22
ਕਿਨੇ ਉਪਯੋਗੀ ਸਿਧ ਹੁੰਦੇ ਹਨ । ਉਸੇ ਨਾਲ ਉਨ੍ਹਾਂ ਦੀ ਮਹਾਨਤਾ ਜਾਣੀ ਜਾਂਦੀ ਹੈ। ਜਿਨੀ ਲੋੜ ਕੋਈ ਵਿਸ਼ਾ ਪੂਰੀ ਕਰਦਾ ਹੈ, ਉਤਨਾ ਹੀ ਜ਼ਰੂਰੀ ਉਹ ਮੰਨਿਆ ਜਾਂਦਾ ਹੈ । ਮਹਾਂਯੁਧ ਵਿਚ ਹਵਾਈ ਅਤੇ ਸਮੁੰਦਰੀ ਸਿਖਿਆ ਦੇਣ ਵਾਲੀਆਂ ਸੰਸਥਾਵਾਂ ਵਿਚ ਜੋ ਅਨੁਭਵ ਪ੍ਰਾਪਤ ਹੋਇਆ ਉਸ ਤੋਂ ਸਿੱਧ ਹੁੰਦਾ ਹੈ ਕਿ ਗਣਿਤ ਜਿਹਾ ਬਾਮਾਨਯ ਅਤੇ ਨੀਰਸ ਵਿਸ਼ਾ ਭੀ ਰੁਚੀਕਰ (ਸੁਆਦਲਾ ਬਣ ਜਾਂਦਾ ਹੈ। ਜਦ ਉਸ ਦਾ ਸਬੰਧ ਅਜਿਹੇ ਕਾਰਜ ਵਿਚ ਜੋੜਿਆ ਜਾਂਦਾ ਹੈ । ਜਿਸ ਦੁਆਰਾ ਕੋਈ ਲੋੜੀਂਦਾ ਅਤੇ ਪਿਆਰਾ ਲਖਸ਼ ਸਿਧ ਹੋਵੇ । ਕੋਈ ਭੀ ਅਧਿਆਪਕ ਬਚਿਆਂ ਦੇ ਅਨੇਕ ਉਦਾਹਰਨ ਦੇ ਸਕਦਾ ਹੈ। ਜਿਨ੍ਹਾਂ ਨੇ ਕਿਸੇ ਇਕ ਵਿਸ਼ੇ ਵਿਚ ਕਦੀ ਕੋਈ ਦਿਲਚਸਪੀ ਨਹੀਂ ਲਈ ਅਤੇ ਨਾ ਅਧਿਅਨ ਵਿਚ ਕੋਈ ਉਨਤੀ ਹੀ ਕੀਤੀ ਜਦੋਂ ਤਕ ਉਸ ਵਿਸ਼ੇ ਦਾ ਸਬੰਧ ਕਿਸੇ ਨਿਜੀ ਲੋੜ ਨਾਲ ਨਹੀਂ ਜੋੜਿਆ ਗਿਆ ਅਤੇ ਅਜਿਹਾ ਸਬੰਧ ਜੁੜ ਜਾਣ ਤੇ ਉਨ੍ਹਾਂ ਬਚਿਆਂ ਨੇ ਉਸ ਵਿਸ਼ੇ ਤੇ ਪੂਰਾ ਅਧਿਕਾਰ ਪਾਇਆ ਅਤੇ ਯੋਗਤਾ ਪ੍ਰਾਪਤ ਕੀਤੀ। ਜੋ ਯੋਗ ਅਤੇ ਸਮਸਿਆਤਮਕ ਕਾਰਜ ਜਟਿਲ ਹੋਵੇ ਅਤੇ ਬਹੁਤ ਸਾਰੇ ਬਾਲਕ ਇਕਠੇ ਮਿਲਕੇ ਕੰਮ ਕਰਨ ਉਸ ਵਿਚੋਂ ਹਰੇਕ ਕਿਸੇ ਭਿੰਨ ੨ ਅੰਸ਼ ਤੋਂ ਲਗਾ ਰਹੇ । ਤਾਂ ਵਿਚਾਰ ਵਟਾਂਦਰਾ ਤਥਾ ਆਪਣੇ ਅਨੁਭਵਾਂ ਤੋਂ ਪਰਸਪਰ ਲਾਭ ਉਠਾ ਕੇ ਵਿਸ਼ਿਆਂ ਦਾ ਏਕੀ ਕਰਨ ਅਧਿਕ ਪੂਰਨ ਸਪਸ਼ਟ ਅਤੇ ਨਿਸਚਤ ਹੁੰਦਾ ਹੈ। ਸ਼ਟਤਮ ਸਿਖਿਆ ਉਹ ਹੈ ਜਿਸ ਤੋਂ ਅਨੇਕਾਂ ਪ੍ਰਕਾਰ ਦੀਆਂ ਚੀਜ਼ਾਂ ਅਤੇ ਸਚਾਈਆਂ ਵਿਚ ਸਬੰਧ ਜਾਣਨ ਤੇ ਕਾਇਮ ਕਰਨ ਵਿਚ ਬਾਲਕਾਂ ਦੀ ਮਦਦ ਮਿਲੇ । ਪਰ ਜਦੋਂ ਤਕ ਪਾਠ ਕ੍ਰਮ ਦੇ ਭਿੰਨ ੨ ਵਿਸ਼ਿਆਂ ਦਾ ਪਰਸਪਰ ਸਬੰਧ ਅਤੇ ਵਿਸ਼ਿਆਂ ਦਾ ਜੀਵਨ ਨਾਲ ਸੰਬੰਧ ਜੋੜਿਆ ਦਿਖਾਇਆ ਨਹੀਂ ਜਾਂਦਾ । ਬਾਲਕ ਆਲ ਦੁਆਲੇ ਦੀਆਂ ਚੀਜ਼ਾਂ ਵਿਚ ਸੰਬੰਧ ਨਹੀਂ ਦੇਖਣਗੇ ਅਤੇ ਨਾ ਉਨ੍ਹਾਂ ਨੂੰ ਆਪਣੇ ਪੜ੍ਹਨ ਲਿਖਣ ਦਾ ਹੀ ਕੋਈ ਭਾਵ ਸਮਝ ਵਿਚ ਆਵੇਗਾ | ਜਦੋਂ ਸੂਚਨਾਤਮਕ ਵਿਦਿਆ ਤੋ ਜੀਵਨ ਵਿਚ ਜਾਣਨ ਅਤੇ ਕਰਨ ਵਿਚ ਕੋਈ ਸੰਬੰਧ ਨਹੀਂ ਦਿਖਾਈ ਦੇਵੇਗਾ, ਉਨ੍ਹਾਂ ਦੇ ਲਈ ਸੰਸਾਰ ਇਕ ਬੋਬੀ ਅਤੇ ਨਿਰਾਰਥਕ ਵਸਤੂ ਹੋਵੇਗੀ।