ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੂਜੇ ਦਿਨ ਤਿਰਕਾਲੀਂ ਮੁੜ ਇਕ ਪਾਸਿਓਂ ਭਰੀ ਕੁ ਗੰਨੇ ਭੰਨੇ ਹੋਏ ਸਨ, ਤੇ ਤੀਜੇ ਦਿਨ ਫੇਰ ਉਸੇ ਤਰਾਂ।

ਆਂਹਦੇ ਨੇ ਜਟ ਦੀ ਫ਼ਸਲ ਵਿਚ ਉਹਦੇ ਦਿਲ ਦੇ ਟੋਟੇ ਮਿਲੇ ਹੋਏ ਹੁੰਦੇ ਹਨ। ਕੜਕਦੇ ਸਿਆਲਿਆਂ ਤੇ ਅਗ ਵਰਗੇ ਦਿਨਾਂ ਵਿਚ ਹਲ ਵਾਹੁਣੇ, ਰਾਤੀਂ ਪਾਣੀ ਲਾਉਣੇ, ਹੁਆੜ੍ਹ ਭਰੀਆਂ ਰੂੜੀਆਂ ਦੀਆਂ ਟੋਕਰੀਆਂ ਸਿਰ ਤੇ ਚੁੱਕ ਭੋਂ ਵਿਚ ਮਿਲਾਣੀਆਂ, ਫੇਰ ਬੀ ਪਾ ਕੇ ਮੁਦਤਾਂ ਤੀਕਰ ਫਲ ਦੀਆਂ ਉਡੀਕਾਂ ਵਿਚ ਅੱਖਾਂ ਵਿਛਾ ਰਖਣੀਆਂ, ਇਕ ਲੰਮਾ ਸਬਰ ਹੈ।

ਕਿਸ਼ਨੇ ਦੇ ਅੰਦਰ ਇਕ ਬੇ-ਆਰਾਮੀ ਪੈਦਾ ਹੋ ਗਈ। ਉਹ ਇਉਂ ਨਿਤ ਨਿਤ ਆਪਣੀ ਫ਼ਸਲ ਉਜੜਦੀ ਕਦੋਂ ਤੀਕਰ ਵੇਖਦਾ? ਜੱਟ ਦਾ ਜੋ ਘਰ ਉਜੜ ਜਾਏ ਤਾਂ ਉਹਨੂੰ ਏਡਾ ਹਿਰਖ ਨਹੀਂ ਹੁੰਦਾ, ਪਰ ਫ਼ਸਲ ਦੀ ਬਰਬਾਦੀ ਉਹਦਾ ਕੱਖ ਨਹੀਂ ਛਡਦੀ।

ਉਸ ਕੋਈ ਵਿਉਂਤ ਬਣਾਈ ਤੇ ਕਮਾਦ ਵਿਚ ਲੁਕ ਕੇ ਬਹਿਣਾ ਸ਼ੁਰੂ ਕਰ ਦਿੱਤਾ।

ਇਕ ਦਿਨ ਜਦੋਂ ਤਿਰਕਾਲਾਂ ਢਲ਼ੀਆਂ ਤਾਂ ਕਿਸ਼ਨਾ ਕਮਾਦ ਵਿਚ ਬੈਠਾ ਸੀ। ਸੂਰਜ ਡੁੱਬ ਗਿਆ, ਘੁਸਮੁਸਾ ਬੀਤ ਗਿਆ ਤੇ ਤਾਰੇ ਅਕਾਸ਼ ਉਤੇ ਝਿਲਮਲਾ ਉਠੇ। ਕਿਧਰਿਉਂ ਕਿਸ਼ਨੇ ਗੰਨੇ ਟੁੱਟਣ ਦੀ ਅਵਾਜ਼ ਸੁਣੀ। ਉਹਦਾ ਦਿਲ ਉੱਛਲ ਪਿਆ। ਗੰਨੇ ਉਖੜਦੇ ਜਾਂਦੇ ਸਨ।

ਕਿਸ਼ਨਾ ਹੌਲੀ ਹੌਲੀ ਕਮਾਦੋਂ ਬਾਹਰ ਨਿਕਲਿਆ। ਦੂਰ ਜਿਹੇ ਵਟ ਉਤੇ ਗੰਨਿਆਂ ਦੇ ਢੇਰ ਕੋਲ ਉਹਨੂੰ ਕੋਈ ਖਲੋਤਾ ਦਿਸਿਆ। ਕਿਸ਼ਨੇ ਕਾਹਲੇ ਕਾਹਲੇ ਕਦਮ ਪੁੱਟੇ। ਪਤਲੇ ਹਨੇਰੇ ਵਿਚ ਉਹਦੇ ਝੁਰੜੇ ਚਿਹਰੇ ਦੀ ਠੀਕ ਅਵਸਥਾ ਦਾ ਪਤਾ ਨਹੀਂ ਸੀ ਲਗਦਾ ਕਿ ਉਹਦੇ ਉੱਤੇ ਕੀ ਲਿਖਿਆ ਹੈ। ਗੰਨਿਆਂ ਵਾਲਾ ਭਰੀ ਚੁਕ ਕੇ ਸਿਰ ਤੇ ਅਜੇ ਰਖਣ ਹੀ ਲਗਾ ਸੀ ਕਿ ਕਿਸ਼ਨੇ ਨੂੰ ਤਕ ਕੇ ਉਹਦੀ ਭਰੀ ਭੋਂ ਤੇ ਢਹਿ ਪਈ। ਕਿਸ਼ਨੇ

ਅਗੇ ਵਧ ਕੇ ਸੱਠਾਂ ਵਰ੍ਹਿਆਂ ਦੇ ਜੋਤ ਭਰੇ ਨੈਣਾਂ ਨਾਲ ਕੁਝ ਸਿਞਾਣਦਿਆਂ

88