ਪੰਨਾ:ਬੇਸਿਕ ਸਿਖਿਆ ਕੀ ਹੈ.pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

29

ਸੁਆਦ ਫਰਜ਼ੀ ਹੁੰਦੇ ਹਨ ਅਤੇ ਰੋਜ਼ ਦੇ ਕੰਮ ਨਾਲੋਂ ਉਨ੍ਹਾਂ ਦਾ ਕੋਈ ਸੰਬੰਧ ਨਹੀਂ ਰਹਿੰਦਾ, ਪਸ਼ਨ ਉਨ੍ਹਾਂ ਹਾਲਾਤਾਂ ਵਿਚ ਪੈਦਾ ਨਹੀਂ ਹੁੰਦੇ ਜੋ ਬਾਲਕ ਦੇ ਜੀਵਨ ਅਤੇ ਤਜਰਬੇ ਨਾਲ ਸੰਬੰਧ ਰਖਦੇ ਹੋਣ। ਉਹ ਉਸ ਦੇ ਲਈ ਕੋਈ ਅਰਬ ਲਾਭ ਅਤੇ ਆਸ਼ਾ ਨਹੀਂ ਰਖਦੇ। ਸ਼ਾਇਦ ਅਜਿਹੇ ਪ੍ਰਸ਼ਨਾਂ ਦੇ ਰਚਨ ਹਿਤ ਬੱਚਿਆਂ ਦੀ ਲੋੜ ਤੇ ਰੁਚੀ ਨੂੰ ਸਾਹਮਣੇ ਰਖਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ, ਪਰ ਕੁਝ ਸਾਲ ਹੋਏ ਖਾਸ ਅਧਿਆਪਕ ਦੇ ਪਿਛੋਂ ਪਤਾ ਲਗਾ ਕਿ ਇਕ ਬਾਲਕ ਕਿਸੇ ਨੂੰ ਸਮਝ ਲਵੇ ਅਤੇ ਕਿਤਾਬ ਵਿਚ ਦਿਤੇ ਹੋਏ ਸੁਆਲਾਂ ਨੂੰ ਹਲ ਕਰਨ ਵਿਚ ਉਸ ਨਿਯਮ ਦਾ ਪ੍ਰਯੋਗ ਭੀ ਭਲੀ ਭਾਂਤ ਕਰ ਸਕੇ ਪਰ ਮੰਭਵ ਹੈ । ਉਸੇ ਨਿਯਮ ਦੀ ਵਰਤੋਂ ਕਰਨ ਵਿਚ ਅਸਮਰਥ ਹੋਵੇ, ਜਦੋਂ ਉਜਿਹਾ ਹੀ ਸੁਆਲ ਉਸ ਨੂੰ ਅਸਲ ਜੀਵਨ ਵਿਚ ਹੱਲ ਕਰਨਾ ਪਵੇ । ਕਿਤਾਬੀ ਸੁਆਲਾਂ ਨੂੰ ਹੱਲ ਕਰਨ ਦੀ ਯੋਗਤਾ ਜੀਵਨ ਦੀਆਂ ਸਮਸਿਆਵਾਂ ਨੂੰ ਸਫਲਤਾ ਨਾਲ ਸੁਲਝਾਨ ਵਿਚ ਹੋ ਸਕਦਾ ਹੈ, ਪੂਰੀ ਨਾ ਉਤਰੇ। ਬਹੁਤ ਸਾਰੇ ਲੜਕੋ ਵਿਆਕਰਨ ਦੇ ਨਿਯਮਾਂ ਨੂੰ ਦੁਹਰਾ ਸਕਦੇ ਹਨ ਅਤੇ ਉਹਨਾਂ ਦੇ ਪ੍ਰਯੋਗ ਦੇ ਉਦਾਹਰਨ ਭੀ ਦੇ ਬਕਦੇ ਹਨ ਪਰ ਪ੍ਰਸਤਾਵ ਲਿਖਣ ਵਿਚ ਉਨ੍ਹਾਂ ਨਿਯਮਾਂ ਦਾ ਉਲੰਘਣ ਕਰਦੇ ਹਨ । ਮਾਪਿਆਂ ਦੀ ਆਮ ਸ਼ਿਕਾਇਤ ਹੈ ਕਿ ਸਕੂਲ ਵਿਚ ਬੱਚੇ ਬਹੁਤ ਸਾਰੀਆ ਗੱਲਾਂ ਸਿਖਦੇ ਹਨ ਜਿਨ੍ਹਾਂ ਦਾ ਉਨ੍ਹਾਂ ਨੂੰ ਕੋਈ ਲਾਭ ਨਹੀਂ ਹੁੰਦਾ । ਪਰ ਦੋਵੇਂ ਮਾਤਾ ਪਿਤਾ ਅਤੇ ਅਧਿਆਪਕ ਇਸ ਵਿਚ ਬੜਾ ਆਰਾਮ ਅਨੁਭਵ ਕਰਦੇ ਹਨ ਕਿ ਬੱਚੇ ਚੁਪ ਚਾਪ ਆਪਣਾ ਪਾਠ ਕਰਦੇ ਰਹਿਣ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਤੰਗ ਨਾ ਕਰਨ ਅਤੇ ਇਸ ਆਰਾਮ ਹੀ ਦੇ ਕਾਰਨ ਤੋਤਾ ਰਟਨੀ ਦੀ ਰਸਮ ਚਲ ਰਹੀ ਹੈ ਭਾਵੇਂ ਨਵਾਂ ਮਨੋ ਵਿਗਿਆਨ ਅਤੇ ਸਿਖਿਆ ਇਸ ਦੀ ਪੂਰੀ ਬੁਰਾਈ ਕਰਦੇ ਹਨ ।

ਵਰਤਮਾਨ ਪ੍ਰਣਾਲੀ ਇਕਾਂਗੀ ਹੈ, ਇਹ ਬੱਚਿਆਂ ਨੂੰ ਵਿਦਿਆ ਅਤੇ ਕਿਤਾਬੀ ਗਿਆਨ ਤਾਂ ਦੇਂਦੀ ਹੈ ਪਰ ਜੀਉਣਾ ਨਹੀਂ ਸਿਖਾਂਦੀ । ਉਸ ਵਿਚ ਗਿਅਨ ਦਾ ਬੋਲ ਬਾਲਾ ਹੈ ਅਤੇ ਗਿਆਨ ਦੇਣ ਵਿਚ ਇਸ ਤੋਂ ਬਹੁਤ ਵਧੀਆ ਉਪਾਵਾਂ ਦਾ ਵਿਕਾਸ ਕੀਤਾ ਹੈ । ਪਰ ਇਹ ਹੋਰ ਮਾਨਵੀ ਯੋਗਤਾਵਾਂ ਅਤੇ ਸ਼ਕਤੀਆਂ ਦੀ ਨਿਰਾਦਰੀ ਕਰਦਾ ਹੈ । ਦਿਮਾਗ ਵਿਚ ਗਿਆਨ ਤਾਂ ਕਰ ਜਾਂਦਾ ਹੈ, ਬੁਧੀ ਦੀ ਸਿਖਿਆ ਭੀ ਹੁੰਦੀ ਹੈ ਅਤੇ ਤਰਕ ਦੀ ਯੋਗਤਾ ਭੀ ਵਧਦੀ ਹੈ, ਪਰ ਇਸ ਵਿਚ