( 2 )
ਇਸ ਬੇਸਿਕ ਸਿਖਿਆ ਵਿਚ ਪ੍ਰਣਾਲੀ ਸਿਖਿਆ ਦਾ ਵਿਸ਼ਾ ਇਕ ਮਾਤਰ
ਬਾਲਕ ਹੈ ਜਾਂ ਬਾਲਕ ਸਿਖਿਆ ਦਾ ਕੇਂਦਰ ਹੈ । ਸਿਖਿਆ ਬਾਲਕ ਨੇ ਪ੍ਰਾਪਤ
ਕਰਨੀ ਹੈ। ਇਸ ਲਈ ਉਸ ਨੂੰ ਸਫਲ ਅਤੇ ਸਾਰਥਕ ਬਣਾਉਣ ਲਈ ਇਹ
ਅਤਿਅੰਤ ਜਰੂਰੀ ਹੈ ਕਿ ਸਕੂਲ ਦੇ ਹਰ ਕੰਮ ਅਤੇ ਕੋਸ਼ਿਸ਼ ਵਿਚ ਬਾਲਕ ਪੂਰੀ
ਦਿਲਚਸਪੀ ਲਵੇ ਅਤੇ ਉਸ ਵਿਚ ਚੁਸਤੀ ਨਾਲ ਭਾਗ ਲਵੇ। ਸਕੂਲ ਦਾ ਨਿਤ ਦਾ
ਪਰੋਗਰਾਮ ਕੀ ਹੋਵੇ, ਉਸ ਵਿਚ ਕਿਹੜੀਆਂ ਗੱਲਾਂ ਨੂੰ ਮਹੱਤਵ ਦਿੱਤਾ ਜਾਵੇ।
ਪਾਠ ਕ੍ਰਮ ਦੇ ਕਿਨ੍ਹਾਂ ਕਿਨਾਂ ਪਹਿਲੂਆਂ ਤੇ ਜ਼ੋਰ ਦਿੱਤਾ ਜਾਵੇ । ਭਿੰਨ ਭਿੰਨ ਵਿਸ਼ਿਆਂ
ਤੇ ਢੰਗਾਂ ਨੂੰ ਕਿੰਨਾ ਕੁ ਸਮਾਂ ਮਿਲੇ, ਇਨ੍ਹਾਂ ਦਾ ਬਾਲਕਾਂ ਦੀਆਂ ਲੋੜਾਂ ਅਤੇ
ਦਿਲਚਸਪੀਆਂ ਨੂੰ ਮੁਖ ਰਖ ਕੇ ਕਰਨਾ ਹੋਵੇਗਾ। ਬੇਸਿਕ ਸਿਖਿਆ ਬਾਲਕ ਨੂੰ ਹੀ
ਗਾਹਕ' ਦੀ ਨਿਗਾਹ ਨਾਲ ਦੇਖਦੀ ਹੈ । ਇਸ ਦੀਆਂ ਮੁਖ ਮੰਗਾਂ, ਉਸ ਨੂੰ ਪੂਰੀ
ਤਰ੍ਹਾਂ ਸਮਝਣੀਆਂ ' ਤੇ ਜਾਣਨੀਆਂ ਹਨ ਤੇ ਜਿਥੋਂ ਤਕ ਹੋ ਸਕੇ ਉਨ੍ਹਾਂ ਨੂੰ ਪੂਰੀ ਕਰਨ
ਦੀ ਕੋਸ਼ਿਸ਼ ਕਰਨੀ ਹੈ।
ਬੇਸਿਕ ਸਿਖਿਆ ਦਾ ਦ੍ਰਿਸ਼ਟੀ ਕੋਨ ਨਵਾਂ ਨਵਾਂ ਨਹੀਂ । ਸੰਸਾਰ ਭਰ ਵਿਚ ਅਜਿਹੇ ਬਾਲਕ ਪ੍ਰਧਾਨ (Child Centred) ਸਕੂਲਾਂ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜਿਥੋਂ ਸਮੁਚਾ ਜਤਨ ਬਾਲਕ ਦੇ ਸਰਬੰਗੀ ਹਿਤ ਲਈ ਕੀਤਾ ਜਾ ਰਿਹਾ ਹੈ । ਉਨ੍ਹਾਂ ਦੀਆਂ ਮੰਗਾਂ, ਪ੍ਰਵਿਰਤੀਆਂ ਝੁਕਾਵਾਂ ਅਤੇ ਰੁਚੀ ਦੇ ਆਧਾਰ ਸਾਰਾ ਕਾਰਜ ਕ੍ਰਮ ਚਲਾਇਆ ਜਾਂਦਾ ਹੈ। ਇਹ ਪ੍ਰਭਾਵ ਉਸ ਵੱਡੀ ਸਿੱਟਾ ਹੈ ਜੋ ਕਈ ਸਾਲ ਪਹਿਲਾਂ ਪੋਸਟਾਲੋਜੀ (Pestalozzi) ਜਿਸ ਤੋਂ ਪੜਨ ਪੜਾਉਣ ਦੇ ਕੰਮ ਨੂੰ ਮਨੋ ਵਿਗਿਆਨਕ ਪੁਠ ਮਿਲੀ ਅਤੇ ਜਿਸ ਤੋਂ ਬਾਲਕਾਂ ਦੇ ਵਿਅਕਤੀਤਵ ਦਾ ਸੱਚਾ ਸਨਮਾਨ ਹੋਣ ਲੱਗਾ । ਪਹਿਲਾਂ ਰੂਸੋ (Rousseau), ਫਿਰ ਪੈਸਟਾਲੋਜੀ (Pestalozzi) ਅਤੇ ਪਿਛੋਂ ਫਰੋਈਵਲ
9