ਪੰਨਾ:ਬੇਸਿਕ ਸਿਖਿਆ ਕੀ ਹੈ.pdf/23

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

17

ਅਪਣਾਇਆ ਅਤੇ ਉਨ੍ਹਾਂ ਨੂੰ ਪੜ੍ਹਨ ਪੜ੍ਹਾਉਣ ਦੀ ਸਾਮਗਰੀ ਦੱਸਿਆ। ਗਿਆਨ ਦੀ ਉਪਜ ਉਨ੍ਹਾਂ ਹੀ ਗਿਆਨ ਰਾਸ਼ੀਆਂ ਤੇ ਵਿਸ਼ਿਆਂ ਵਿਚ ਹੋਣ ਲਗੀ, ਚੂੰਕਿ ਇਨਾਂ ਵਿਸ਼ਿਆਂ ਦਾ ਅਧਿਅਨ ਭਿੰਨ ਭਿੰਨ ਅਵਸਥਾ, ਅਨੁਭਵ, ਯੋਗਤਾ ਅਤੇ ਵਿਕਾਸ ਦੇ ਬੱਚਿਆਂ ਦੇ ਲਈ ਹੁੰਦਾ ਹੈ, ਉਨ੍ਹਾਂ ਦੇ ਸਚਾਂ ਅਤੇ ਨਿਯਮਾਂ ਦੀ ਬੜੀ ਸਾਵਧਾਨੀ ਨਾਲ ਅੱਡ ਅੱਡ ਕੀਤਾ ਗਿਆ, ਉਨ੍ਹਾਂ ਨੂੰ ਸਰਲ ਤੋਂ ਸਰਲ ਰੂਪ ਦਿੱਤਾ ਗਿਆ, ਉਨ੍ਹਾਂ ਦੋ ਉਦਾਹਰਣ ਸੌਖੇ ਬਣਾਏ ਗਏ ਅਤੇ ਛਾਤਰਾਂ ਦੀ ਸਹੂਲਤ ਦੇ ਲਈ ਉਨ੍ਹਾਂ ਦੀ ਵਿਆ ਖਿਆ ਅਤੇ ਵੈਵਸਥਾ ਅਨੇਕਾਂ ਪੜ੍ਹਨ ਵਾਲੀਆਂ ਪੁਸਤਕਾਂ ਵਿਚ ਕਈ ਪ੍ਰਕਾਰ ਕੀਤੀ ਗਈ ਹੈ । ਇਸ ਪਕ੍ਰਿਆ ਵਿਚ ਇਨ੍ਹਾਂ ਸਚਾਂ ਤੋ ਨਿਯਮਾਂ ਦਾ ਯਥਾਰਥ ਅਨੁਭਵ ਨਾਲ ਮੂਲ ਸੰਬੰਧ ਛੁਟ ਗਿਆ । ਵਰਤਮਾਨ ਸਿਖਿਆ ਪ੍ਰਣਾਲੀ ਦਾ ਸਮੁੱਚਾ ਜ਼ੋਰ ਗਿਆਨ ਉਪਜਾਣ, ਸੱਚਾਂ ਅਤੇ ਨਿਯਮਾਂ ਦਾ ਜੋੜ ਤਬਾ ਭਿੰਨ ਭਿੰਨ ਵਿਸ਼ਿਆਂ ਦੀਆਂ ਪੁਸਤਕਾਂ ਦੀ ਰਟਾਈ ਪੁਰ ਹੈ । ਅਜਿਹੀ ਹਾਲਤ ਵਿਚ ਸਿਖਿਆਲਿਆਂ ਦਾ ਇਕ ਮਾਤਰ ਉਦੇਸ਼ ਗਿਆਨ ਦੀਆਂ ਦੁਕਾਨਾਂ ਬਣਨਾ ਹੀ ਰਹਿ ਜਾਂਦਾ ਹੈ ਜਿਥੇ ਅਧਿਆਪਕ ਕਿਤਾਬਾਂ ਵਿਚ ਭਰਿਆ ਗਿਆਨ ਛਾਤਰਾਂ ਦੇ ਦਿਮਾਗ਼ ਵਿਚ ਕਿਸੇ ਨਾ ਕਿਸੇ ਤਰ੍ਹਾਂ ਢੂੰਢਣ ਦੀ ਕੋਸ਼ਿਸ਼ ਕਰਦੇ ਹਨ ਅਤੇ ਛਾਤਰ ਉਸ ਗਿਆਨ ਨੂੰ ਰਟ ਕੇ ਪ੍ਰੀਖਿਆ ਦੇ ਸਮੇਂ ਕਾਰਜ ਤੇ ਉਲਟ ਦਿੰਦੇ ਹਨ ਇਸ ਤਰ੍ਹਾਂ ਪ੍ਰਾਪਤ ਕੀਤੀ ਹੋਈ ਂ ਵਿਦਿਆ ਨਾ ਤਾਂ ਛਾਤਰਾਂ ਦੀ ਸੰਸਾਰ ਅਤੇ ਜੀਵਨ ਦੀਆਂ ਹੱਲਾਂ ਸਮਝਨ ਵਿਚ ਮਦਦ ਦਿੰਦੀ ਹੈ ਅਤੇ ਨਾ ਹੀ ਇਸ ਤੋਂ ਉਨ੍ਹਾਂ ਦੇ ਆਚਰਨ ਅਤੇ ਵਿਹਾਰ ਤੇ ਚੰਗਾ ਪ੍ਰਭਾਵ ਪੈਂਦਾ ਹੈ, ਸਿਖਿਆ- ਲਿਆ ਅਤੇ ਉਨ੍ਹਾਂ ਦੇ ਅਧਿਕਾਰੀਆਂ ਨੂੰ ਇਸ ਦੀ ਜਰਾ ਭੀ ਚਿੰਤਾ ਨਹੀਂ । ਇਹੀ ਕਾਰਨ ਹੈ ਕਿ ਵਰਤਮਾਨ ਸਿੱਖਿਆ ਪ੍ਰਣਾਲੀ ਦੀ ਦੀਰਘ ਪਰੰਪਰਾ ਹੋਰ ਵਿਆਪਕ ਵਰਤੇ ਜਾਣ ਤੋ ਹੀ ਇਸ ਦੀ ਕਰੜੀ ਸਮਾਲੋਚਨਾ ਹੋ ਰਹੀ ਹੈ ਅਤੇ ਸਭ ਥਾਂ ਲੋਕਾਂ ਦੀ ਪ੍ਰਬਲ ਇੱਛਾ ਹੈ ਕਿ ਇਸ ਵਿਚ ਸੁਧਾਰ ਕੀਤਾ ਜਾਵੇ ।

ਸ਼ੁਰੂ ਵਿਚ ਮਨੁਖ ਜਾਣਨਾ ਇਸ ਲਈ ਚਾਹੁੰਦਾ ਸੀ ਕਿ ਉਸ ਨੂੰ ਕੁਝ ਗੱਲ ਸਮਝਣੀਆਂ ਅਤੇ ਕਰਨੀਆਂ ਸਨ ਅਤੇ ਸਮਝਣ ਤੇ ਕਰਨ ਦੀ ਕੋਸ਼ਿਸ਼ ਵਿਚ ਉਸ ਨੇ ਆਪਣੀ ਜਾਣਕਾਰੀ ਵਧਾਈ | ਗਿਆਨ ਦਾ ਵਾਧਾ ਉਸ ਦੀਆਂ ਲੋੜਾਂ ਦੀ ਪੂਰਤੀ ਲ ਹੋਇਆ । ਗਿਆਨ ਦਾ ਜੀਵਨ ਨਾਲ ਸਬੰਧ ਸਦਾ ਬਣਿਆ ਰਿਹਾ ਅਤੇ ਉਹ ਜੀਵਨ