ਪੰਨਾ:ਬੇਸਿਕ ਸਿਖਿਆ ਕੀ ਹੈ.pdf/27

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

2.

ਕੇਂਦਰ ਵਿਸ਼ੇ ਤੋਂ ਹਟ ਕੇ ਸ਼ਿਲਪ ਬਣਦਾ ਹੈ। ਤਦ ਗਿਆਨ ਨੂੰ ਅਜਿਹੇ ਵਿਸ਼ਿਆਂ ਦਾ ਝੰਡ ਨਹੀਂ ਖ਼ਿਆਲ ਕੀਤਾ ਜਾਂਦਾ ਜਿਸ ਵਿਚੋਂ ਹਰੇਕ ਵਿਸ਼ਾਖ਼ਾਸ ਕਾਰ ਨਾਲ ਸਚਾਈਆਂ ਦਾ ਜੋੜ ਹੋਵੇ ਸਗੋਂ ਉਸ ਨੂੰ ਇਕ ਅਖੰਡ, ਏਕੀ ਕ੍ਰਿਤ (Unified) ਹਾਸ਼ੀ ਸਮਝਿਆ ਜਾਂਦਾ ਹੈ । ਇਸ ਲਈ ਨਵਾਂ ਪਾਠਯ ਕ੍ਰਮ ਏਕੀ ਕ੍ਰਿਤ ਪਾਠਯ ਕ੍ਰਮ (Integrated Curriculum) ਦੇ ਨਾਮ ਤੋਂ ਪ੍ਰਸਿਧ ਹੈ । ਇਕ ਪਾਸੇ ਤਾਂ 'ਇਸ ਨੂੰ ਬੱਚਿਆਂ ਦੀਆਂ ਵਧਦੀਆਂ ਤੇ ਬਦਲੀਆਂ ਰੁਚੀਆਂ (Growing and Maturnig Interests) ਨਾਲ ਜੋੜਿਆ ਜਾਂਦਾ ਹੈ ਤੇ ਦੂਜੇ ਪਾਸੇ ਬਦਲ ਦੋ ਹਾਲਾਤ (Changing Environment) ਨਾਲ।

ਇਹ ਸੁਧਾਰ ਇਕ ਦਮ ਨਹੀਂ ਹੋਇਆ। ਵਰਤਮਾਨ ਪਾਠ ਕ੍ਰਮ ਤੋਂ ਲਕ ਨੂੰ ਬੜਾ ਅਸੰਤੋਸ਼ ਹੈ—ਉਸ ਵਿਚ ਕਿਤਾਬਾਂ ਦਾ ਬੋਲ ਬਾਲਾ ਹੈ । ਵਿਸ਼ਿਆਂ ਨੂੰ ਅੱਡ ਅੱਡ ਰਖਿਆ ਜਾਂਦਾ ਹੈ ਆਦਿ । ਇਹ ਅਸੰਤੋਸ਼ ਸਪਸ਼ਟ ਹੈ ਜਦੋਂ ਕਿ ਅਸੀਂ ਦੇਖਦੇ ਹਾਂ ਕਿ ਕਿਵੇਂ ਸਕੂਲ ਦੇ ਕਾਰਜ ਕ੍ਰਮ ਵਿਚ ਕਈ ਪ੍ਰਕਾਰ ਦੀਆਂ ਪ੍ਰਤੀਆਂ ਪ੍ਰਵੇਸ਼ ਕਰ ਰਹੀਆਂ ਹਨ । ਵਾਦ ਵਿਵਾਦ ਸਭਾਵਾਂ, ਪ, ਕੁਦਰਤੀ ਮੁਤਾਲਿਆ (Nature Study) ਸਮਾਜ ਸ਼ਾਸਤਰ (Social Study) ਗੋਹ ਸ਼ਾਸਤਰ (Domestic Science) ਆਦਿ । ਪਾਠ ਕ੍ਰਮ ਵਿਚ ਇਸ ਪ੍ਰਕਾਰ ਸਜਾਵਟ ਦੀਆਂ ਗੱਲਾਂ ਜੋੜਨ ਨਾਲੋਂ ਸਾਫ਼ ਤੌਰ 'ਤੇ ਪ੍ਰਵਾਨ ਕਿਉਂ ਨਹੀਂ ਕਰ ਲਿਆ ਜਾਂਦਾ ਕਿ ਮੌਜੂਦਾ ਅਧੂਰਾ ਅਤੇ ਅਪੂਰਨ ਹੈ। ਉਹ ਅਸਫ਼ਲ ਰਿਹਾ ਹੈ ਅਤੇ ਉਸ ਵਿਚ ਸੁਧਾਰ ਦੀ ਲੋੜ ਹੈ? ਅਜਿਹਾ ਸੁਧਾਰ ਉਸੇ ਹਾਲਤ ਵਿਚ ਹੋਵੇਗਾ ਜਿਸ ਦਾ ਇਥੇ ਸੰਕੇਤ ਕੀਤਾ ਗਿਆ ਹੈ । ਉਸ ਵਿਚ ‘ਕੁਝ’ ਅਤੇ ‘ਕਾਫ਼ੀ ਸੁਧਾਰ ਦੀ ਲੋੜ ਨਹੀਂ ਉਸ ਨੂੰ ਤਾਂ ਪੂਰੇ ਸੁਧਾਰ ਦੀ ਲੋੜ ਹੈ ਜਿਹਾ ਕਿ ਬੇਸਿਕ ਪ੍ਰਣਾਲੀ ਜ਼ੋਰ ਦਿੰਦੀ ਹੈ ।

ਪਰ ਏਕੀ ਕ੍ਰਿਤ ਪਾਠਯਕ੍ਰਮ ਦੀ ਦਿਸ਼ਾ ਵਿਚ ਇਹ ਪਹਿਲਾ ਜਤਨ ਨਹੀਂ ਪ੍ਰਯੋਗ ਪ੍ਰਣਾਲੀ (Project method) ਵਿਚ ਕਿਸੇ ਇਕ ਸਮਸਿਆਤਮਕ ਕਾਰਜ ਦੀ ਮਹਾਨਤਾ ਅਤੇ ਮੂਲ ਅਨੁਭਵ ਕੀਤਾ ਜਾਂਦਾ ਹੈ ਅਤੇ ਉਸ ਨੂੰ ਅਸਲ ਲਿਖਤੀ ਵਿਚ ਪੂਰਾ ਕਰਨ ਵਿਚ ਕਈ ਭਿੰਨ ਵਿਸ਼ਿਆਂ ਦਾ ਇਕਠਾ ਪ੍ਰਯੋਗ ਅਤੇ ਅਭਿਆਸ ਕਰਨ ਦੀ ਸਹੂਲਤ ਹੁੰਦੀ ਹੈ। ਇਹ ਵਿਸ਼ੇ ਕਾਰਜ, ਸੰਪਨ ਕਰਨ ਵਿਚ