ਪੰਨਾ:ਬੇਸਿਕ ਸਿਖਿਆ ਕੀ ਹੈ.pdf/24

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

18

ਦੀਆਂ ਮੰਗਾਂ ਨੂੰ ਪੂਰਾ ਕਰਦਾ ਰਿਹਾ। ਅਜ ਸਾਦੇ ਵਿਗਿਆਨ ਦਰਸ਼ਨ ਅਤੇ ਧਰਮ ਦੇ ਵਿਸ਼ਾਲ ਵਿਚਾਰ ਭਵਨ ਮਨੁਖ ਜੀਵਨ ਅਤੇ ਜਗਤ ਵਿਚ ਸਾਮੰਜਸ ਤੇ ਤਾਲ ਮੇਲ ਪੈਦਾ ਕਰਨ ਦੇ ਵੱਡੇ ਜਤਨ ਹਨ ਪਰ ਪੈਦਾ ਤਾਂ ਮਨੁਖ ਜਾਤੀ ਦੋ ਅਨੁਭਵ ਤੋਂ ਹੀ ਹੋਏ ਹਨ । ਜੀਵਨ ਅਤੇ ਗਿਆਨ ਸਦਾ ਆਪੋ ਵਿਚ ਸਮਬਧ ਰਹੇ ਹਨ ਅਤੇ ਜਦੋਂ ਅਸੀਂ ਵਿਵਹਾਰਕ ਗੱਲਾਂ ਵਿਚ ਗਿਆਨ ਦੀ ਵਰਤੋਂ ਕਰਦੇ ਹਾਂ ਤਦ ਕਦੀ ਨਹੀਂ ਪੁਛਦੇ ਕਿ ਜਿਸ ਗਿਆਨ ਰਾਸ਼ੀ ਦੀ ਅਸੀਂ ਵਰਤੋਂ ਕੀਤੀ ਹੈ ਉਹੀ ਕਿਸ ‘ਵਿਸ਼ੇ’ ਦੀ ਹੈ । ਅਤੇ ਉਹ ਕਿਸੇ ਸ਼ਾਸਤਰ ਨਾਲ ਸੰਬੰਧ ਰੱਖਦੀ ਹੈ। ਅਸੀਂ ਲੋੜ ਪੈਣ ਤੇ ਆਪਣੀਆਂ ਜਾਨਕਾਰੀਆਂ ਤੋਂ ਕੰਮ ਲੈਂਦੇ ਹਾਂ । ਬੇਸਿਕ ਪ੍ਰਣਾਲੀ ਗਿਆਨ ਦੇ ਮੂਲ ਭਾਵ ਨੂੰ ਮੁੜ ਕੇ ਜਗਾਣਾ ਚਾਹੁੰਦੀ ਹੈ ਜਿਸ ਤੇ ਜੀਵਨ ਦੋ ਵਿਵਹਾਰਿਕ ਲਖ਼ਬਾਂ ਦੀ ਸਿੱਧੀ ਵਿੱਚ ਹੀ ਨਵੇਂ ਸੱਰਾਂ ਦੀ ਖੋਜ ਕੀਤੀ ਜਾਵੇ । ਯਥਾਰਥ ਜੀਵਨ ਹਾਲਾਤ ਵਿੱਚ, ਸਜੀਵ ਪ੍ਰਯੋਜਨਾਂ ਅਤੇ ਰੁਚੀਆਂ ਦੀ ਸਿਧੀ ਵਿੱਚ ਅਤੇ ਉੱਗਰ ਜੀਵਨ (Real life) ਸੰਬੰਧੀ ਮੰਗਾਂ ਦੀ ਪੂਰਤੀ ਵਿੱਚ ਹੀ ਗਿਆਨ ਅਤੇ ਪਛਾਣ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ । ਗਿਆਨ ਅਤੇ ਪਛਾਣ ਤੇ ਕਿਸੇ ਇਕ ਵਿਸ਼ੇ ਦੀ ਛਾਇਆ ਹੋਵੇ ਜਾਂ ਨਾ ਹੋਵੇ, ਪਰ ਉਸ ਦਾ ਕੁਝ ਅਰਥ ਅਤੇ ਮਹਾਨਤਾ ਹੋਵੇਗੀ ਕਿਉਂਕਿ ਉਹ ਹਰੇਕ ਬੱਚੇ ਦੀਆਂ ਆਪਣੀਆਂ ਮੰਗਾਂ ਦਿਲਚਸਪੀਆਂ ਅਤੇ ਪ੍ਰਯੋਜਨਾ ਤੋਂ ਨੇੜੇ ਸੰਬੰਧ (Closely Related) ਰਖੇਗਾ ।

ਬੇਸਿਕ ਸਿਖਿਆ ਪ੍ਰਣਾਲੀ ਜਿਥੇ ਬਾਲਕ ਪ੍ਰਧਾਨ (Child Centred) ਹੈ, ਉਥੇ ਮੌਜੂਦਾ ਸਿਖਿਆ ਪ੍ਰਣਾਲੀ ਵਿਸ਼ੇ ਪ੍ਰਧਾਨ (Subject Centred ਭੀ ਹੈ । ਉਸ ਦਾ ਪਾਠਯ ਕ੍ਰਮ ਬਾਰੇ ਦ੍ਰਿਸ਼ਟੀ ਕੌਣ ਕ੍ਰਿਆਤਮਕ ਅਤੇ ਪ੍ਰਗਤੀਸ਼ੀਲ (Functional and Dynamic) ਹੈ । ਇਥੋ ਸਾਡੀ ਇਸ ਗੱਲ ਨਾਲ ਕੋਈ ਦਿਲਚਸਪੀ ਨਹੀਂ ਕਿ ਪਾਠਯ ਕ੍ਰਮ ਕੀ ਹੈ ? ਸਗੋਂ ਇਹ ਹੈ ਕਿ ਉਹ ਬਾਲਕ ਦੇ ਕਿਸ ਕੰਮ ਆਉਂਦਾ ਹੈ? ਉਸ ਦੇ ਲਈ ਕੀ ਕਰਦਾ ਹੈ ? ਜੇ ਅਸੀਂ ਸਮਝਦੇ ਹਾਂ ਕਿ ਬੱਚੇ ਗਿੱਲੀ ਮਿਟੀ ਨਹੀਂ, ਜਿਸਨੂੰ ਵੱਡੇ ਜੋ ਰੂਪ ਚਾਹੁੰਣ, ਦੋ ਦੇਣ ਜਾਂ ਖ਼ਾਲੀ ਭਾਂਡਾ ਨਹੀਂ ਜਿਸ ਨੂੰ ਅਧਿਆਪਕ ਕਿਤਾਬੀ ਗੱਲਾਂ ਨਾਲ ਭਰ ਦੇਣ, ਸਗੋਂ ਉਹ ਕ੍ਰਿਆਸ਼ੀਲ ਪਾਣੀ (Active Agents) ਹਨ । ਜਿਨ੍ਹਾਂ ਵਿੱਚ ਆਤਮ ਨਿਰਦੇਸ਼ਨ, ਆਤਮ