ਪੰਨਾ:ਬੇਸਿਕ ਸਿਖਿਆ ਕੀ ਹੈ.pdf/39

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

33


ਸਿੱਖਿਆ ਅਤੇ ਵਿਕਾਸ ਦੇ ਲਈ ਸਮੁਚਿਤ ਸਾਮਗਰੀ ਅਤੇ ਸਹੂਲਤਾਂ ਪੁਚਾਣ । ਬਚੋ ਕੁਝ ਕਰਨ ਅਤੇ ਬਣਾਨ ਅਤੇ ਜੋ ਕੁਝ ਸਿਖਣ ਕੁਝ ਕਰਨ ਅਤੇ ਬਣਾਕੇ ਸਿਖਣ|

ਵਰਤਮਾਨ ਸਿਖਿਆ ਪ੍ਰਣਾਲੀ ਵਿਚ ਸਾਧਾਰਨ ਚੀਜ਼ਾਂ ਦਾ ਅਨੁਭਵ ਅਥਵਾ ਪਰੀਖਿਆ ਪ੍ਰਯੋਗ ਤੋਂ ਗਿਆਨ ਪ੍ਰਾਪਤੀ ਦਾ ਮੌਕਾ ਨਹੀਂ ਮਿਲਦਾ ਅਤੇ ਇਸ ਲਈ ਬੱਚਿਆਂ ਵਿਚ ਸਾਹਸ ਅਤੇ ਆਤਮ ਵਿਸ਼ਵਾਸ਼ ਦੀ ਕਮੀ ਰਹਿ ਜਾਂਦੀ ਹੈ । ਬੇਸਕ ਸਕੂਲ ਵਿਚ ਬੱਚਾ ਕੇਵਲ ਸੁਣਦਾ ਹੀ ਨਹੀਂ ਰਹਿੰਦਾ ਅਤੇ ਅਧਿਆਪਕ ਕੇਵਲ ਬੋਲਦਾ ਹੀ ਨਹੀਂ ਰਹਿੰਦਾ ਸਗੋਂ ਬੱਚਿਆਂ ਨੂੰ ਉਤਸ਼ਾਹ ਦਿਤਾ ਜਾਂਦਾ ਹੈ ਕਿ ਆਪਣੀ ਕੋਸ਼ਸ਼ ਤੋਂ ਨਵੀਂ ਖੋਜ ਕਰਨ ਅਤੇ ਆਪਣੇ ਕੁਦਰਤੀ ਸ਼ੌਕ ਅਤੇ ਦਿਲਚਸਪੀਆਂ ਪੂਰੀਆਂ ਕਰਦੇ ਹੋਏ ਜੀਵਨ ਦੀਆਂ ਗੱਲਾਂ ਨੂੰ ਜਾਣਕਾਰੀ ਹਾਸਲ ਕਰਨ ਅਤੇ ਉਸ ਦੇ ਦੁਆਰਾ ਪਠਨ ਪਾਠਨ ਦੇ ਵਿਸ਼ਿਆਂ ਦਾ ਮੁੱਲ ਅਤੇ ਮਹੱਤਵ ਆਪ ਹੀ ਨਿਸਚੈ ਕਰਨ । ਇਸ ਤਰ੍ਹਾਂ ਬੱਚਾ ਆਪਣੇ ਸਰੀਰ ਸਕੂਲ ਜਾਂ ਘਰ ਦੀ ਸਫਾਈ ਕਰਦਾ ਹੋਇਆ ਸਬ ਵਿਸ਼ਿਆਂ ਦਾ ਗਿਆਨ ਪ੍ਰਾਪਤ ਕਰਦਾ ਹੈ, ਜਿਸ ਵਿਚ ਕਿੰਨੀਆ ਪੂਣੀਆਂ ਕੱਤੀਆਂ, ਕਿੰਨੇ ਰਜ਼ ਸੂਤ ਕਰੇਗਾ, ਇਸ ਦਾ ਹਿਸਾਬ ਲਗਾਂਦੇ ਲਗਾਂਦੇ ਉਸ ਨੂੰ ਗਣਿਤ ਦੀ ਵਾਕਫ਼ੀ ਹੋ ਜਾਂਦੀ ਹੈ । ਉਹ ਸ਼ਬਦ ਨਹੀਂ ਸਿਖਦਾ ਸਗੋਂ ਜਿਨ੍ਹਾਂ ਚੰਦ ਨਾਲ ਕੰਮ ਕਰਦਾ ਹੈ, ਜੋ ਔਜ਼ਾਰ ਵਰਤਦਾ ਹੈ ਅਤੇ ਜੋ ਕੰਮ ਕਰਦਾ ਹੈ ਉਨ੍ਹਾਂ ਨਾਮ ਸਿਖਦਾ ਹੈ, ਇਉਂ ਭਾਸ਼ਾ ਉਸਦੇ ਲਈ ਅਰਥ ਅਤੇ ਮੂਲਹੀਨ ਚਿੰਨ੍ਹਾਂ ਦੀ ਹੀ ਸੁਚੀ ਨਹੀਂ ਸਗੋਂ ਅਸਲੀ ਉਪਯੋਗੀ ਚੀਜ਼ਾਂ ਅਤੇ ਰੋਜ਼ ਦੋ ਕੀਤੇ ਜਾਣ ਵਾਲੇ ਕੰਮਾਂ ਦੇ ਨਾਮ ਹਨ ਅਤੇ ਅਜਿਹੇ ਨਾਵਾਂ ਦਾ ਉਸਦੇ ਨਿਜੀ ਅਨੁਭਵ ਨਾਲ ਗੂੜ੍ਹਾ ਸੰਬੰਧ ਹੈ । ਇਸ ਪ੍ਰਕਾਰ ਜਦੋਂ ਉਹ ਕੁਝ ਕਰਕੇ ਅਤੇ ਕੁਝ ਬਣਾਕੇ ਸਿਖਦਾ ਹੈ । ਉਸ ਦੇ ਲਈ ਵਿਸ਼ੇਸ਼ ਕਰਕੇ ਮਹੱਤਵ ਤੇ ਮੂਲ ਰੱਖਦਾ ਹੈ ।

ਇਹ ਬੜਾ ਜ਼ਰੂਰੀ ਹੈ ਕਿ ਛੋਟੀਆਂ ਜਮਾਤਾਂ ਵਿਚ ਦਸਤਕਾਰੀ ਦਾ ਕੰਮ ਭਿੰਨ ਭਿੰਨ ਪ੍ਰਕਾਰ ਦਾ ਹੋਵੇ ਜਿਸ ਤੋਂ ਛੋਟੇ ਬੱਚਿਆਂ ਨੂੰ ਬਹੁਮੁਖੀ ੁਚੀ ਦੀ ਅਭਿ ਵਿਅਕਤੀ (Expression) ਅਤੇ ਅਭਿਆਸ (Exercising) ਦੇ ਲੋੜੀਂਦੇ ਸਮੇਂ ਮਿਲਣ ।