ਪੰਨਾ:ਬੇਸਿਕ ਸਿਖਿਆ ਕੀ ਹੈ.pdf/53

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

47

ਸਭ ਤੋਂ ਅਧਿਕ ਸਰਲ ਅਤੇ ਸਿਧਾ ਤਰੀਕਾ ਹੈ। ਇਸ ਵਿਚ ਗਿਆਨ ਉਸੇ ਢੰਗ ਨਾਲ ਕਰਾਇਆ ਜਾਂਦਾ ਹੈ ਜਿਸ ਢੰਗ ਨਾਲ ਉਸ ਦੀ ਲੋੜ ਪੈਂਦੀ ਹੈ ਤੇ ਜਿਸ ਪਕਾਰ ਦੇ ਹਾਲਾਤ ਵਿਚ ਉਹ ਉਪਯੋਗੀ ਹੋਣ ਵਾਲਾ ਹੈ। ਕਈ ਵਾਰ ਵਿਸ਼ਲੇਸ਼ਨ ਤੋਂ ਵਿਸ਼ਾ ਸਫਲ ਹੋ ਜਾਂਦਾ ਹੈ। ਪਰ ਅਕਸਰ ਸਰਲ ਬਣਾਨ ਦੀ ਚੇਸ਼ਟਾ ਵਿਚ ਸੁਭਾਵਕਤਾ ਅਤੇ ਸਾਰਥਕਤਾ ਨਸ਼ਟ ਕਰ ਦਿਤੀ ਜਾਂਦੀ ਹੈ। ਜੀਵਨ ਅਤੇ ਸੰਸਾਰ ਨੂੰ ਜਾਣਨ ਅਤੇ ਸਮਝਣ ਦਾ ਸਜੀਵ ਸਪਸ਼ਟ ਅਤੇ ਸੁਭਾਵਕ ਉਪਾਉ ਤਾਂ ਅਜਿਹਾ ਸੰਬੰਧੀਕਰਨ (Corelation) ਹੀ ਹੈ।

ਪਰ ਨਿਰਾ ਪੂਰਾ ਸਬੰਧੀ ਕਰਨ ਕਾਫ਼ੀ ਨਹੀਂ ਇਸ ਦਾ ਅਰਥ ਤਾਂ ਇਹ ਹੈ ਕਿ ਵਿਸ਼ਿਆਂ ਤੇ ਸਿਲਪ ਅੰਸ਼ ਇਕਠੇ ਪੜਾਏ ਸਿਖਾਏ ਜਾਣ ਅਤੇ ਗਿਆਨ ਸਿਲਪ ਭਰਿਆ ਹੋਵੇ। ਪਰ ਇਸ ਤੋਂ ਵੱਧ ਮਹਾਨਤਾ ਦੀ ਗਲ ਇਹ ਹੈ ਕਿ ਛੋਟੇ ਬੱਚਿਆਂ ਦੀ ਸਮਝ ਅਤੇ ਅਨੁਭਵ ਵਿਚ ਦੋਹਾਂ ਦੇ ਅੰਦਰ ਇਕ ਜ਼ਰੂਰੀ ਸੰਬੰਧ ਪੈਦਾ ਹੋ ਜਾਵੇ ਅਤੇ ਗਿਆਨ ਤੇ ਸਿਲਪ ਵੈਵਸਥਿਤ ਇਕਾਈ ਵਿਚ ਸਮਝਣ। ਜੇ ਸਾਰਾ ਕਾਰਜ ਕ੍ਰਮ ਬਚਿਆਂ ਦੀਆਂ ਮੰਗਾਂ ' ਤੇ ਰੁਚੀਆਂ ਨਾਲ ਨੇੜੇ ਦਾ ਸੰਬੰਧ ਰਖਣ ਅਤੇ ਉਨ੍ਹਾਂ ਦੇ ਨਿਜੀ ਅਨੁਭਵ ਤੋਂ ਪੈਦਾ ਹੋਵੇ ਤਾਂ ਗਿਆਨ ਤੇ ਸ਼ਿਲਪ ਕਾਰਜ ਦਾ ਏਕੀ ਕਰਨ ਸਿਧ ਕਰਨਾ ਔਖਾ ਨਾ ਹੋਵੇਗਾ। ਪਰ ਇਹ ਏਕੀ ਕਰਨ ਹੋਰ ਭੀ ਸਰਲ ਹੋ ਜਾਵੇ। ਜੇ ਅਧਿਆਪਕ ਉਸ ਨੂੰ ਪਹਿਲਾਂ ਹੀ ਪ੍ਰਾਪਤ ਕਰ ਚੁਕਾ ਹੋਵੇ। ਬੇਸਿਕ ਸਿਖਿਆ ਦੀ ਸਫ਼ਲਤਾ ਕਿਸੇ ਇਕ ਵਿਧੀ ਜਾਂ ਸਿਧਾਂਤ ਤੇ ਨਿਰਭਰ ਨਹੀਂ, ਉਸ ਦਾ ਦਾਰੋ ਮਦਾਰ ਅਧਿਆਪਕਾਂ ਅਤੇ ਛਾਤਰਾਂ ਦੇ ਦ੍ਰਿਸ਼ਟੀਕੋਣ ਅਤੇ ਮਨੋ ਬਿਤੀ ਤੇ ਹੈ।

ਜਦੋਂ ਪਾਠ ਕ੍ਰਮ ਦਾ ਸੰਬੰਧ ਇਸ ਪ੍ਰਕਾਰ ਸਾਧਾਰਨ ਚੀਜ਼ਾਂ ਅਤੇ ਕੰਮਾਂ ਨਾਲ ਜੋੜਿਆ ਜਾਂਦਾ ਹੈ ਤਾਂ ਬੱਚੇ ਗਿਆਨ ਅਤੇ ਕਲਾ ਕੌਸ਼ਲ ਹੀ ਪ੍ਰਾਪਤ ਨਹੀਂ ਕਰਦੇ ਸਗੋਂ ਉਨ੍ਹਾਂ ਦੇ ਪ੍ਰਾਪਤ ਕਰਨ ਵਿਚ ਉਨ੍ਹਾਂ ਨੂੰ ਖਾਸ ਖ਼ੁਸ਼ੀ ਹੁੰਦੀ ਹੈ ਉਸ ਵਿਚੋਂ ਰਸ ਲੈਂਦੇ ਹਨ। ਇਸ ਤਰ੍ਹਾਂ ਬੇਸਿਕ ਸਿਖਿਆ ਵਿਚ ਨਿਜੀ ਯੋਜਨਾਂ ਸਿਧ ਕਰਦਿਆਂ ਹੋਇਆਂ ਬੱਚਿਆਂ ਦੇ ਮਨ ਅਤੇ ਅਨੁਭਵ ਦੇ ਸਾਰੇ ਪੱਖਾਂ ਨੂੰ ਵਿਕਾਸ ਮਿਲਦਾ ਹੈ। ਬੌਧਿਕ, ਕ੍ਰਿਆਤਮਕ, ਅਤੇ ਭਾਵਾਤਮਕ। ਇਹੀ ਭਾਵ ਹੁੰਦਾ ਹੈ