14
ਉਚੇਰਾ ਵਿਕਾਸ ਪਾਵੇ ਅਤੇ ਉਸ ਦਾ ਵਿਕਾਮ ਬਹੁ ਮੁਖੀ ਹੋਵੇ ਤਾਂ ਸਾਨੂੰ ਬੱਚਿਆਂ ਦੇ · ਵਿਅਕਤੀਗਤ ਫ਼ਰਕਾਂ (Individual Differences) ਤੋਂ ਪੂਰਾ ਧਿਆਨ ਦੇਣਾ ਹੋਵੇਗਾ। ਅਸੀਂ ਸਕੂਲ ਦੇ ਕਾਰਜ ਕ੍ਰਮ ਵਿੱਚ ਇਹੀ ਨਹੀਂ ਮੰਨਾਂਗੇ ਕਿ ਉਨਾ ਦੀ ਰੁਚੀ ਅਤੇ ਯੋਗਤਾ ਵਿੱਚ ਫ਼ਰਕ ਹੈ । ਸਗੋਂ ਇਹ ਮੰਨ ਕੇ ਅਗਾਂਹ ਵਧਾਂਗੇ ਕਿ ਹਰੇਕ ਬਾਲਕ ਆਪਣੇ ਹੀ ਢੰਗ ਨਾਲ ਸਿਖਦਾ ਤੇ ਵਿਕਾਸ ਪਾਂਦਾ ਹੈ ਅਤੇ ਉਸ ਦੀ ਸਿਖਣ ਅਤੇ ਵਿਕਾਸ ਪਾਣ ਦੀ ਗਤੀ ਨਿਰਾਲੀ ਹੁੰਦੀ ਹੈ । ਇਹ ਸੱਚ ਸਾਡੇ ਸਕੂਲ ਦੇ ਕਾਰਜ ਕ੍ਰਮ ਦਾ ਮੂਲ ਮੰਤਰ ਤੇ ਆਧਾਰ ਹੋਵੇਗਾ । ਜਦੋਂ ਹਰ ਛਾਤਰ ਕੰਮ ਵਿੱਚ ਰੁਝ ਹੈ ਅਤੇ ਆਪਣੀ ਲੋੜ ਪੂਰੀ ਕਰਨ ਦੀ ਫਿਕਰ ਵਿੱਚ ਹੈ, ਅਧਿਆਪਕ ਕਮਰੇ ਵਿਚ ਭੌਂਦਾ ਰਹੇ ਅਤੇ ਛਾਤਰਾਂ ਨੂੰ ਮਦਦ ਤੇ ਉਤਸ਼ਾਹ ਦੇਦਾ ਰਹੋ, ਜਦ ਅਤੇ ਜਿਥੇ ਉਸ ਦੀ ਲੋੜ ਪਵੇ ਉਹ ਹਰ ਬਾਲਕ ਦੇ ਕੰਮ ਤੇ ਧਿਆਨ ਦੇਵੇ ਕੇਵਲ ਸਮੂਚੀ ਜਮਾਤ ਦੇ ਔਸਤ ਕੰਮ ਤੋਂ ਪ੍ਰਸੰਨ ਹੋ ਕੇ ਨਾ ਰਹਿ ਜਾਵੇ । ਬੱਚੇ ਮਿਲ ਕੇ ਤਾਂ ਕੰਮ ਕਰ ਸਕਦੇ ਹਨ। ਸਾਧਾਰਨ ਬੱਚੇ ਆਪਣੀ ਗਤੀ ਨਾਲ ਕੰਮ ਕਰਨਗੇ ਅਤੇ ਅਧਕ ਸਮਾਂ ਲੈ ਕੇ ਸੰਤੋਖ ਜਨਕ ਸਿੱਟੇ ਨੂੰ ਪੂਜਣਗੇ ਅਤੇ ਤੇਜ ਬਾਲਕ ਉਨ੍ਹਾਂ ਦੇ ਕਾਰਨ ਸਮਾਂ ਨਾਸ ਨਾ ਕਰ ਕੇ ਆਪਣੀ ਲੋੜ ਅਨੁਸਾਰ ਤੇਜੀ ਨਾਲ ਅਗਾਂਹ ਵਧਣਗੇ । ਇਸ ਤਰ੍ਹਾਂ ਹਰ ਸਟੈਂਡਰਡ ਦੀ ਯੋਗਤਾ ਦੇ ਛਾਤਰ ਆਪਣੀ ਰਫ਼ਤਾਰ ਨਾਲ ਕੰਮ ਕਰ ਕੇ ਆਪਣੀ ਤਾਕਤ ਵਿੱਚ ਭਰੋਸਾ ਪ੍ਰਾਪਤ ਕਰਨਗੇ ਅਤੇ ਆਪਣੇ ਕੰਮ ਦੀ ਪਹਿਲਾਂ ਨਾਲੋਂ ਯੋਜਨਾ ਬਣਾ ਕੇ ਉਸ ਦੇ ਅਨੁਸਾਰ ਅਗਾਂਹ ਵਧਣਗੇ । ਇਸ ਤੋਂ ਅਧਿਆਪਕ ਨੂੰ ਬਹੁਤ ਲਾਭ ਪੁਜੇਗਾ । ਉਹ ਹਰ ਛਾਤਰ ਦੇ ਵਿਅਕਤੀਗਤ ਨੂੰ ਸਮਝਣ ਦਾ ਮੌਕਾ ਪਾਵੇਗਾ ਅਤੇ ਉਸ ਦੀ ਖ਼ਾਸ ਯੋਗਤਾ ਨੂੰ ਚੰਗੀ ਤਰ੍ਹਾਂ ਜਾਣ ਸਕੇਗਾ । ਉਸ ਨੂੰ ਹਰ ਛਾਤਰ ਦੀਆਂ ਦਿਲਚਸਪੀਆਂ, ਤਜਰਬਿਆਂ ਤੇ ਸੁਫਨਿਆਂ ਤੇ ਕਿਤਿਆਂ (ਵੈਵਸਾਯ) ਦੀਆਂ ਪ੍ਰਵਿਰਤੀਆਂ ਦੀ ਜਾਣ ਪਛਾਣ ਹੋਵੇਗੀ ਅਤੇ ਕੁਝ ਚਿਰ ਪਿਛੋਂ ਉਹ ਜਾਣਨ ਵਿੱਚ ਟ੍ਰੇਡ ਹੋ ਜਾਵੇਗਾ ਕਿ ਬੱਚੇ ਦਾ ਮਨ ਅਤੇ ਬੁਧੀ ਸਮਸਿਆਵਾਂ, ਦੇ ਸਮਾਧਾਨ ਵਿੱਚ ਕਿਸ ਤਰ੍ਹਾਂ ਕੰਮ ਕਰਦੇ ਹਨ। ਇਸ ਤਰ੍ਹਾਂ ਦੀ ਵਾਕਫ਼ੀਅਤ ਅਨੁਭਵ ਸਿਖਿਆ ਦੇ ਲਈ ਖ਼ਾਸ ਮੁੱਲ ਰੱਖਦੀ ਹੈ । ਅਤੇ ਅਸਲ ਵਿੱਚ ਅਜਿਹੀਆਂ ਅਨੁਭੂਤੀਆਂ (ਤਜਰਬਿਆਂ) ਦੇ ਆਧਾਰ ਤੇ ਹਰ ਵਿਅਕਤੀਗਤ ਛਾਤਰ ਨੂੰ ਉਜ ਦੋ ਬਹੁ ਮੁਖੇ ਅਤੇ ਉਚੇਰੇ ਵਿਕਾਸ ਵੱਲ ਜਾਣ ਵਿੱਚ ਸਿਖਿਅਕ ਨੂੰ ਆਸਾਨੀ ਰਹਿੰਦੀ