ਪੰਨਾ:ਬੇਸਿਕ ਸਿਖਿਆ ਕੀ ਹੈ.pdf/34

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

28


ਪ੍ਰਣਾਲੀ ਵਿਚ ਕੁਝ ਕਰਕੇ ਸਿਖਣ ਦਾ ਸਿਧਾਂਤ ਲੋਕ ਪਿਆਰਾ ਹੋਇਆ ਪਰ ਉਨ੍ਹਾਂ ਨੇ ' ਇਸ ਸਿਧਾਂਤ ਨੂੰ ਈਜਾਦ ਨਹੀਂ ਕੀਤਾ । ਅਰਸਤੂੰ ਤੋਂ ਹਰਬਰਟ ਸਪੈਨਸਰ ਤਕ ਸਾਰੇ ਵਡੇ ਸਿਖਿਅਕਾਂ ਨੇ ਇਸ ਗੱਲ ਤੇ ਜ਼ੋਰ ਦਿਤਾ ਹੈ ਕਿ ਸਜੀਵ ਅਤੇ ਸਾਰਥਕ ਸਿਖਿਆ ਵਿਚ ਕਰਨ ਅਤੇ ਕ੍ਰਿਆ ਸ਼ੀਲਤਾ ਦਾ ਥਾਂ ਬਹੁਤ ਵੱਡਾ ਹੈ ਅਤੇ ਬੱਚਿਆਂ ਤੋਂ ਕਿਤਾਬੀ 'ਗਿਆਨ ਰਟਵਾਨ ਦੀ ਪ੍ਰਥਾ ਦੀ ਪੂਰੀ ੨ ਨਿੰਦਾ ਕੀਤੀ ਹੈ । ਉਦਾਹਰਨ ਲਈ ਅਰਸਤੂ ਦਾ ਕਹਿਣਾ ਸੀ ਕਿ ਸੰਗੀਤ ਵਿਦਿਆ ਨੂੰ ਭਲੀ ਭਾਂਤ ਸਮਝਣਾ ਅਤੇ ਉਸਦਾ ਮੁੱਲ ਅੰਗਨਾ ਤਦੇ ਸੰਭਵ ਹੈ ਜਦੋਂ ਸਿਖਣ ਵਾਲਾ ਆਪ ਸੰਗੀਤ ਦੀ ਕਲਾ ਦਾ ਅਭਿਆਸ ਕਰੇ ! ਕਾਮਿਨੀਅਸ ਜ਼ੋਰ ਦਿੰਦੇ ਸਨ ਕਿ ਕਿਸੇ ਵਿਚਾਰ ਧਾਰਾ ਸਾਡੇ ' ਤੇ ਅਸਰ ਤਦ ਹੀ ਪੈਂਦਾ ਹੈ ਅਤੇ ਉਸ ਨੂੰ ਅਸੀਂ ਪੂਰੀ ਤਰ੍ਹਾਂ ਤਦ ਹੀ ਸਮਝ ਸਕਦੇ ਹਾਂ ਜਦੋਂ ਅਸੀਂ ਉਸ ਨੂੰ ਸਪਸ਼ਟਤਾ ਨਾਲ ਵਿਅਕਤ ਕਰ ਸਕਦੇ ਹਾਂ ਅਤੇ ਜੌ ਕੁਝ ਅਸੀਂ ਕਰਨਾ ਹੈ ਉਸ ਨੂੰ ਕਰਕੇ ਹੀ ਸਿਖਣਾ ਚਾਹੀਦਾ ਹੈ । ਪੜ੍ਹਨਾ ਲਿਖਣਾ ਅਤੇ ਜਾਣਾ ਉਪਦੇਸ਼ ਤੋਂ ਨਹੀਂ ਅਭਿਆਸ ਤੋਂ ਸਿਖਿਆ ਜਾਂਦਾ ਹੈ । ਪੋਸਟਾਲੋਜੀ ਨੇ ਅਧਿਆਪਣ ਪ੍ਰਣਾਲੀ ਨੂੰ ਸ਼ਬਦ ਪ੍ਰਧਾਨ (Wordy System of Tea-ching) ਦਸਿਆ, ਜੋ ਨਾ ਤਾਂ ਬਾਲਕਾਂ ਦੀ ਯੋਗਤਾ ਦੇ ਅਨੁਸਾਰ ਹੁੰਦੀ ਹੈ ਅਤੇ ਨਾ ਜੀਵਨ ਦੇ ਹਾਲਾਤ ਦੇ ਹੀ। ਪਰ ਏਨੀ ਵੱਡੀ ਸਮਾਲੋਚਨਾ ਦੇ ਹੁੰਦਿਆਂ ਸੰਸਾਰ ਭਰ ਦੇ ਸਕੂਲਾਂ ਵਿਚ ਤੋਤਾ ਰਟਨੀ ਦਾ ਰਿਵਾਜ ਫਲ ਫੂਲ ਰਿਹਾ ਹੈ । ਛਾਤਰ (ਬੱਚੇ) ਤਾਂ ਅਜ ਭੀ ਤੋਤੇ ਵਾਂਗ ਰਟਦੇ ਹਨ ਅਤੇ ਪਰੀਖਿਅਕ ਰੂਪ ਅਧਿਆਪਕ ਦੋਖਦਾ ਹੈ ਕਿ ਲੜਕੇ ਬਿਨਾ ਕਿਸ ਤਰ੍ਹਾਂ ਦੀ ਗ਼ਲਤੀ ਕੀਤੇ ਰਟੀਆਂ ਹੋਈਆਂ ਗੱਲਾਂ ਦੁਹਰਾ ਸਕਦਾ ਹੈ ਕਿ ਨਹੀਂ । ਗਿਆਨ ਨੂੰ ਬੜੀ ਮਿਹਨਤ ਨਾਲ ਅੱਡ ਅੱਡ ਭਾਗਾਂ ਵਿਚ ਵੰਡਿਆ ਜਾਂਦਾ ਹੈ ਅਤੇ ਹਰ ਭਾਗ ਨੂੰ ਉਪਭਾਗਾਂ ਵਿਚ ਵੰਡਕੇ ਸਰਲ ਬਣਾਨ ਦੀ ਚੋਸ਼ਟਾ ਕੀਤੀ ਜਾਂਦੀ ਹੈ । ਬੱਚਿਆਂ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਇਸ ਵੰਡਵੇਂ ਗਿਆਨ ਨੂੰ ਪੂਰੀ ਤਰ੍ਹਾਂ ਰਟ ਲੈਣ ਚਾਹੇ ਉਨ੍ਹਾਂ ਨੂੰ ਇਸ ਦੀ ਲੋੜ ਅਨੁਭਵ ਹੋਵੇ ਜਾਂ ਨਾ ਹੋਵੇ, ਗਣਿਤ ਵਿਚ ਅਜਿਹੀਆਂ ਸੰਖਿਆਵਾਂ ਦੇ ਪ੍ਰਸ਼ਨਾ ਦੀਆਂ ਉਦਾਹਰਨ ਸਾਲਾਵਾਂ ਦਾ ਅਭਿਆਸ ਕਰਾਇਆ ਜਾਂਦਾ ਹੈ । ਜਿਨ੍ਹਾਂ ਦਾ ਜੀਵਨ ਵਿਚ ਕਦੇ ਕੰਮ ਨਹੀਂ ਪੈਂਦਾ ਅਤੇ ਛੋਟੇ • ਬੱਚਿਆਂ ਦੇ ਤਾਂ ਕਿਸੇ ਕੰਮ ਨਹੀਂ ਆਉਂਦੀਆਂ, ਸਾਰੇ ਦੋ