27
ਹੀ ਪੂਰਨ ਅਤੇ ਸਾਰਥਕ ਹੁੰਦੀ ਹੈ ਜਿੰਨੀ ਉਸ ਨੂੰ ਯਥਾਰਥ ਅਨੁਭਵ ਪ੍ਰਾਪਤ ਕਰਨ ਦਾ ਸਮਾਂ ਦਿੱਤਾ ਜਾਵੇ। ਉਸ ਦਾ ਮੁੱਖ ਉਦੇਸ਼ ਚਾਹੇ ਗਿਆਨ ਪ੍ਰਾਪਤੀ ਹੋਵੇ ਜਾਂ ਕਾਰਜ ਦੱਖ਼ਤਾ (Skill or Knowledge) ਸਮਾਜਿਕ ਸਫਲਤਾ ਜਾਂ ਅਧਿਆਤਮਕ ਸਿਧੀ (Social Feeling or Spirtual Awareness) ਜੋ ਕੁਝ ਉਹ ਆਪ ਕਰਦਾ ਹੈ ਉਸੇ ਤੋਂ ਉਸ ਦੀ ਸਿਖਿਆ ਹੁੰਦੀ ਹੈ, ਜੋ ਕੁਝ ਅਸੀਂ ਉਸ ਨੂੰ ਕਰ ਕੇ ਦੇਂਦੇ ਹਾਂ ਅਥਵਾ ਉਸ ਦੇ ਲਈ ਕਰਦੇ ਹਾਂ ਸਿਖਿਆ ਦੇ ਲਈ ਅਧਿਕ ਮਹਾਨਤਾ ਨਹੀਂ ਰਖਦਾ । ਮਨੁਖ ਦਾ ਮਨ ਅਤੇ ਸਰੀਰ ਗਤੀ ਸ਼ੀਲ ਹੈ; ਉਸ ਦੇ ਹਾਲਾਤ ਭੀ ਬਦਲਦੇ ਰਹਿੰਦੇ ਹਨ, ਪੈਰ ਪੈਰ ਤੇ ਉਹ ਉਸ ਤੋਂ ਪ੍ਰਭਾਵਤ ਹੁੰਦਾ ਹੈ ਅਤੇ ਉਸ ਤੇ ਪ੍ਰਭਾਵ ਪਾਂਦਾ ਹੈ । ਇਹ ਆਤਮ ਕ੍ਰਿਆਸ਼ੀਲਤਾ ਜਾਂ ਕੁਝ ਕਰ ਕੱਤਰ ਕੇ ਸਿਖ੍ਯਾ ਦਾ ਸਿਧਾਂਤ ਜੋ ਨਿਕੇ ਬੱਚਿਆਂ ਦੇ ਸਕੂਲ ਵਿਚ ਅਪਣਾਇਆ ਜਾਂਦਾ ਹੈ । ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਛਾਤਰਾਂ ਦੇ ਲਈ ਭੀ ਲਾਗੂ ਹੋਣਾ ਚਾਹੀਦਾ ਹੈ । ਛੋਟੇ ਅਤੇ ਵਡੇ ਬੱਚਿਆਂ ਦੀਆਂ ਮੰਗਾਂ ਅਤੇ ਰੁਚੀ ਵਿਚ ਝੋਨੀ ਬੜੀ ਟੱਕਰ (ਦਰਜ, ਤੋੜ) ਨਹੀਂ ਹੁੰਦੀ । ਵਰਤਮਾਨ ਸਿਖਿਆ ਪ੍ਰਣਾਲੀ ਵਿਚ ਪਾਠਕ੍ਰਮ ਦਾ ਸਮਾਨਯ, ਬਨਾਵਟੀ ਅਤੇ ਬੁਧੀ ਵਾਲਾ ਕਾਰਜ ਬਚਿਆਂ ਦੀ ਸੁਭਾਵਕ ਰੁਚੀ ਤੋਂ ਬਹੁਤ ਪਰ ਰਹਿੰਦਾ ਹੈ ਅਤੇ ਇਸ ਲਈ ਅਧਿਆਪਕ ਬੜੇ ਸਾਵਧਾਨ ਰਹਿੰਦੇ ਹਨ ਕਿ ਬੱਚਿਆਂ ਦੀਆਂ ਸੁਭਾਵਕ ਉਮੰਗਾਂ ਅਤੇ ਪ੍ਰੇਰਨਾਵਾਂ ਨਿਸਚਿਤ ਵਿਸ਼ਿਆਂ ਦੇ ਅਧਿਆਨ ਅਤੇ ਅਭਿਆਸ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਕਰ ਸਕਣ। ਇਸ ਦੇ ਉਲਟ ਬੇਸਿਕ ਸਿਖਿਆ ਪ੍ਰਣਾਲੀ ਵਿਚ ਅਜਿਹੀਆਂ ਪ੍ਰਨਾਵਾਂ ਅਤੇ ਰੁਚੀਆਂ ਸ਼ਿਖਿਆ ਦੇ ਲਈ ਬੜੀ ਮਹਾਨਤਾ ਰਖਦੀਆਂ ਹਨ ਅਤੇ ਉਨ੍ਹਾਂ ਦੇ ਸਮੁਚੇ ਅਤੇ ਅਰੋਗ ਵਿਕਾਸ਼, ਬੁਧੀ ਅਤੇ ਨਿਰਦੇਸ਼ਨ ਦਾ ਬੰਧੀ ਬੇਸਿਕ ਸਿਖਿਆ ਦੀ ਮੁਖ ਜ਼ਿਮੇਵਾਰੀ ਹੈ।
ਇਧਰ ਕੁਝ ਸਾਲਾਂ ਤੋਂ ਸਿਖਿਆ ਦੇ ਕੰਮ ਵਿਚ ਕ੍ਰਿਆਸ਼ੀਲਤਾ ਦੇ ਸਿਧਾਂਤ ਤੇ ਜੋ ਪੂਰਾ ਜ਼ੋਰ ਦਿਤਾ ਰਿਹਾ ਹੈ । ਉਸ ਦੀ ਤਾਰੀਫ਼ ਅਮਰੀਕੀ ਮਨੋ ਵਿਗਿਆਨਕਾਂ ਅਤੇ ਸਿਖਿਆ ਸ਼ਾਸਤਰੀਆ ਨੇ ਕੀਤੀ ਹੈ । ਉਨ੍ਹਾਂ ਨੇ ਦੇਖਿਆ ਕਿ ਤੇਤੇ ਦੀ ਤਰ੍ਹਾਂ ਕਿਤਾਬੀ ਗੱਲਾਂ ਰਟ ਲੈਣਾ ਕੋਈ ਸਿਖਿਆ ਨਹੀਂ ਹੈ ਅਤੇ ਉਨ੍ਹਾਂ ਦੀਆਂ ਨਿਤ ਬਦਲਦੀਆਂ ਵਧਦੀਆਂ ਸਮਾਜਕ ਤੇ ਆਰਥਕ ਲੋੜਾਂ ਦੇ ਅਸਰ ਨਾਲ ਸਿਖਿਆ