ਪੰਨਾ:ਬੇਸਿਕ ਸਿਖਿਆ ਕੀ ਹੈ.pdf/17

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

11


ਹੈ ਜਨਮ ਪੁਰ ਸਾਰੇ ਬੱਚੇ ਇਕੋ ਜਿਹੇ ਹੁੰਦੇ ਹਨ, ਛੱਡ ਦੇਣੀ ਚਾਹੀਦੀ ਹੈ । ਇਹਦਾ ਇਹ ਭਾਵ ਨਹੀਂ ਕਿ ਬੱਚਿਆਂ ਵਿਚ ਪਰਸਪਰ ਸਮਾਨਤਾ ਦੀ ਥੁੜ ਹੈ। ਸਗੋਂ ਇਹ ਕਿ ਬੱਚਿਆ ਦੇ ਪਰਸਪਰ ਭੇਦ ਨੂੰ ਮੰਨਿਆ ਜਾਵੇ ਤੇ ਦੀ ਸਿਖਿਆ ਦੇਣ ਜਾਂ ਉਨ੍ਹਾਂ ਦੇ ਨਾਲ ਇਕ ਹੀ ਕਾਰ ਕੀਤੀ ਜਾਵੇ।

ਬੱਚਾ ਨਿਸ਼ਕ੍ਰਿਆ (Passive learner) ਨਹੀਂ ਜਾਂ ਗਿੱਲੀ ਮਿੱਟੀ ਵਾਂਗ ਹਰ ਪਾਸੇ ਸੁਗਮਤਾ ਨਾਲ ਢਲਣ ਵਾਲਾ ਨਿਸ਼ਕ੍ਰਿਆ ਪਾਣੀ ਨਹੀਂ ਸਗੋਂ ਉਹ ਤਾਂ ਜੀਉ ਦਾ ਜਾਗਦਾ ਕ੍ਰਿਆ ਸ਼ੀਲ (Active living being) ਹੈ । ਜੋ ਕਿਸੇ ਉਦੇਸ਼ (Goal) ਦੀ ਸਿਧੀ ਲਈ ਹਰ ਵੇਲੇ ਲਗਾ ਰਹਿੰਦਾ ਹੈ। ਉਸ ਦੇ ਦਿਮਾਗ਼ ਵਿਚ ਕਿਤਾਬਾਂ ਠੋਸਿਆਂ ਹੀ ਸਿਖਿਆ ਪੂਰੀ ਨਹੀਂ ਹੋ ਜਾਵੇਗੀ ਉਹ ਕੇਵਲ ਗਹਿਣ ਸ਼ੀਲ ਹੀ ਨਹੀਂ ਉਸ ਦੇ ਮਨ ਵਿਚ ਆਜ਼ਾਦੀ ਤੇ ਸ੍ਵੈ-ਛੰਦਤਾ ਹੈ । ਆਤਮ ਨਿਰਦੇਸ਼ਕ ਤੇ ਆਵਲੰਬਨ ਦੀ ਪ੍ਰਵਿਰਤੀ ਹੈ ਅਤੇ ਉਸ ਦੀ ਪ੍ਰਬਲ ਇਛਾ ਰਹਿੰਦੀ ਹੈ ਕਿ ਉਹ ਕੁਝ ਕਰ ਕੇ ਹੱਥ ਪੈਰ ਹਿਲਾ ਕੇ ਸਿਖੋ । ਪਰੰਪਰਾ ਜਾਂ ਵਿਰਸਾ (Heredity) ਬੱਚਿਆਂ ਦਾ ਮਨ, ਸੁਭਾਉ ਅਤੇ ਚਰਿਤਰ ਜਨਮ ਤੋਂ ਹੀ ਨਹੀਂ ਸਿਬਰ ਕਰਦੀ ਸਗੋਂ ਉਸ ਦੀ ਉਸਾਰੀ ਅਤੇ ਗਠਨ ਵਿਚ ਵਾਤਾਵਰਨ ਦਾ ਬੜਾ ਹੱਥ ਰਹਿਦਾ ਹੈ। ਬੱਚੇ ਵਡੇ ਹੋ ਕੇ ਕੀ ਬਣਨਗੇ, ਉਸ ਦਾ ਝਟਾਉ ਕਿਧਰ ਹੋਵੇਗਾ ਉਸ ਦੀਆਂ ਯੋਗਤਾਂ ਕੇਹੀਆਂ ਹੋਣਗੀਆਂ ਉਸ ਦਾ ਫਸਲਾ ਉਨ੍ਹਾਂ ਦੇ ਹਾਲਾਤ ਤੇ ਨਿਰਭਰ ਰਹੇਗਾ । ਜਿਨ੍ਹਾਂ ਦੇ ਅੰਦਰ ਉਨ੍ਹਾਂ ਦਾ ਭਰਨ ਪੋਸ਼ਨ ਜਾਂ ਸਿਖਿਆ ਹੋਵੇਗੀ। ਵੱਡਿਆਂ ਨਾਲੋਂ ਬੱਚਿਆਂ ਲਈ ਵਾਤਾਵਰਨ ਬੜਾ ਮਹਤਵ ਰਖਦਾ ਹੈ ਅਤੇ ਵਿਅਕਤੀ- ਤਵ ਤੇ ਅਲਪ ਅਵਸਥਾ ਦੇ ਅਨੁਭਵ ਦਾ ਪ੍ਰਭਾਵ ਗੂੜਾ ਅਤੇ ਛਾਪ ਪੱਕੀ ਅਤੇ ਅਮਿਟ ਰਹਿੰਦੀ ਹੈ ।

ਬਾਲਕਾਂ ਦੇ ਅਧਿਅਨ (Study), ਅਤੇ ਸਿਖਿਆ ਵਿਚ ਬੇਸਿਕ ਸਿਖਿਆ ਦੀ ਨਵੀਂ ਲਹਿਰ ਸਭ ਮੂਲ ਗੱਲਾਂ ਨੂੰ ਮੁੱਖ ਰਖਦੀ ਹੈ ਤੇ ਜਤਨ ਕਰਦੀ ਹੈ ਸਿਖਿਆ ਕਾਰਜ ਉਨ੍ਹਾਂ ਦੇ ਅਨੁਸਾਰ ਬਣਾਇਆ ਜਾਵੇ ।

ਪਰਚੱਲਤ ਸਿੱਖਿਆ ਪ੍ਰਣਾਲੀ ਵਿਚ ਸਭ ਤੋਂ ਵਧ ਮਹਤਵ ਦੀ ਗੱਲ ਹੈ ਪੜ੍ਹਨ