ਪੰਨਾ:ਬੇਸਿਕ ਸਿਖਿਆ ਕੀ ਹੈ.pdf/36

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

30

ਭਾਵਨਾਵਾਂ ਦਾ ਸੁਧਾਰ ਤੋ ਕਲਾ ਕੌਸ਼ਲ ਅਤੇ ਕਾਰਜ ਕੁਸ਼ੂਲਤਾ ਦਾ ਵਿਕਾਸ ਨਹੀਂ ਹੋ ਸਕਦਾ । ਦਿਲ ਅਤੇ ਹੱਥ ਨੂੰ ਛਡਕੇ ਦਿਮਾਗ ਦੀ ਪੂਜਾ ਹੁੰਦੀ ਹੈ। ਪਰ ਇਕ ਬੱਚਾ ਜਾਣਨ ਵਾਲਾ ਹੀ ਨਹੀਂ ਸਗੋਂ ਅਨੁਭਵ ਕਰਨ ਵਾਲਾ ਅਤੇ ਕ੍ਰਿਆਸ਼ੀਲ ਪ੍ਰਾਣੀ ਭੀ ਹੈ। ਉਸ ਦਾ ਵਿਅਕਤੀਤਵ, ਗਿਆਨ ਭਾਵ ਅਤੇ ਕਿਰਿਆ ਦੀ ਗੁਥੀ ਹੋਈ ਮੁਠੀ ਹੈ। ਇਹ ਤਿਨੋਂ ਮਨ ਅਤੇ ਆਚਰਨ ਦੇ ਅਖੰਡ ਪਹਿਲੂ ਹਨ । ਮਿਲਕੇ ਕੰਮ ਕਰਦੇ ਹਨ, ਹਰ ਵਪਾਰ ਵਿਚ ਮਿਲਦੇ ਹਨ ਅਤੇ ਪਰਸਪਰ ਨਿਰਭਰ ਹਨ । ਇਹ ਇਕਠੇ ਰਹਿੰਦੇ ਹਨ ਅਤੇ ਹਰ ਇਕ ਦੂਜੇ ਨੂੰ ਪ੍ਰਭਾਵਤ ਕਰਦੇ ਹਨ। ਇਸ ਲਈ ਅਜ ਕਲ ਸਮੁਚੇ ਅਤੇ ਸਰਬੰਗੀ ਵਿਕਾਸ ਅਤੇ ਸੰਗਤਨ ਤੇ ਜ਼ੋਰ ਦਿਤਾ ਜਾਂਦਾ ਹੈ ਅਤੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਿਖਿਆ ਭੀ ਸਰਬੰਗੀ ਅਤੇ ਸੰਪੂਰਨ ਹੋਵੇ । ਸਾਰੇ ਸਮਾਜਕ ਅਤੇ ਆਰਥਕ ਵਿਆਧੀਆਂ (ਰੋਗਾਂ) ਦੀ ਜ਼ਿੰਮੇਵਾਰੀ ਇਸ ਅੰਸ਼ਕ ਅਤੇ ਇਕ ਤਰਫ਼ਾ ਸਿਖਿਆ ਤੋਂ ਰਖੀ ਜਾਂਦੀ ਹੈ। ਜਿਸ ਵਿਚ ਭਾਵਾਂ ਅਤੇ ਕਾਰਜ ਕੁਸ਼ਲਤਾ ਨੂੰ ਕਈ ਥਾਂ ਨਹੀਂ ਮਿਲਦਾ । ਸਚੀ ਅਤੇ ਪੂਰੀ ਸਿੱਖਿਆ ਪਾਇਆਂ ਮਨੁਖ ਗਿਆਨ ਤੇ ਉਚੇ ਵਿਚਾਰਾਂ ਦਾ ਹੀ ਅਧਿਕਾਰੀ ਨਹੀ ਹੁੰਦਾ ਸਗੋਂ ਉਸ ਦੀਆਂ ਭਾਵਨਾਵਾਂ ਕੋਮਲ ਅਤੇ ਸੁਧਰੀਆਂ (Sublimate) ਹੋਈਆਂ ਹੁੰਦੀਆਂ ਹਨ ਅਤੇ ਉਹ ਲਗਨ ਅਤੇ ਉਤਸ਼ਾਹ ਨਾਲ ਉਚੇ ਵਿਚਾਰਾਂ ਨੂੰ ਕਾਰਜ ਰੂਪ ਵਿਚ ਬਦਲਣ ਦੀ ਚੇਸ਼ਟਾ ਕਰਦਾ ਹੈ । ਜਦੋਂ ਸਿਖਿਆ ਦਾ ਮੈਦਾਨ ਅਤੇ ਲਖਸ਼ ਏਨਾ ਵਡਾ ਹੋਵੇਗਾ ਤਦ ਸਕੂਲ ਦੇ ਕੰਮ ਵਿਚ ਸਾਡੀ ਕੋਸ਼ਸ਼ ਗਿਆਨ ਅਤੇ ਚਿਚਾਰਾਂ ਦੇ ਵਾਧੇ ਤਕ ਸੀਮਤ ਨਹੀਂ ਰਹੇਗੀ ਸਗੋਂ ਅਸੀਂ ਚਾਹਾਂਗੇ ਕਿ ਬਾਲਕਾਂ ਦੀਆਂ ਭਾਂਵਨਾਵਾਂ ਕੋਮਲ ਬਣਨ ਅਤੇ ਉਹ ਵਿਹਾਰੀ ਗੱਲਾਂ ਵਿਚ ਕੁਸ਼ਲ ਹੋਣ। ਵਰਤਮਾਨ ਸਿਖਿਆ ਪ੍ਰਣਾਲੀ ਕੋਰੀ ਕਿਤਾਬ ਅਤੇ ਬੌਧਿਕ ਹੈ । ਉਸ ਵਿਚ ਕੇਵਲ ਗਿਆਨ ਅਤੇ ਅਧਿਆਪਕ ਤੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਉਸ ਦੇ ਜੀਵਨ ਦੇ ਭਾਵ ਪੂਰਕ ਤੇ ਕ੍ਰਿਆਤਮਕ ਪਹਿਲੂਆਂ ਤੇ ਕੋਈ ਅਸਰ ਨਹੀਂ ਪੈਂਦਾ, ਬੇਸਿਕ ਸਿਖਿਆ ਵਿਚ ਛੋਟੇ ਬੱਚਿਆਂ ਨੂੰ ਅਧਿਕ ਅਤੇ ਲਾਭਦਾਇਕ ਗਿਆਨ ਦਿਤਾ ਜਾਂਦਾ ਹੈ । ਉਹ 'ਗਿਆਨ ਅਧਿਕ ਸਾਰਥਕ ਹੁੰਦਾ ਕਿਉਂਕਿ ਬਚੇ ਉਸਨੂੰ ਅਸਲ ਹਾਲਤ ਵਿਚ ਕੁਝ ਕਰਕੇ ਹਾਸਲ ਕਰਦੇ ਹਨ ਅਤੇ ਇਸ਼ ਤਰ੍ਹਾਂ ਧੀਰੇ ਧੀਰੇ ਵਿਗਿਆਨਕ ਦ੍ਰਿਸ਼ਟੀ ਕੌਣ ਆਪਣਾਉਣ ਲਗਦੇ ਹਨ । ਇਸ ਵਿਚ ਹਸਤ ਕੌਸ਼ਲ ਤਾਂ ਸਿਧ ਹੋਵੇਗਾ ਹੀ ਨਾਲ ਨਾਲ