਂ — ਪਰ ਮੈਂ ਉਹ ਫ਼ਸਲ ਨਹੀਂ ਉਜੜਨ ਦੇਣਾ ਚਾਹੁੰਦਾ — ਉਹ ਆਪਣੀ ਸਾਂਝੀ ਫ਼ਸਲ — ਜ਼ਿੰਦਗੀ ਦਿਆਂ ਖੇਤਾਂ ਵਿਚ ਬੀਜੀ ਹੋਈ ਮੇਰੀ ਤੇ ਚਰਾਗ ਦੀ ਫ਼ਸਲ।"

ਫੇਰ ਕੁਝ ਚਿਰ ਲਈ ਕਿਸ਼ਨਾ ਚੁੱਪ ਹੋ ਗਿਆ। ਸਾਹਮਣੇ ਪਿੰਡ ਵਿਚ ਇਕ ਦੀਵਾ ਬਲ ਪਿਆ ਤੇ ਉਹ ਮੁੜ ਬੋਲਿਆ, "ਹੋ ਉਰੇ ਖੈਰਿਆ, ਤੈਨੂੰ ਇਹ ਭਰੀ ਚੁਕਾ ਦਿਆਂ — ਲੈ ਜਾ ਓਸ ਘਰ ਜਿਥੇ ਦੀਵਾ ਬਲਦਾ ਹੈ, ਮੈਨੂੰ ਪਤਾ ਹੈ ਉਹੋ ਤੁਹਾਡਾ ਘਰ ਹੈ — ਚਰਾਗ਼ ਦਾ ਘਰ — ਮੈਂ ਚਰਾਗ਼ ਕੋਲ ਓਸੇ ਦੀਵੇ ਦੀ ਲੋ ਤਕ ਕੇ ਕਦੇ ਕਦੇ ਜਾਂਦਾ ਹੁੰਦਾ ਸਾਂ" ਉਹ ਚਿਰਾਂ ਤੋਂ ਬਲਦਾ ਹੈ।"

"ਨਹੀਂ — ਨਹੀਂ — ਬਾਬਾ ਹੁਣ ਮੈਥੋਂ ਇਹ ਭਰੀ ਨਹੀਂ ਚੁਕੀ ਜਾਵੇਗੀ।"

ਖੈਰੇ ਨੂੰ ਇੰਞ ਜਾਪਦਾ ਸੀ, ਜੀਕਰ ਉਹਦੇ ਉੱਤੇ ਕੋਈ ਏਡਾ ਭਾਰ ਟਿਕ ਗਿਆ ਹੈ, ਜਿਸਨੂੰ ਉਹ ਉਮਰ ਭਰ ਨਹੀਂ ਲਾਹ ਸਕੇਗਾ। ਤਾਰਿਆਂ ਦੀ

89