ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਰ, ਐਸੇ ਜ਼ੋਰ ਦੀ ਵੱਜਦੀ ਭਾਸੀ ਕਿ ਧਬੁੱਕ ਖਾ ਕੇ ਡਿੱਗੇ, ਕਪੜਿਆਂ ਨੂੰ ਅੱਗ ਲੱਗ ਗਈ ਜਾਪੀ, ਅਸਹਿ ਪੀੜਾ ਨੇ ਵਿਆਕੁਲ ਕਰ ਦਿੱਤਾ। ਫੇਰ ਕੀ ਦੇਖਦੇ ਹਨ ਕਿ ਅਜ਼ਰਾਈਲ ਨੇ ਫੜ ਕੇ ਅੱਗ ਦੇ ਨਰਕ ਵਿਚ ਪਾ ਦਿੱਤਾ ਹੈ ਅਰ ਉੱਥੋਂ ਚੁੜ ਰਿਹਾ ਹਾਂ, ਪਰ ਜਿੰਦ ਨਹੀਂ ਮਰਦੀ!

੧੨. ਕਾਂਡ।

ਪਿਛਲੇ ਕਾਂਡ ਦੀ ਵਾਰਤਾ ਕੀਹ ਸੀ? ਇਹ ਸ਼ੀਲਾ ਦੇ ਦ੍ਰਿੜ ਵਿਸ਼ਵਾਸ ਤੇ ਕਰਤਾਰ ਦੀ ਭਗਤ-ਵੱਛਲਤਾ ਸੀ। ਸ਼ੀਲਾ ਨੇ ਤਾਂ ਸਿੰਘਾਂ ਵਾਲਾ ਹੱਠ ਧਾਰ ਲਿਆ ਸੀ ਕਿ ਕਰਤਾਰ ਦੇ ਧਿਆਨ ਵਿਚ ਮਗਨ ਬੈਠੇ ਰਹਿਣਾ ਹੈ, ਹਿੱਲਣਾ ਤੱਕ ਨਹੀਂ ਅਰ ਇਥੇ ਹੀ ਇਸੇ ਰੰਗ ਵਿਚ ਪ੍ਰਾਣਾਂ ਦਾ ਤਿਆਗ ਕਰ ਦੇਣਾ ਹੈ, ਅਕਾਲ ਪੁਰਖ ਨੂੰ ਸਦੀਵ ਤੋਂ ਭਗਤਾਂ ਦੀ ਲਾਜ ਹੈ ਅਰ ਜੁਗ ਜੁਗ ਸਦਾ ਭਗਤਾਂ ਦੀ ਰੱਖਦਾ ਆਇਆ ਹੈ:-

ਹਰਿ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ ਰਾਮਰਾਜੇ॥ ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ॥

ਯੋਗੀ ਲੋਕ ਭੀ ਦੱਸਦੇ ਹਨ ਕਿ ਏਕਾਗਰ ਚਿਤ ਪ੍ਰਾਣੀ ਸ਼ਕਤੀ ਵਾਲਾ ਹੋ ਜਾਂਦਾ ਹੈ ਤੇ ਉਸ ਦੀ ਜੁੜੀ ਹੋਈ ਧਿਆਨ ਸ਼ਕਤੀ ਬੜੇ ਕਰਤੱਬ ਕਰ ਲੈਂਦੀ ਹੈ। ਸੋਂ ਸ਼ੀਲ ਕੌਰ ਦੇ ਵਾਹਿਗੁਰੂ ਵਿਚ ਲਿਵਲੀਨ ਧਿਆਨ ਪਰ ਮਹਾਰਾਜ ਦੀ ਕ੍ਰਿਪਾ ਨੇ ਉਸ ਦੀ ਰਖ੍ਯਾ ਕੀਤੀ। ਉਹ ਤਾਂ ਮਰਨਾ ਮੰਡਕੇ ਬੈਠੀ ਹੀ ਸੀ ਅਰ ਕਿਸੇ ਸਹਾਇਤਾ ਦੀ ਆਸ ਵਿਚ ਨਹੀਂ ਸੀ, ਸਾਂਈਂ ਵਿਚ ਜੁੜੀ ਸੀ ਕਿ ਮਰਨ ਲੱਗਿਆਂ ਜੁੜੀ ਹੀ ਮਰ ਜਾਵਾਂ ਜੋ ਮਾਲਕ ਤੋਂ ਅੰਤਰ ਆਤਮੇ ਵਿਚ ਨਾ ਪਵੇ, ਪਰ ਉਸ ਭਗਤਾਂ ਦੇ ਪਿਆਰੇ ਨੇ ਮੀਂਹ; ਹਨੇਰੀ, ਗੜੇ, ਬਿਜਲੀ ਭੁਚਾਲ ਸਾਰੀਆਂ ਡਰਾਉਣੀਆਂ ਤਾਕਤਾਂ ਛੇੜ ਦਿੱਤੀਆਂ। ਮੁਸਲਮਾਨ ਕਲਾਮਾਂ ਦੇ ਬੜੇ ਬੜੇ ਅਸਰ ਆਪ ਮੰਨਦੇ ਹਨ। ਉਹਨਾਂ ਦੀਆਂ ਪੁਸਤਕਾਂ ਵਿਚ ਬੜੇ ਬੜੇ ਅਚਰਜ ਸਮਾਚਾਰ ਹਨ। ਉਥੇ ਜਾਬਰਾਂ ਦੇ ਜ਼ੁਲਮ ਤੇ ਰੱਬ


ਕਿਉਂਕਿ ਉਨਕਾ ਕੀੜਾ ਨਾ ਮਰੇਗਾ ਅਰ ਉਨਕੀ ਆਗ ਨਾ ਬੁਝੇਗੀ। (ਸਕਾਰ ਬਾ: ੬੬ ਆ ੨੪)

-੭੯-