ਪੰਨਾ:ਬੇਸਿਕ ਸਿਖਿਆ ਕੀ ਹੈ.pdf/47

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

41


2. ਸਭ ਜਮਾਤਾਂ ਵਿਚ ਤੀਹ ਬਾਲਕਾਂ ਦਾ ਰਹਿਣਾ ਜ਼ਰੂਰੀ ਹੈ।

3. ਬੇਸਿਕ ਸਕੂਲ ਵਿਚ ਔਜਾਰ ਅਤੇ ਸਾਮਾਨ ਪੂਰੇ ਰਹਿਣ ਅਤੇ ਉਥੇ ਖੇਤੀ ਦਾ ਕੰਮ ਹੁੰਦਾ ਹੋਵੇ, ਉਥੇ ਕਾਫ਼ੀ ਜ਼ਮੀਨ ਅਤੇ ਪਸੂ ਰਹਿਣ, ਉਥੋਂ ਦੇ ਸਿਖਿਅਕਾਂ ਅਤੇ ਨਿਰੀਖਕਾਂ ਨੂੰ ਬੇਸਿਕ ਸਿਖਿਆ ਦੇ ਸ੍ਵੈ-ਅਵਲੰਬੀ ਹੋਣ ਵਿਚ ਪੂਰੀ ਰੁਚੀ ਹੋਵੇ ਅਤੇ ਉਹ ਉਸ ਨੂੰ ਸਫਲ ਬਣਾਨ ਵਿਚ ਪੂਰੀ ਤਰ੍ਹਾਂ ਯੋਗ ਹੋਣ ਜਿਸ ਤੋਂ ਹਰ ਸਕੂਲ ਸਮਾਂ ਪਾ ਕੇ ਇਕ ਸਫਲ ਉਪਜਾਊ ਕੇਂਦਰ ਦਾ ਕੰਮ ਕਰ ਸਕੇ।

ਇਨ੍ਹਾਂ ਸ਼ਰਤਾਂ ਦੇ ਛੂਟ ਇਹ ਜ਼ਰੂਰੀ ਜਾਪਦਾ ਹੈ ਕਿ ਸਿਲਪ ਦੇ ਕੰਮ ਦਾ ਸਥਾਨਕ ਅਤੇ ਸੁਲਭ ਕੱਚੇ ਮਾਲ ਨਾਲ ਨੇੜੇ ਦਾ ਸੰਬੰਧ ਹੋਵੇ ਅਤੇ ਅਧਿਆਪਕਾਂ ਨੂੰ ਕੰਮ ਕਰਨ ਦੀ ਸੂਝ ਕਾਫ਼ੀ ਹੋਵੇ ਜਿਸ ਤੋਂ ਉਹ ਬੱਚੇ ਦੇ ਸਾਮ੍ਹਣੇ ਅਜਿਹੇ ਸਟੈਂਡਰਡ ਦਾ ਨਮੂਨਾ ਰੱਖ ਸਕਣ ਜੋ ਕਾਫ਼ੀ ਉਚਾ ਹੋਵੇ। ਪਰ ਏਨਾ ਉੱਚਾ ਭੀ ਨਾ ਹੋਵੇ ਕਿ ਬ ਉਸ ਨੂੰ ਆਪਣੀ ਪਹੁੰਚ ਤੋਂ ਦੂਰ ਸਮਝਣ।

ਜਿਥੋ ਮੂਲ ਅਤੇ ਮੁਖ ਸ਼ਿਲਪ ਖੇਤੀ ਹੈ ਉਥੇ ਅਧਿਆਪਕ ਅਤੇ ਬਾਲਕ ਧਰਤੀ ਦੇ ਮਾਲਕਾਂ ਨਾਲ ਮਿਲ ਕੇ ਕੰਮ ਕਰਨ ਜਿਸ ਤੋਂ ਕਿਸਾਨਾਂ ਦੇ ਅਨੁਭਵ ਤੋਂ ਲਾਭ ਉਠਾ ਸਕਣ ਸਾਡੇ ਦੇਸ ਵਿਚ ਸਸਿਕਾਰੀ ਖੇਤੀ ਬਹੁਤ ਵਡੇ ਪੈਮਾਨੇ ਤੇ ਅਜਮਾਈ ਨਹੀਂ ਗਈ, ਅਤੇ ਇਸ ਦਿਸ਼ਾ ਵਿਚ ਬੇਸਕ ਸਕੂਲ ਨੂੰ ਰਾਹ ਦਿਖਾਣਾ ਚਾਹੀਦਾ ਹੈ।

ਜਦੋਂ ਨੌਜਵਾਨਾਂ ਨੂੰ ਸਿਖਣਾ ਭੀ ਪਵੇਗਾ ਅਤੇ ਕਮਾਣਾ ਭੀ ਤਾਂ ਉਨ੍ਹਾਂ ਦੀ ਸਫਲਤਾ ਅਧਿਕਤਰ ਅਧਿਆਪਕ ਦੀ ਰੁਚੀ ਤੇ ਉਤਸ਼ਾਹ ਤੇ ਨਿਰਭਰ ਰਹੇਗੀ ਜੇ ਉਹ ਸਨਮਾਨ ਅਤੇ ਸ਼ਾਨ ਨੂੰ ਤਾਕ ਤੇ ਰੱਖ ਕੇ ਛਾਤਰਾਂ ਦੇ ਨਾਲ ਮਿਲ ਕੇ ਕੰਮ ਕਰੇਗਾ ਜਿਸ ਤੋਂ ਉਨ੍ਹਾਂ ਦੇ ਅੰਦਰ ਸ੍ਰ ਅਵਲੰਬਣ ਦੀ ਭਾਵਨਾ ਉਦੈ ਹੋਵੇ ਤਾਂ ਸਮਾਂ ਪਾ ਕੇ ਬੇਸਿਕ ਲਿਖਿਆ ਕਾਫ਼ੀ ਹਦ ਤੱਕ ਮੈਂ ਅਵਲੰਬੀ ਬਣ ਜਾਵੇਗੀ। ਨਿਰੀਖਸ਼ਕਾਂ ਨੂੰ ਭੀ ਇਹ ਭਾਵ ਅਪਣਾਉਣੇ ਹੋਣਗੇ।