ਪੰਨਾ:ਬੇਸਿਕ ਸਿਖਿਆ ਕੀ ਹੈ.pdf/55

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(7)

ਬੇਸਿਕ ਸਿਖਿਆ ਵਿਚ ਅਧਿਆਪਕਾਂ ਤੇ ਸ਼ਾਗਿਰਦਾ ਨੂੰ ਕੰਮ ਕਰਨ ਦੀ ਬਹੁਤ ਆਜ਼ਾਦੀ ਰਹਿੰਦੀ ਹੈ।

ਜਦੋਂ ਸਿਖਿਆ ਦਾ ਲਖਸ਼ ਇਹ ਸਮਝਿਆ ਜਾਂਦਾ ਹੈ ਕਿ ਨੌਜੁਆਨ ਸੁਤੰਤਰ ਅਤੇ ਉਸਾਰੂ ਆਤਮ ਕ੍ਰਿਆ ਸ਼ੀਲਤਾ ਰਾਹੀਂ ਪੂਰੀ ਤਰ੍ਹਾਂ ਸੰਭਵ ਬੁਧੀ ਅਤੇ ਵਿਕਾਸ ਪਾਉਣ ਤਾਂ ਛਾ ਨੂੰ ਪੂਰੀ ਆਜ਼ਾਦੀ ਰਹਿਣੀ ਚਾਹੀਦੀ ਹੈ ਕਿ ਉਹ ਆਪਣੇ ਆਪ ਸਿਖਣ। ਆਪਣੇ ਕੰਮ ਦਾ ਨਕਸ਼ਾ ਆਪਣੀ ਰੁਚੀ ਅਤੇ ਇਛਾ ਨਾਲ ਬਣਾਨ ਅਤੇ ਆਪਣੀ ਸ਼ਕਤੀ ਅਤੇ ਚਾਲ ਨਾਲ ਉਸ ਨਕਸ਼ੇ ਤੋ ਯੋਜਨਾ ਨੂੰ ਅਮਲੀ ਵਰਤੋਂ ਕਰਨ ਦੀ ਇੱਛਾ ਕਰਨ। ਵਰਤਮਾਨ ਪ੍ਰਣਾਲੀ ਵਿਚ ਆਤਮ ਅਭਿਵਿਅਕਤੀ (Self expression) ਅਤੇ ਉਸਾਰੂ ਕੰਮ ਸੰਭਵ ਨਹੀਂ ਕਿਉਂਕਿ ਉਸ ਵਿਚ ਸਾਰਾ ਜ਼ੋਰ ਝੌਤਾ ਰਟਨੀ ਅਭਿਆਸ ਅਤੇ ਨਿਸਚਿਤ ਸਮੇਂ ਵਿਚ ਸੰਕੋਚਵੇਂ ਲਖਸ਼ ਦੇ ਲਈ ਬੇਸ਼ਿਕ ਸਕੂਲ ਵਿਚ ਬਾਲਕਾਂ ਨੂੰ ਕੰਮ ਕਰਨ ਦਾ, ਕੰਮ ਵਿਚ ਰਸ ਲੈਣ ਦਾ ਅਤੇ ਕੰਮ ਕਰ ਕੇ ਉਪਯੋਗੀ ਗਿਆਨ ਪ੍ਰਾਪਤ ਕਰਨ ਦਾ ਪੂਰਾ ਮੌਕਾ ਮਿਲਦਾ ਹੈ। ਉਸ ਦੀਆਂ ਵਿਅਕਤੀਗਤ ਮੰਗਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ ਅਤੇ ਉਹ ਅਨੁਭਵ ਕਰਦਾ ਹੈ ਕਿ ਸਕੂਲ ਉਸੇ ਲਈ ਬਣਿਆ ਹੈ । ਉਸ ਦੇ ਹਿਤ ਕੰਮ ਕਰਦਾ ਹੈ ਪਰ ਉਸ ਦੀ ਆਜ਼ਾਦੀ ਦਾ ਇਹ ਅਰਥ ਨਹੀਂ ਕਿ ਉਹ ਸਕੂਲ ਵਿਚ ਪੂਰੀ ਮਨ ਮੌਜ ਵਰਤੇ ਅਤੇ ਜਿਵੇਂ ਚਾਹੇ ਕੁੱਦਦਾ ਚਿਲਾਂਦਾ ਰਹੇ। ਦੋ ਮਹਾਨਤਾ ਭਰੀਆਂ ਗਲਾਂ ਉਸ ਦੀ ਆਜ਼ਾਦੀ ਨੂੰ ਨਿਯਮਤ ਕਰਦੀਆਂ ਹਨ । ਉਸ ਦੇ ਆਪਣੇ ਪ੍ਰਯੋਜਨ ਅਤੇ ਯੋਗ ਤਬਾ ਉਸ ਦੀ ਜਮਾਤ ਦੇ ਦੂਜੇ ਛਾਤਾਂ ਦਾ ਹਿਤ । ਜਦੋਂ ਨਵਯੁਵਕਾਂ ਨੂੰ ਕਿਸੇ ਇਕ ਨਿਸਚਿਤ ਲਖ਼ਸ਼ ਦੀ ਸਿੱਖਿਆ ਵਿਚ ਕੋਸ਼ਿਸ਼ ਕਰਨੀ ਹੋਵੇਗੀ ਅਤੇ ਜਦੋਂ ਉਹ ਹੋਰਨਾ ਨਾਲ ਮਿਲ ਜੁਲ ਕੇ ਅਤੇ ਉਨ੍ਹਾਂ ਦੀ ਰੁਚੀ ਅਤੇ ਹਿਤ ਨੂੰ ਸਾਹਮਣੇ ਰਖ ਕੇ ਕੰਮ ਕਰਨਗੇ ਤਾਂ ਉਨ੍ਹਾਂ ਦੀ ਆਜ਼ਾਦੀ, ਆਤਮ ਸੰਜਮ

49