ਪੰਨਾ:ਬੇਸਿਕ ਸਿਖਿਆ ਕੀ ਹੈ.pdf/38

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

32


ਤੀਬਰ ਹੁੰਦੀ ਹੈ ਅਤੇ ਉਹ ਹਰ ਗੱਲ ਨੂੰ ਆਪ ਕਰਕੇ ਦੇਖਣਾ ਚਾਹੁੰਦੇ ਹਨ।

ਇਕ ਹੋਰ ਨੈਸਰਗਿਕ ਪ੍ਰਵਿਰਤੀ ਹੁੰਦੀ ਹੈ ਹਥ ਦੀ ਭੁੱਖ। ਹਰ ਬਚੇ ਨੂੰ ਸ਼ੋਂਕ ਹੁੰਦਾ ਹੈ ਕਿ ਉਹ ਆਸ ਪਾਸ ਦੀਆਂ ਚੀਜ਼ਾਂ ਨੂੰ ਛੇੜੇ, ਹਿਲਾਏ, ਚੁਕੇ, ਦਬਾਏ। ਇਨ੍ਹਾਂ ਚੇਸ਼ਟਾਵਾਂ ਤੋਂ ਉਸਦੇ ਹੱਥਾਂ ਨੂੰ ਸੰਤੋਖ ਮਿਲਦਾ ਹੈ। ਉਹ ਜਾਣਨਾ ਚਾਹੁੰਦਾ ਹੈ ਕਿ ਕਿਹੜੀ ਚੀਜ਼ ਸਖ਼ਤ ਹੈ ਕਿਹੜੀ ਨਰਮ ਕਿਹੜੀ ਸ਼ੋਰ ਕਰਦੀ ਹੈ, ਕਿਹੜੀ ਤੇਜ਼ੀ ਨਾਲ ਚਲਦੀ ਹੈ, ਕਿਹੜੀ ਮਿਠੀ ਜਾਂ ਕੌੜੀ ਹੈ, ਕਿਹੜੀ ਭਾਰੀ ਹੈ ਜਿਸ ਨੂੰ ਚੁੱਕ ਨਹੀਂ ਸਕਦਾ ਤੇ ਕਿਹੜੀ ਏਨੀ ਹੌਲੀ ਹੈ ਕਿ ਹਵਾ ਵਿਚ ਉਡਾਈ ਜਾ ਸਕੇ। ਹਰ ਤਰਾਂ ਦੀਆਂ ਆਸ ਪਾਸ ਦੀਆਂ ਚੀਜ਼ਾਂ ਨੂੰ ਹਿਲਾ ਜੁਲਾ ਕੇ ਹੀ ਉਹ ਉਸਦੇ ਬਾਰੇ ਕੋਈ ਨਵੀ ਗਲ ਸੋਚ ਸਕਦਾ ਹੈ ਅਤੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।

ਪਿਛੋਂ ਇਹ ਹੱਥ ਦੀ ਰਚਨਾਤਮਕ (Constructive) ਪ੍ਰਵਿਰਤੀਆਂ ਵਿਚ ਬਦਲ ਜਾਂਦੀ ਹੈ। ਰਚਨਾ, ਕੁਝ ਬਣਾਨਾ ਵੀ ਇਕ ਨੈਸਰਗਿਕ ਪ੍ਰਵਿਰਤੀ ਹੈ। ਪਹਿਲਾਂ ਤਾਂ ਬੱਚਿਆਂ ਦੇ ਹੱਥ ਖੁਜਲਾਂਦੇ ਹਨ ਕਿ ਜੋ ਚੀਜ਼ ਭੀ ਸਾਮਣੇ ਆਏ ਹਥ ਵਿਚ ਫੜ ਲੈਣ ਅਤੇ ਉਸ ਨਾਲ ਖੇਡਣ, ਪਰ ਧੀਰੇ ਧੀਰ ਉਹ ਉਨ੍ਹਾਂ ਦੀਆਂ ਤੇ ਉਨ੍ਹਾਂ ਨਾਲ ਕੋਈ ਇਕ ਖਾਸ ਚੀਜ਼ ਬਣਾਨਾ ਚਾਹੁੰਦੇ ਹਨ। ਉਹ ਗਿਲੀ ਮਿਟੀ ਦੀ ਗੇਂਦ ਤੇ ਰੋਟੀ ਬਣਾ ਲੈਣ ਅਤੇ ਫੇਰ ਉਸ ਨੂੰ ਤੋੜ ਦੇਣ ਕਈ ਪ੍ਰਕਾਰ ਦੀਆਂ ਚੀਜ਼ਾ ਇਸ ਤਰ੍ਹਾਂ ਭੰਨੀਆਂ ਤੋੜੀਆ ਜਾਂਦੀਆਂ ਹਨ। ਪਰ ਪਿਛੋਂ ਚੀਜ਼ਾਂ ਨੂੰ ਬਣਾਨ ਤੋਂ ਪਹਿਲਾ ਉਨ੍ਹਾਂ ਦੇ ਰੂਪ ਅਤੇ ਆਕਾਰ ਦੀ ਕਲਪਨਾ ਕੀਤੀ ਜਾਂਦੀ ਹੈ। ਸਾਮਗਰੀ ਇਕਠੀ ਕਰਨ ਅਤੇ ਬਣਾਨ ਦੀ ਵਿਧੀ ਅਤੇ ਉਹਣਾਂ ਤੇ ਵਿਚਾਰ ਕੀਤਾ ਜਾਂਦਾ ਹੈ ਠੀਕ ਉਹਨਾਂ ਦਾ ਨਿਰਨਾ ਕੀਤਾ ਜਾਂਦਾ ਹੈ ਅਤੇ ਜਦੋਂ ਚੀਜ਼ ਬਣ ਕੇ ਤਿਆਰ ਹੋ ਜਾਂਦੀ ਹੈ ਕਿਡੀ ਖੁਸ਼ ਉਤਸਾਹ ਅਤੇ ਸ਼ੌਕ ਨਾਲ ਉਸਨੂੰ ਡਿਠਾ ਅਤੇ ਸੋਚਿਆ ਜਾਂਦਾ ਹੈ।

ਇਹ ਪ੍ਰਵਿਰਤੀਆਂ ਬਾਲਕਾਂ ਵਿਚ ਸੁਭਾਵਕ ਸਵਾਲ ਅਤੇ ਵਿਆਕਰਨ ਅਤੇ ਉਨ੍ਹਾਂ ਦਾ ਬਹੁਤ ਸਾਰਾ ਵਿਹਾਰ ਇਨ੍ਹਾਂ ਨਾਲ ਪ੍ਰੇਰਿਤ ਹੁੰਦਾ ਹੈ। ਬੇਸਿਕ ਸਿੱਖਿਆ ਪ੍ਰਣਾਲੀ ਇਨ੍ਹਾਂ ਪ੍ਰਵਿਰਤੀਆਂ ਨੂੰ ਬਹੁਤ ਵੱਡਾ ਆਦੇਸ਼ (Orders) ਸਮਝਦੀਆਂ ਹਨ ਅਤੇ ਕਿਸੇ ਬੇਸਿਕ ਸਕੂਲ ਦਾ ਮੁਖ਼ ਉਦੇਸ਼ ਇਹ ਹੈ ਕਿ ਇਨ੍ਹਾਂ ਪ੍ਰਵਿਰਤੀਆਂ ਦੀ