13
ਕਈ ਵਾਰ ਬੇਸਿਕ ਸਿਖਿਆ ਪ੍ਰਣਾਲੀ ਤੇ ਦੋਸ਼ ਗਗਾਇਆ ਜਾਂਦਾ ਹੈ ਕਿ
ਉਹ ਸਿਲਪ ਪ੍ਰਧਾਨ (Craft Centered) ਹੈ ਬਾਲਕ ਪ੍ਰਧਾਨ (Child
Centre) ਨਹੀਂ । ਜਦੋਂ ਹਰ ਗੱਲ ਕਿਸੇ ਇਕ ਦਸਤਕਾਰੀ ਦੇ ਮਾਧਿਅਮ
ਹੀ ਸਿਖਣੀ ਸਿਖਾਣੀ ਅਤੇ ਜਦੋਂ ਬੱਚਿਆ ਦੀਆਂ ਬਣਾਈਆਂ ਹੋਈਆਂ
ਚੀਜ਼ਾਂ ਵੇਚ ਕੇ ਸਕੂਲ ਦਾ ਖ਼ਰਚ ਚਲਾਣਾ ਹੈ ਤਾਂ ਅਜਿਹਾ ਸੋਚਿਆ ਜਾਂਦਾ ਹੈ ਕਿ
ਜ਼ਰ ਉਪਜ ਦਾ ਸਟੈਂਡਰਡ ਅਤੇ ਮਾਤਰਾ ਵਧਾਉਣ ਤੇ ਦਿੱਤਾ ਜਾਵੇਗਾ ਅਤੇ ਬਾਲਕ ਦੀਆਂ ਸੁਭਾਵਿਕ
ਪ੍ਰਵਿਰਤੀਆਂ ਤੇ ਯੋਗਤਾਵਾਂ ਦਾ ਇਸੇ ਲਖਸ਼ ਦੀ ਪੂਰਤੀ ਵਿੱਚ ਉਪਯੋਗ ਹੋਵੇਗਾ । ਇਸ
ਦੇ ਸਿੱਟੇ ਵਜੋਂ ਸਿਖਿਆ ਦਾ ਲਖਸ਼ ਬਾਲਕ ਦੀ ਬੁਧੀ ਤੇ ਵਿਕਾਸ ਤੋਂ ਜਲਦੀ ਅਤੇ
ਆਸਾਨੀ ਨਾਲ ਹਟ ਕੇ ਦਸਤਕਾਰੀ ਦਾ ਸੁਧਾਰ ਅਤੇ ਉਨਤੀ ਬਣ ਜਾਵੇਗਾ । ਸਕੂਲ
ਤੇ ਅਧਿਆਪਕ ਬਾਲਕ ਦੋ ਹਿੱਤ ਤੌਂ ਕਲਿਆਨ ਨਾਲੋਂ ਅਧਿਕ ਧਿਆਨ ਸਿਲਪ ਦੇ
ਕੰਮਾਂ ਵਿੱਚ ਦੇਣਗੇ । ਜਿਸ ਤੋਂ ਚੀਜ਼ਾ ਚੰਗੀਆਂ ਬਣਨ ਅਤੇ ਸਕੂਲ ਦੀ ਆਮਦਨ
ਵਧੇ । ਇਹੋ ਖ਼ਤਰਾ ਕੇਵਲ ਬੇਸਿਕ ਸਿੱਖਿਆ ਪ੍ਰਣਾਲੀ ਦੇ ਆਲੋਚਕਾਂ ਦੀ ਹੀ ਨਿਗਾਹਾਂ
ਵਿਚ ਵਸਿਆ ਹੈ, ਉਸ ਦੇ ਆਲੋਚਕਾਂ ਨੂੰ (Critics) ਨੂੰ ਫ਼ਰਜ਼ੀ ਜਾਪਦਾ ਹੈ।
ਇਸ ਦੇ ਸਿਆਣੇ (Exponent) ਡਾਕਟਰ ਜ਼ਾਕਰ ਹੁਸੈਨ ਨੇ ਕਈ ਵਾਰ ਸਾਫ਼-
ਸਾਫ਼ ਸ਼ਬਦਾਂ ਵਿਚ ਕਿਹਾ ਹੈ ਕਿ ਬੇਸਿਕ ਸਿਖਿਆ ਵਿੱਚ ਸਿਲਪ ਦਾ ਕੰਮ ਲਖਸ਼
ਨਹੀਂ ਸਗੋਂ ਬਾਲਕਾਂ ਦੇ ਵਾਧੇ ਅਤੇ ਵਿਕਾਸ ਦਾ ਸਾਧਨ ਨੂੰ ਚੁਣਿਆਂ, ਅਪਣਾਇਆ
ਜਾਵੇਗਾ ਜੋ ਸਿਖਿਆ ਦੀਆਂ ਸੰਭਾਵਨਾਵਾਂ ਤੋਂ ਪਰੀ ਪੂਰਨ ਹੋਵੇਗਾ (Rich in
education Possibilities) ਅਤੇ ਮਨੁੱਖ ਦੀਆਂ ਚੇਸ਼ਟਾਵਾਂ ਅਤੇ ਰੁਚੀਆਂ ਤੋਂ
ਜਿਸ ਦਾ ਸੰਬੰਧ ਸੁਭਾਵਕ ਅਤੇ ਨਿਕਟਤਮ ਹੋਵੇਗਾ । ਉਨ੍ਹਾਂ ਨੇ ਵਾਰ ੨ ਇਸ ਗਲ ਨੂੰ
ਦੁਹਰਾਇਆ ਹੈ ਕਿ ਇਹ ਪ੍ਰਣਾਲੀ ਕੇਵਲ ਸਿਖਿਆ ਦੀ ਹੈ, ਉਪਜ ਵਧਾਉਣ ਦੀ
ਨਹੀਂ ਅਤੇ ਇਸ ਦਾ ਮੁਖ ਉਦੇਸ਼ 14 ਸਾਲ ਦੀ ਉਮਰ ਦੇ ਸਿਲਪਕਾਰ ਤਿਆਰ
ਕਰਨਾ ਨਹੀਂ । ਸਗੋਂ ਸਿਲਪ ਕਾਰਜ ਵਿੱਚ ਜੋ ਸਿਖਿਆ-ਸੰਬੰਧੀ ਭਾਵਨਾਵਾਂ ਅਤੇ
ਸਹੂਲਤਾਂ ਲੁਕੀਆਂ ਹਨ ਉਨਾਂ ਤੋਂ ਪੂਰਾ ਲਾਭ ਉਠਾਉਣਾ ਹੈ ਇਸ ਸਪਸ਼ਟੀਕਰਨ
ਤੋਂ ਆਲੋਚਕਾਂ ਦੀ ਤਸੱਲੀ ਹੋ ਜਾਣੀ ਚਾਹੀਦੀ ਹੈ।
ਜੇ ਬੇਸਿਕ ਸਿਖਿਆ ਤੋਂ ਸਾਡਾ ਉਪੇਸ਼ ਏਹ ਹੈ ਕਿ ਹਰ ਬੱਚਾ ਵਧ ਤੋਂ ਵਧ