25
ਆਪਣੇ ਉਦੇਸ਼ ਸਪਸ਼ਟ ਨਜ਼ਰ ਆਉਣ ਇਹ ਉਨ੍ਹਾਂ ਦੀ ਮਹਾਨਤਾ ਸਮਝਣ, ਇਸ ਤਰ੍ਹਾਂ ਦੀ ਆਤਮ ਕ੍ਰਿਆ ਸ਼ੀਲਤਾ (Self Activity) ਦੇ ਬਿਨਾ ਕਿਸੇ ਤਰ੍ਹਾਂ ਦੀ ਸਿਖਿਆ ਵੀ ਸੰਭਵ ਨਹੀਂ ਅਤੇ ਇਹ ਕ੍ਰਿਆ ਸ਼ੀਲਤਾ ਸੁਸਤ ਅਤੇ ਵਿਹਲੇ ਬਾਲਕਾਂ ਨਾਲੋਂ ਚੁਸਤ ਅਤੇ ਚੰਚਲ ਬਾਲਕਾਂ ਵਿਚ ਹੀ ਪਾਈ ਜਾਂਦੀ ਹੈ । ਸੁਸਤ ਨਿਸ਼ਕ੍ਰਿਆ (Inactive) ਕੁਝ ਨਹੀਂ ਸਿਖ ਸਕਦਾ
ਬੱਚਿਆਂ ਦਾ ਸਦਾ ਕੁਝ ਨਾ ਕੁਝ ਕਰਦੇ ਰਹਿਣਾ ਸਰਬ ਸ਼ਾਧਾਰਨ ਗਲ ਹੈ । ਜੋ ਅਕਸਰ ਤਦ ਹੀ ਬੱਚਿਆਂ ਵਿਚ ਮਿਲਦਾ ਹੈ । ਕਿੰਡਰ ਗਾਰਡਨ, ਸਿਖਿਆ ਮੰਦਰ, ਬਾਲ ਭਵਨ ਤੇ ਮਾਂਟੋਸਰੀ ਸਕੂਲ ਦੀ ਸਫ਼ਲਤਾ ਅਤੇ ਲੋਕ ਪਿਆਰ ਦਾ ਭੇਦ ਇਹੀ ਹੈ ਕਿ ਉਨਾਂ ਨੇ ਬਾਲਕ ਦੀ ਲਗਾਤਾਰ ਕ੍ਰਿਆ ਸ਼ੀਲਤਾ ਦੇ ਸਚ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ ਅਤੇ ਆਪਣੇ ਪ੍ਰੋਗਰਾਮ ਵਿਚ ਇਸ ਸੱਚ ਨੂੰ ਕਾਰਜ ਰੂਪ ਵਿਚ ਬਦਲਣ ਦਾ ਜਤਨ ਕੀਤਾ ਹੈ । ਬੜੇ ਅਸਚਰਜ ਦੀ ਗੱਲ ਹੈ ਕਿ ਬੱਚਿਆਂ ਬਾਰੇ ਜਿਸ ਸੱਚ ਨੂੰ ਅਸੀਂ ਸਿਖਿਆ ਮੰਦਰ ਅਤੇ ਪਿੰਡਰ ਗਾਰਟਨ ਵਿਚ ਸਿਖਦੇ ਹਾਂ ਉਸ ਦੀ 'ਪ੍ਰਾਇਮਰੀ ਅਤੇ ਮਿਡਲ ਸਕੂਲਾਂ ਵਿਚ ਨਿਰਾਦਰੀ ਕਰਦੇ ਹਨ । ਇਥੇ ਅਸੀਂ ਬੱਚਿਆਂ ਦੇ ਵਿਕਾਸ਼ ਨੂੰ ਉਨ੍ਹਾਂ ਦੀ ਆਪਣੀ ਕ੍ਰਿਆ ਸ਼ੀਲਤਾ ਤੇ ਛਡਣ ਦੇ ਲਈ ਰਾਜ਼ੀ ਹੋ ਜਾਂਦੇ ਹਾਂ ਅਤੇ ਪਸੰਦ ਨਹੀਂ ਕਰਦੇ ਕਿ ਵੱਡਿਆਂ ਦੇ ਵਲੋਂ ਉਨ੍ਹਾਂ ਤੇ ਕਿਸੇ ਤਰ੍ਹਾਂ ਦਾ ਕੰਟਰੋਲ ਲਗਾਇਆ ਜਾਵੇ । ਅਸੀਂ ਚਾਹੁੰਦੇ ਹਾਂ ਕਿ ਉਹ ਆਪਣੀ ਮੌਜ ਨਾਲ ਖੇਡਣ, ਕੁਦਣ ਅਤੇ ਆਪਣੀ ਮਰਜ਼ੀ ਨਾਲ ਕੰਮ ਕਰਨ । ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਅਗਵਾਈ ਭੀ ਨਾ ਮਿਲੇ। ਅਸੀਂ ਉਨ੍ਹਾਂ ਦੀਆਂ ਮਾਨਸਿਕ ਲੋੜਾਂ ਨੂੰ ਮੰਨ ਰਹੇ ਹਾਂ ਅਤੇ ਸਮਝਦੇ ਹਾਂ ਕਿ ਇਨ੍ਹਾਂ ਨੰਨ੍ਹੇ, ਮੁਨਿਆਂ ਦੋ ਭੀ ਆਪਣੇ ਅਧਿਕਾਰ ਹਨ ਜੋ ਸਾਨੂੰ ਸਭ ਨੂੰ ਮੰਨਣ ਯੋਗ ਹਨ । ਪਰ ਜਿਵੇਂ ਹੀ ਉਹ ਪ੍ਰਾਇਮਰੀ ਸਕੂਲ ਵਿਚ ਪੁਜਦੇ ਹਨ ਉਨ੍ਹਾ ਦੀ ਪੜਾਉਣ ਦੀ ਸਾਮਗਰੀ ਅਤੇ ਵਿਧੀ ਉਨ੍ਹਾਂ ਦੀਆਂ ਸੁਭਾਵਿਕ ਪ੍ਰਵਿਰਤੀਆਂ ਦੀ ਪੂਰੀ ਤਰ੍ਹਾਂ ਨਿਰਾਦਰੀ ਕਰਦੀ ਹੈ । ਵਰਤਮਾਨ ਪ੍ਰਣਾਲੀ ਵਿਚ ਮਾਨਸਿਕ ਸਿਖਿਆ ' ਤੇ ਬੁਧੀ ਵਿਕਾਸ ਨੂੰ ਹੀ ਮਹਾਨਤਾ ਦਿਤੀ ਜਾਂਦੀ ਹੈ ਅਤੇ ਕਿਤਾਬ ਪੜ੍ਹਨਾ ਤੇ ਉਨ੍ਹਾਂ ਵਿਚ ਲਿਖੀਆਂ ਗਲਾਂ ਨੂੰ ਰਟ ਲੌਣਾ ਬੜਾ ਜ਼ਰੂਰੀ ਸਮਝਿਆ ਜਾਂਦਾ ਹੈ । ਪਰ ਬੰਦਾ ਕੀ ਚਾਹੁੰਦਾ ਹੈ ਅਤੇ ਉਸ ਦੀ ਰੁਚੀ ਕਿਧਰ ਕੰਮ