ਪੰਨਾ:ਬੇਸਿਕ ਸਿਖਿਆ ਕੀ ਹੈ.pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

12

ਪੜ੍ਹਾਉਣ ਦਾ ਵਿਸ਼ਾ ਤੇ ਕਿਤਾਬਾਂ (Subject and Text Book) । ਬਿਲਕੁਲ ਚੁਪ ਚਾਪ ਅਤੇ ਨਿਸਚਿੰਤ ਬੈਠੇ ਹੋਏ ਬਾਲਕ ਅਧਿਅਪਕਾਂ ਤੇ ਕਿਤਾਬਾਂ ਤੋਂ ਬੜੀ ਸਾਵਧਾਨੀ ਨਾਲ ਵੰਡਿਆ, ਸਜਾਇਆ ਤੇ ਜਗਾਇਆ ਹੋਇਆ (Graded and Classified) ਗਿਆਨ ਪ੍ਰਾਪਤ ਕਰਦੇ ਹਨ । ਹਿਲਦੇ ਜੁਲਦੇ ਨਹੀਂ ਨਾ ਹੀ ਕੁਝ ਕਰਦੇ ਹਨ । ਉਨ੍ਹਾਂ ਦੀ ਕਿਰਿਆ ਸ਼ੀਲਤਾ ਅਤੇ ਸਾਧ ਇਥੋਂ ਤਕ ਮਹਿਦੂਦ ਹੈ ਕਿ ਜੋ ਕੁਝ ਉਨ੍ਹਾ ਨੇ ਅਧਿਆਪਕਾਂ ਤੇ ਕਿਤਾਬਾਂ ਤੋਂ ਸਿਖਿਆ ਹੈ ਉਸ ਨੂੰ ਇਸ ਤਰ੍ਹਾਂ ਰਟ ਲੈਣ ਕਿ ਅਧਿਆਪਕ ਦੇ ਸਾਫ਼ ਸਾਫ਼ ਦੁਹਰਾ ਦੇਣ। ਬੱਚਿਆਂ ਦੀ ਸਿਖਿਆ ਤੀਹ ਤੋਂ ਪੰਜਾਹ ਦੀ ਗਿਣਤੀ ਦੀਆਂ ਜਮਾਤਾਂ ਵਿਚ ਹੁੰਦੀ ਹੈ ਅਤੇ ਹਰ ਇਕ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਗਿਆਨ ਦੇ ਇਕ ਨਿਸਚਿਤ ਸਤਰ (Standred) ਨੂੰ ਪੂਜ ਕੇ ਹੀ ਆਪਣੀ ਜਮਾਤ ਵਿਚ ਪੜ੍ਹਾਇਆ ਜਾਵੇ । ਅਜਿਹਾ ਵਿਦਾਰਿਆ ਜਾਂਦਾ ਹੈ ਕਿ ਸਕੂਲ ਤੇ ਅਧਿਆਪਕਾਂ ਤੋਂ ਪ੍ਰਾਪਤ ਕੀਤਾ ਗਿਆ ਕਿਤਾਬੀ ਗਿਆਨ ਬਾਲਕਾਂ ਦੇ ਵੱਡੇ ਹੋਣ ਤੇ ਕੰਮ ਆਵੇਗਾ ਅਤੇ ਸਾਲ ਦੇ ਅੰਤ ਵਿਚ ਦੋਹਾਂ ਅਧਿ- ਆਪਕਾਂ ਅਤੇ ਛਾਤ ਪ੍ਰੀਖਿਆਵਾਂ ਦੇ ਭੇ ਨਾਲ ਤਾਹਦੇ (ਡਰਦੇ) ਰਹਿੰਦੇ ਹਨ । ਕੁਝ ਸਮੇਂ ਤੋਂ ਇਸ ਵਿਸ਼ੇ ਪ੍ਰਧਾਨ ਅਤੇ ਪੁਸਤਕ ਕੇਂਦ੍ਰਿਤ ਸਿਖਿਆ ਦੀ ਡਾਢੀ ਸਮਾਲੋਚਨਾ (Criticism) ਹੋ ਰਹੀ ਹੈ । ਮਨੁਖ ਦਾ ਵਡੇਰਾ ਗਿਆਨ ਭੰਡਾਰ ਜੋ ਕਈ ਭਿੰਨ ਭਿੰਨ ਵਿਸ਼ਿਆਂ ਨਾਲ ਵੰਡਿਆ ਜਾਂਦਾ ਹੈ | ਮਨੁੱਖ ਜਾਤੀ ਦੇ ਅਰਜਿਤ ਅਨੁਭਵ (Accumulated Experience) ਦਾ ਸਿੱਟਾ ਹੈ। ਪਰ ਇਸ ਦੀ ਵੰਡ ਨੇ ਉਸ ਨੂੰ ਅਜਿਹਾ ਰੂਪ ਦੇ ਦਿੱਤਾ ਹੈ ਕਿ ਜਾਤੀ ਦੇ ਅਨੁਭਵ ਤੇ ਬੱਚਿਆਂ ਦੇ ਅਨੁਭਵ ਵਿਚ ਇਕ ਗੂੜ੍ਹੀ ਖਾਈ ਪੈਂਦੀ ਗਈ ਹੈ । ਇਨ੍ਹਾਂ ਵਿਸ਼ਿਆਂ ਦੇ ਅਧਿਆਪਕ ਵਿਚ ਸਚਾਈਆਂ ਨੂੰ ਅਨੁਭਵ ਤੋਂ ਇਕ ਦਮ ਅੱਡ ਰਖਿਆ ਜਾਂਦਾ ਹੈ। ਜਿਸ ਤੋਂ ਬੱਚੇ ਇਨ੍ਹਾਂ ਦਾ ਅਰਬ 'ਤੇ ਮਹਤਵ ਨਹੀਂ ਸਮਝਦੇ ਅਤੇ ਇਨ੍ਹਾਂ ਨੂੰ ਰਟ ਲੈਣਾ ਹੀ ਆਪਣਾ ਉਦੇਸ਼ ਬਣਾ ਲੈਂਦੇ ਧਨ। ਇਹ ਸਚਾਈ ਮਨੁਖੀ ਅਨੁਭਵ ਦੇ ਖਿਲਰੇ ਹੋਏ ਕਣ ਜਾਂ ਟੁਕੜੇ ਹਨ ਅਤੇ ਜੋ ਭੀ ਜਤਨ ਇਨ੍ਹਾਂ ਦੇ ਵਿਸ਼ੇ ਵਿਚ ਬੱਚੇ ਕਰਦੇ ਹਨ ਉਨ੍ਹਾਂ ਦੀਆਂ ਆਪਣੀਆਂ ਲੋੜਾਂ, ਸਮੱਸਿਆਵਾਂ ਤੇ ਰੁਚੀਆਂ ਨਾਲ ਉਸ ਦਾ ਕਿਸੇ ਤਰ੍ਹਾਂ ਨਾਲ ਕੋਈ ਸੰਬੰਧ ਨਹੀਂ ਹੁੰਦਾ ।