ਪੰਨਾ:ਬੇਸਿਕ ਸਿਖਿਆ ਕੀ ਹੈ.pdf/25

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

19

ਚੇਤਨ ਅਤੇ ਆਤਮ ਵਿਕਾਸ (Self Activity, Self Direction and Self Growth) ਦੀ ਸਮਰੱਥਾ ਹੈ ਤਾਂ ਪਾਠ ਕ੍ਰਮ ਵਿਸ਼ਿਆ ਦਾ ਤਾਨਾਬਾਨਾ ਅਤੇ ਪੁਸਤਕਾਂ ਦੀ ਸੂਚੀ ਨਹੀਂ ਰਹਿ ਜਾਂਦਾ | ਉਸ ਦੀ ਇਕ ਸਜੀਵ ਪਰੀਭਾਸ਼ਾ ਕਰਨੀ ਹੋਵੇਗੀ; ਉਹ ਇਕ ਅਜਿਹਾ ਕਾਰਜ ਕ੍ਰਮ ਬਣ ਜਾਂਦਾ ਹੈ ਜਿਸ ਵਿੱਚ ਉਨ੍ਹਾਂ ਸਭ ਕੰਮਾ ਦਾ ਸਮਾਵੇਸ਼ ਹੁੰਦਾ ਹੈ ਜਿਨ੍ਹਾਂ ਨੂੰ ਬਾਲਕ ਸਕੂਲ ਦੀ ਚਾਰ ਦੀਵਾਰੀ ਵਿੱਚ ਕਰਦੇ ਅਤੇ ਖਾਂਦੇ ਹਨ । ਸਿਖਿਆ ਦੇ ਮੈਦਾਨ ਵਿੱਚ ਬੇਸਿਕ ਪ੍ਰਣਾਲੀ ਦਾ ਇਕ ਵਿਸ਼ੇਸ਼ ਉਦੇਸ਼ ਹੈ ਅਤੇ ਸਕੂਲ ਦੀ ਉਨਤੀ ਤੇ ਅਨੁਭਵਾਂ ਦੇ ਆਧਾਰ ਤੇ ਬਣਿਆ ਹੋਇਆਂ ਪਾਠਯ ਕ੍ਰਮ ਉਸ ਉਦੇਸ਼ ਦੀ ਪੂਰਤੀ ਦਾ ਸਾਧਨ ਹੈ । ਨਵਾਂ ਪਾਠਯ ਕ੍ਰਮ ਪੁਰਾਨੇ ਢਰੇ ਦਾ ਸ਼ੰਕੋਚਵਾ ਅਤੇ ਥੋਥਾ ਢਾਂਚਾ ਨਹੀਂ ਜਿਸ ਵਿੱਚ ਕੇਵਲ ਵਿਸ਼ਿਆਂ ਅਤੇ ਪੁਸਤਕਾਂ ਦੀਆਂ ਹੀ ਸੂਚੀਆਂ ਮਿਲਣ ਸਗੋਂ ਨਿੱਤ ਬਦਲੀਆਂ ਦੁਨੀਆਂ ਵਿਚ ਵਧਦੇ ਬਦਲਦੇ ਬੱਚੇ ਦੇ ਲਈ ਵਧਦਾ ਬਦਲਦਾ (Growing and ever changing) ਕਾਰਜ ਕ੍ਰਮ ਹੈ । ਬੱਚੇ ਦੇ ਵਿਕਾਸ ਦੇ ਨਾਲ ਨਾਲ ਪਾਠਯ ਕ੍ਰਮ ਦਾ ਭੀ ਵਿਕਾਸ ਹੁੰਦਾ ਹੈ ।

ਵਿਗਿਆਨ (Scientific Knowledge) ਦੀ ਉਪਜ ਮਨੁੱਖੀ ਅਨੁਭਵ ਤੋਂ ਹੋਈ ਹੈ ਅਤੇ ਨਵੇਂ ਉਦਭਾਵ ਅਤੇ ਈਜਾਦ (New Investiga- tions and Discoveries) ਕਰਨ ਅਤੇ ਉਨ੍ਹਾਂ ਨੂੰ ਨਵੇਂ ਮੈਦਾਨਾਂ ਅਤੇ ਪ੍ਰਸੰਗਾਂ ਵਿਚ ਵਰਤਣ ਲਈ ਸੱਚ (Facts) ਅਤੇ ਨਿਯਮ ਦੀ ਭਿੰਨ ਭਿੰਨ ਵਿਸ਼ਿਆਂ ਵਿਚ ਵਿਧੀ ਪੂਰਬਕ ਵੈਵਸਥਾ ਕਰ ਲੈਣਾ ਅਤਿਅੰਤ ਲਾਭਦਾਇਕ ਹੁੰਦਾ ਹੈ। ਨਵੇਂ ਤਜਰਬੇ ਜ਼ਿਆਦਾ ਜਲਦੀ ਅਤੇ ਸਾਫ਼ ਤੌਰ ' ਤੇ ਸਮਝ ਆਉਣ ਲੱਗਦੇ ਹਨ । ਜੋ ਉਨ ਸੰਬੰਧ ਪਹਿਲਾਂ (ਪੂਰਨ) ਅਨੁਭਵ ਨਾਲ ਜੋੜਿਆ ਜਾਵੇ। ਸੰਚਿਤ (ਪ੍ਰਾਪਤ) ਗਿਆਨ (Accumulated Knowledge) ਦੀ ਰੋਸ਼ਨੀ ਵਿਚ ਨਵੀਆਂ ਸਚਾਈਆਂ ਤੇ ਅਨੁਭਵਾਂ ਦੀ ਵਿਆਖਿਆ ਕਰਨ ਵਿਚ ਇਨ੍ਹਾਂ ਵਿਸ਼ਿਆਂ ਵਿਚ ਬੜੀ ਮਦਦ ਮਿਲਦ ਹੈ । ਜੰਗਾਲ ਲੱਗਣ (Rust), ਕੱਟੇ ਹੋਏ ਸੇਬ ਦਾ ਲਾਲ ਹੋਣਾ, ਲਕੜੀ ਦ ਸੜਨਾ ਆਦਿਕ ਚੰਗੀ ਤਰ੍ਹਾਂ ਸਮਝ ਵਿਚ ਆਉਂਦੇ ਹਨ । ਜੇ ਇਨ੍ਹਾਂ ਸਭਨਾਂ ਨੂੰ ਇਕ ਹੀ ਪੜ੍ਹਿਆ ਦੀ ਉਦਾਹਰਣ ਸਮਝਿਆ ਜਾਵੇ। ਜਿਵੇ ਆਕਸੀਜਨ ਗੋਸ ਦਾ ਦੂਜੀਆ ਨਾਲ ਮਿਲਣਾ। ਇਸ ਲਈ ਜ਼ੋਰ ਦਿੱਤਾ ਜਾਂਦਾ ਹੈ ਕਿ ਜਦੋਂ ਗਿਆਨ ਨੂੰ ਅੱਛ