ਪੰਨਾ:ਬੇਸਿਕ ਸਿਖਿਆ ਕੀ ਹੈ.pdf/26

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

20

ਵਿਸ਼ਿਆਂ ਵਿਚ ਵੰਡਦੇ ਹਾਂ, ਤਾਂ ਉਹ ਸੂਖਮ ਸਰਲ ਅਤੇ ਉਪਯੋਗੀ ਬਣਦਾ ਹੈ । ਵਰਤ ਮਾਨ ਪਾਠਯ ਕ੍ਰਮ ਤਾਂ ਵਿਸ਼ਿਆਂ ਦਾ ਸਮੂਹੀਕਰਨ (Groups and Combi nation) ਹੈ । ਉਸ ਵਿਚ ਨਵੇਂ ਵਿਸ਼ੇ ਤਾਂ ਜੁੜਦੇ ਹੀ ਰਹਿੰਦੇ ਹਨ, ਪਰ ਕਦੀ ਕੋਈ ਪੁਰਾਣਾ ਵਿਸ਼ਾ ਛਡਿਆ ਨਹੀਂ ਜਾਂਦਾ ! ਪਰੰਪਰਾ ਦਾ ਬੋਲ ਬਾਲਾ ਅਤੇ ਅਧਿਕਾਰੀਆਂ ਦਾ ਸੁਆਰਥ ਉਸ ਵਿਚ ਕੋਈ ਭੀ ਤਬਦੀਲੀ ਨਹੀਂ ਹੋਣ ਦਿੰਦਾ।

ਪਰ ਇਹ ਉਪਰ ਕਹੋ ਵਿਸ਼ੇ ਇਕ ਤਰ੍ਹਾਂ ਨਾਲ ਵਡਿਆਂ ਦੇ ਦ੍ਰਿਸ਼ਟੀ ਕੋਣ ਨਾਲ ਕੀਤੇ ਹੋਏ ਹਾਲਾਤ ਅਤੇ ਉਨ੍ਹਾਂ ਦੇ ਗਿਆਨ (Environment and its Knowledge) ਦੀ ਵੰਡ ਹੈ। ਇਹ ਵਡਿਆਂ ਲਈ ਉਪਯੋਗੀ ਹੋ ਸਕਦੇ ਹਨ ਪਰ ਕੀ ਇਹ ਉਤਨੇ ਹੀ ਸਾਰਥਕ ਛੋਟਿਆਂ ਬੱਚਿਆਂ (Children) ਲਈ ਭੀ ਹਨ ਵਿਸ਼ੇ ਨਾਲੋਂ ਅਸਾਡੀ ਰੁਚੀ ਬੱਚੇ ਵਿਚ ਵਧੇਰੇ ਹੈ। ਕੀ ਉਸ ਦਾ ਤਜਰਬਾ ਹੈ, ਕੀ ਉਹ ਸਿਖਦਾ ਹੈ ਉਸ ਦੀਆਂ ਵਰਤਮਾਨ ਮੰਗਾਂ, ਰੁਚੀ ਅਤੇ ਵਿਚਾਰ ਕੀ ਹਨ, ਉਹ ਕਿਸ ਪ੍ਰਕਾਰ ਦੇ ਵਿਚਾਰ, ਰੁਚੀ ਅਤੇ ਆਚਰਨ ਸਿਖਣ ਜਾ ਰਿਹਾ ਹੈ । ਜੋ ਕੁਝ ਉਹ ਸਿਖਦਾ ਹੈ, ਸੋ ਕੁਝ ਉਹ ਕਰਦਾ ਹੈ, ਇਹੀ ਉਸ ਦਾ ਨਤੀਜਾ ਹੈ। ਉਸ ਦੀ ਸਿਖਿਆ ਤਾਂ ਉਸ ਦੇ ਜੀਵਨ ਕਾਰਜ ਦਾ ਇਕ ਪਹਿਲੂ ਹੈ । ਉਸ ਦਾ ਢਾਂਚਾ ਵਡਿਆਂ ਦੀ ਵਿਚਾਰ ਦੇ ਅਨੁਸਾਰ ਨਹੀਂ ਬਣਾਇਆ ਜਾ ਸਕਦਾ । ਸਕੂਲ ਦਾ ਪਾਠ ਕ੍ਰਮ ਨੀਰਸ ਵਿਸ਼ਿਆਂ ਦੀ ਨਹੀਂ ਸਗੋਂ ਸਮਸਿਆਵਾਂ ਕਠਿਨਾਈਆਂ ਯੋਜਨਾਂ ਕ੍ਰਿਆਵਾਂ, ਮਹਤੱਵ ਪੂਰਨ ਅਨੁਭਵਾਂ ਅਤੇ ਮੰਗਾਂ ਦਾ ਸੂਚਕ ਹੋਣਾ ਚਾਹੀਦਾ ਹੈ । ਇਹ ਸਭ ਕਿਸ ਤਰਤੀਬ ਵਿਚ ਰਖੇ ਜਾਣ, ਇਸ ਦਾ ਫ਼ੈਸਲਾ ਵਡਿਆਂ ਦੀ ਤਰਕ ਬੁਧੀ (Adult logic or System) ਅਤੇ ਵਿਚਾਰ ਨਹੀਂ, ਬਚਿਆਂ ਦੀਆਂ ਵਧਦੀਆਂ ਹੋਈਆਂ ਮੰਗਾਂ ਅਤੇ ਰੁਚੀਆਂ ਕਰਨਗੀਆਂ । ਚਾਲੂ ਪ੍ਰਣਾਲੀ ਵਿਚ ਵਿਸ਼ਿਆਂ ਦੇ ਕ੍ਰਮ ਨੂੰ ਅਧਿਆਪਕ ਤੋਂ ਸ਼ਾਗਿਰਦ ਬਦਲ ਨਹੀਂ ਸਕਦੇ। ਉਸ ਦਾ ਤਾਂ ਅੰਤਮ ਫ਼ੈਸਲਾ ਪਾਠਯ ਪੁਸਤਕਾਂ ਵਿਚ ਕਰ ਦਿੱਤਾ ਗਿਆ ਹੈ। ਪਰ ਬੇਸਿਕ ਸਿਖਿਆ ਵਿਚ ਇਹ ਕੰਮ ਨਿਤ ਬਦਲਦਾ ਰਹਿੰਦਾ ਹੈ । ਚਲਦੇ ਕੰਮ ਵਿਚ ਭਿੰਨ ਪ੍ਰਕਾਰ ਦੇ ਗਿਆਨ ਦੀ ਲੋੜ ਪੈਂਦੀ ਹੈ ਅਤੇ ਜੋਭੀ ਜਾਣਕਾਰੀ ਹੁੰਦੀ ਹੈ ਉਸ ਨੂੰ ਕੰਮ ਵਿਚ ਲਿਆ ਜਾਂਦਾ ਹੈ। ਇਸ ਤਰ੍ਹਾਂ ਕਾਰ ਜ਼ਮ ਨਿਸਬਤਨ ਲਚੀਲਾ ਅਤੇ ਪਰੀਵਰਤਨਸ਼ੀਲ ਰਹਿੰਦਾ ਹੈ। ਜਦੋਂ ਸਿਖਿਆ ਦਾ