ਪੰਨਾ:ਬੇਸਿਕ ਸਿਖਿਆ ਕੀ ਹੈ.pdf/29

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 4 )

ਬੇਸਿਕ ਸਿਖਿਆ ਪ੍ਰਣਾਲੀ ਵਿਚ ਬਾਲਕ ਕੁਝ ਕਰ ਕੇ ਜਾਂ ਆਤਮ ਕ੍ਰਿਆ ਸ਼ੀਲਤਾ (Learn by doing or through self activity) ਦੁਆਰਾ ਸਿਖਦੇ ਹਨ, ਸੁਣ ਪੜ੍ਹ ਤੇ ਯਾਦ ਕਰ ਕੇ ਨਹੀਂ

ਕ੍ਰਿਆ ਸ਼ੀਲਤਾ ਤੋ ਕੁਝ ਕਰ ਕੇ ਸਿਖਣ ਦਾ ਸਿਧਾਂਤ ਕੋਈ ਨਵਾਂ ਨਹੀਂ। ਸੰਸਾਰ ਦੇ ਸਾਰੇ ਸਿਖਿਆ ਸ਼ਾਸਤਰੀ (Educationist) ਇਸ ਤੇ ਜ਼ੋਰ ਦਿਦੇ ਹਨ । ਜੀਵਨ ਅਤੇ ਸਿਖਿਆ ਦਾ ਕੁਝ ਹੈ ਭੀ ਗੂੜਾ ਸਬੰਧ । “ਅਸੀਂ ਜੀਉਂਦੇ ਹਾਂ ਤੇ ਸਿਖਦੇ ਹਾਂ।” (We Live and Learn) ਬੱਚੇ ਜੋ ਸੋਚਦੇ ਘਟ ਹਨ ਅਤੇ ਕਰਦੇ ਅਧਿਕ ਹਨ, ਜਿਨ੍ਹਾਂ ਦਾ ਸਭ ਤੋਂ ਵਡਾ ਕੰਮ ਜੀਊਣਾ ਹੈ, ਜੋ ਜੀਵਨ ਦੀਆਂ ਗਲਾਂ ਵਿਚ ਹੀ ਉਲਝੇ ਰਹਿੰਦੇ ਹਨ, ਜਿਨ੍ਹਾਂ ਨੂੰ ਛੋਟੀਆਂ ਛੋਟੀਆਂ ਪਰ ਜ਼ਰੂਰੀ ਮੰਗਾਂ ਪੂਰੀਆਂ ਕਰਨ ਤੋਂ ਵਿਹਲ ਨਹੀਂ ਮਿਲਦਾ, ਚੁਪ ਚਾਪ ਅਧਿਆਪਕ ਦੀਆਂ ਰਲਾਂ ਸੁਣਨ। ਜਦੋਂ ਕਦੇ ਪੁਸਤਕਾਂ ਪੜ੍ਹਨ ਨਾਲ ਨਿਜੀ ਅਨੁਭਵ ਨਾਲ ਕਿਤੇ ਜ਼ਿਆਦਾ ਸਿਖਦੇ ਹਨ । ਨਵੀਨ ਮਨੋਵਿਗਿਆਨ ਅਤੇ ਸਿਖਿਆ ਭੀ ਇਸੇ ਸੱਚ ਤੇ ਜ਼ੋਰ ਦਿੰਦੇ ਹਨ ਕਿ ਇਕ ਸਾਧਾਰਨ ਸਮ ਰੋਗ ਬਾਲਕ ਜੀਉਂਦਾ ਜਾਗਦਾ ਚਲਦਾ ਫਿਰਦਾ ਕ੍ਰਿਆ ਸ਼ੀਲ ਪ੍ਰਾਣੀ ਹੈ ਜੋ ਹਰ ਵੇਲੇ ਕਿਸੋ ਨਾ ਕਿਸੇ ਉਦੇਸ਼ ਨੂੰ ਪੂਰਾ ਕਰਨ ਵਿਚ ਲਗਾ ਰਹਿੰਦਾ ਹੈ । ਜਾਣਨ, ਹਥਿਆਉਣ ਅਤੇ ਬਣਾਉਣ (Curiosity, Manipulation or Construction) ਦੀਆਂ ਅੰਦਰ- ਲੀਆਂ ਨੈਸਰਗਿਕ ਪ੍ਰਣਾਵਾਂ (Instincts) ਉਸ ਦੇ ਸਾਹਮਣੇ ਉਦੇਸ਼ਾਂ ਦਾ ਤਾਂਤਾ ਲਗਾਈ ਰਹਿੰਦੀਆਂ ਹਨ ਅਤੇ ਉਸ ਨੂੰ ਕਦੀ ਭੀ ਨਿਚੱਲਾ ਨਹੀਂ ਬੈਠਣ ਦੇਂਦੀਆਂ । ਉਹ ਸਦਾ ਕੁਝ ਨਾ ਕੁਝ ਕਰਦਾ ਰਹਿੰਦਾ ਹੈ। ਉਸ ਨੇ ਕੁਝ ਜਾਣਨਾ ਹੈ, ਕੁਝ ਬਣਾਨਾ ਹੈ, ਕੁਝ ਮਰੋੜਨਾ, ਧਕਣਾ, ਸੁਟਣਾ, ਡੋਗਨਾ ਹੈ । ਆਮ ਸ਼ਕਾਇਤ ਹੈ ਕਿ ਬੱਚੋ ਕਦੀ ਆਰਾਮ ਨਾਲ ਨਹੀਂ ਬੈਠਦੇ । ਬੈਠਣ ਕਿਵੇਂ, ਲਗਾਤਾਰ ਹੱਥ ਪੈਰ ਮਾਰਨਾ ਤੋ ਕੁਝ ਕਰਦੇ ਰਹਿਣਾ ਉਨ੍ਹਾਂ ਦੀ ਪ੍ਰਕ੍ਰਿਤੀ ਦਾ ਅੰਗ ਹੈ। ਬਾਲਕ ਇਸ

23